ਪੱਟੀ, 1੦ ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ) ਸਿਵਲ ਹਸਪਤਾਲ ਪੱਟੀ ਵਿਖੇ ਖੋਲੇ ਗਏ ਚੌਂਕਾ ਬੀਬੀ ਰਜਨੀ ਦਾ ਵਿਖੇ ਵਿਆਹ ਦਾ ਸਮਾਗਮ ਆਯੋਜਿਤ ਕੀਤਾ ਗਿਆ।ਰਸੋਈ ਦੇ ਸੰਚਾਲਕ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਾਸੀ ਹੁਣ ਇਸ ਚੌਂਕਾ ਬੀਬੀ ਰਜ਼ਨੀ ਦਾ ਵਿਖੇ ਵਿਆਹ-ਸ਼ਾਦੀ, ਬੱਚਿਆਂ ਦੇ ਜਨਮ ਦਿਨ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਬਰਸੀ ਮਨਾਉਣ ਨੂੰ ਪਹਿਲ ਦੇ ਰਹੇ ਹਨ।ਉਨਾਂ ਨੇ ਦੱਸਿਆ ਕਿ ਪਿੰਡ ਕੁੱਲਾ ਦੇ ਨਿਵਾਸੀ ਮਹਿੰਦਰ ਸਿੰਘ ਦੇ ਲੜਕੇ ਹਰਦੀਪ ਸਿੰਘ ਦਾ ਵਿਆਹ ਪੱਟੀ ਵਾਸੀ ਦਿਲਬਾਗ ਸਿੰਘ ਦੀ ਲੜਕੀ ਲਵਪ੍ਰੀਤ ਕੌਰ ਨਾਲ ਇਸੇ ਚੌਂਕਾ ਬੀਬੀ ਰਜ਼ਨੀ ਦਾ ਵਿਖੇ ਹੋਇਆ।ਜਿਥੇ ਕਰੀਬ 200 ਮੇਲ-ਬਰਾਤੀਆਂ ਨੂੰ ਚਾਹ-ਪਾਣੀ ਤੇ ਖਾਣਾ ਖਵਾਇਆ ਗਿਆ। ਉਨਾਂ ਨੇ ਦੱਸਿਆ ਕਿ ਹਰੀ ਹਰ ਰੋਹੀ ਮੰਦਿਰ ਦੇ ਮੁੱਖੀ ਬਾਬਾ ਆਨੰਦ ਗਿਰੀ ਦੀ ਪ੍ਰੇਰਣਾ ਸਦਕਾ ਨਵ-ਵਿਆਹੇ ਜੋੜੇ ਨੂੰ ਆਸ਼ਰੀਵਾਦ ਦਿੱਤਾ ਅਤੇ ਘਰੇਲੂ ਵਰਤੋਂ ਵਾਲਾ ਸਾਰਾ ਸਮਾਨ ਵੀ ਦਿੱਤਾ ਗਿਆ।ਇਸ ਮੌਕੇ ਲੜਕੀ ਤੇ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨਾਂ ਨੂੰ ਇਸ ਥਾਂ `ਤੇ ਵਿਆਹ ਕਰਕੇ ਬਹੁਤ ਖੁਸ਼ੀ ਹੋਈ ਹੈ।ਉਨਾਂ ਨੇ ਪ੍ਰਬੰਧਕਾਂ ਦਾ ਵਿਸੇਸ ਧੰਨਵਾਦ ਕੀਤਾ, ਜਿਨਾਂ ਦੀ ਮਿਹਨਤ ਨਾਲ ਸਾਰਾ ਵਿਆਹ ਦਾ ਸਮਾਗਮ ਸਫਲ ਹੋ ਸਕਿਆ।ਪ੍ਰਬੰਧਕਾਂ ਨੇ ਨਵ -ਵਿਆਹੇ ਜੋੜੇ ਨੂੰ ਸ਼ਗਨ ਵੀ ਦਿੱਤਾ।ਇਸ ਮੌਕੇ ਜਸਬੀਰ ਕੌਰ, ਸਤਨਾਮ ਸਿੰਘ ਭੱਲਰ, ਗੁਲਸ਼ਨ ਕੁਮਾਰ, ਪਵਨ ਕੁਮਾਰ ਟਾਹ, ਵਿਪਨ ਕੁਮਾਰ ਘਰਿਆਲਾ, ਅਸ਼ੋਕ ਕੁਮਾਰ, ਗੁਰਮੇਜ਼ ਸਿੰਘ ਆਦਿ ਹੋਰ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media