ਪਠਾਨਕੋਟ, 11 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅਮਿ੍ਰਤ ਕੌਰ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਠਾਨਕੋਟ ਵਿਖੇ ਸਾਲ 2017-18 ਦੇ ਸ਼ੈਸਨ ਲਈ ਜ਼ਿਲ੍ਹਾ ਪੱਧਰ ਟੂਰਨਾਮੈਂਟ (ਮੈਨ/ ਵੂਮੈਨ) ਅੰਡਰ 25 ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਸ਼੍ਰੀਮਤੀ ਜਸਮੀਤ ਕੌਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ 31-12-2017 ਤੱਕ 25 ਸਾਲ ਦੀ (ਅੰਡਰ-25) ਹੋਣੀ ਚਾਹੀਦੀ ਹੈ ਭਾਵ ਉਸ ਦਾ ਜਨਮ ਮਿਤੀ 01-01-1993 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਖੇਡਾਂ-ਅੰਡਰ 25 ਵਰਗ ਮੁਕਾਬਲੇ ਵਿੱਚ ਮਿਤੀ 21 ਅਤੇ 22 ਦਸੰਬਰ ਨੂੰ ਆਰੀਆ ਸੀਨੀਅਰ ਸੈਕੰਡਰੀ ਸਕੂਲ(ਲੜਕੇ), ਡਲਹੌਜੀ ਰੋਡ ਪਠਾਨਕੋਟ ਵਿਖੇ ਬੈਡਮਿੰਟਨ, ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਐਥਲੈਟਿਕ, ਬਾਕਸਿੰਗ ਤੇ ਫੁੱਟਬਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਪਠਾਨਕੋਟ ਵਿਖੇ ਬਾਸਕਟਬਾਲਤੇ ਖੋ-ਖੋ, ਮਿਉਂਸੀਪਲ ਕਾਰਪੋਰੇਸ਼ਨ ਸਵੀਮਿੰਗ ਪੂਲ ਪਠਾਨਕੋਟ ਵਿਖੇ ਟੇਬਲ ਟੈਨਿਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਪਠਾਨਕੋਟ ਵਿਖੇ ਹਾਕੀ ਦੀਆਂ ਖੇਡਾਂ ਵਿੱਚ ਹਿੱਸਾ ਲੈਣ ਲਈ ਖਿਡਾਰੀ/ਖਿਡਾਰਨਾ ਇੰਨ੍ਹਾਂ ਦਰਸਾਈਆਂ ਗਏ ਵੈਨਯੂ ’ਤੇ ਸਵੇਰੇ 10:00 ਵਜੇ ਸਬੰਧਤ ਖੇਡ ਇੰਚਾਰਜ ਨੂੰ ਰਿਪੋਰਟ ਕਰਨ।ਉਨ੍ਹਾਂ ਦੱਸਿਆ ਕਿ ਬੈਡਮਿੰਟਨ (ਲੜਕੇ, ਲੜਕੀਆਂ) ਲਈ ਲਲਿਤ ਡੋਗਰਾ, ਐਥਲੈਟਿਕਸ (ਲੜਕੇ, ਲੜਕੀਆਂ) ਲਈ ਜੀ.ਐਸ ਰਾਠੌਰ, ਫੁੱਟਬਾਲ (ਲੜਕੇ) ਜੀ.ਡੀ ਮਲਹੋਤਰਾ, ਬਾਸਕਟਬਾਲ (ਲੜਕੇ, ਲੜਕੀਆਂ) ਸਸੀ ਪਰਾਸਰ, ਟੇਬਲ ਟੈਨਿਸ (ਲੜਕੇ, ਲੜਕੀਆਂ) ਲਈ ਜਤਿੰਦਰ ਸਿੰਘ, ਬਾਕਸਿੰਗ (ਲੜਕੇ, ਲੜਕੀਆਂ) ਲਈ ਹਰਪ੍ਰੀਤ ਸਿੰਘ, ਹਾਕੀ (ਲੜਕੇ) ਲਈ ਰਣਜੀਤ ਸਿੰਘ ਅਤੇ ਖੋ-ਖੋ (ਲੜਕੀਆਂ) ਸ਼੍ਰੀਮਤੀ ਪਰਮਜੀਤ ਨੂੰ ਇੰਚਾਰਜ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਕਸਿੰਗ ਵਿੱਚ ਲੜਕੇ ਦੇ ਅੰਡਰ 25 ਵਰਗ ਅਪਟੂ 49,52,60,64,69,75,81,91,+91 ਕਿਲੋਗ੍ਰਾਮ ਅਤੇ ਲੜਕੀਆਂ ਦੇ ਅੰਡਰ 25 ਵਰਗ ਅਪਟੂ 45, 48, 51, 54,57, 60, 64, 69, 75, 81,+81 ਕਿਲੋਗ੍ਰਾਮ ਵਿੱਚ ਮੁਕਾਬਲੇ ਹੋਣਗੇ।ਉਨ੍ਹਾਂ ਦੱਸਿਆ ਕਿ ਐਥਲੈਟਿਕਸ ਵਿੱਚ ਲੜਕੇ ਦੇ (ਅੰਡਰ 25) ਵਿੱਚ 100, 400, 800, 1500, 5000 ਮੀਟਰ ਰੇਸ, ਲੋਂਗ ਜੰਪ, ਟਿ੍ਰਪਲ ਜੰਪ, ਹਾਈ ਜੰਪ, ਸਾਰਟਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, 110 ਮੀਟਰ ਹਰਡਲਜ, 400 ਮੀਟਰ ਹਰਡਲਜ ਅਤੇ 4 x 400 ਮੀਟਰ ਰਿਲੇਅ, 4 x 100 ਮੀਟਰ ਰਿਲੇਅ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਲੜਕੀਆਂ ਦੇ ਅੰਡਰ 25 ਵਰਗ ਵਿੱਚ 100, 400, 800, 1500, 5000 ਮੀਟਰ ਰੇਸ, ਲੋਂਗ ਜੰਪ, ਟ੍ਰਿਪਲ ਜੰਪ,ਸਾਰਟਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, 100 ਮੀਟਰ ਹਰਡਲਜ, 400 ਮੀਟਰ ਹਰਡਲਜ ਅਤੇ 4 x 400 ਮੀਟਰ ਰਿਲੇਅ, 4 x 100 ਮੀਟਰ ਰਿਲੇਅ ਦੇ ਮੁਕਾਬਲੇ ਕਰਵਾਏ ਜਾਣਗੇ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media