ਚੌਂਕ ਮਹਿਤਾ, 11 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ 31 ਸਾਲਾਂ ਤੋਂ ਨਿਰੰਤਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਚਰਚਿੱਤ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਨਿਰੰਤਰ ਸਾਹਿਤਕ ਸਮਾਗਮਾਂ ਦੀ ਲੜੀ ਨੰੁ ਅੱਗੇ ਤੋਰਦਿਆਂ ਇਕ ਸਾਹਿਤਕ ਸਮਾਗਮ ਸ੍ਰੀਮਾਤਾ ਗੰਗਾ ਕੰਨਿਆਂ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਸਮਾਗਮ ਦੇ ਮੁ੍ੱਖ ਮਹਿਮਾਨ ਡਾ: ਸਰਬਜੀਤ ਕੌਰ ਸੋਹਲ (ਪ੍ਰਧਾਨ ਪੰਜਾਬ ਸਾਹਿਤ ਅਕੈਡਮੀ) ਸਨ, ਜਦਕਿ ਪ੍ਰਧਾਨਗੀ ਮੰਡਲ ਵਿੱਚ ਅਵਤਾਰ ਸਿੰਘ ਭੁੱਲਰ (ਏ.ਡੀ.ਸੀ ਕਪੂਰਥਲਾ), ਬਲਵੰਤ ਭਾਟੀਆ (ਪ੍ਰਧਾਨ ਅਦਬ ਲੋਕ ਮਾਨਸਾ), ਸ੍ਰੀਮਤੀ ਪੂਨਮ ਸਿੰਘ (ਸੰਪਾਦਕ ਪ੍ਰੀਤਲੜੀ), ਦੀਪ ਦਵਿੰਦਰ ਸਿੰਘ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਡਾ: ਦਰਿਆ (ਪ੍ਰੋਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ), ਪ੍ਰੌ: ਗੋਪਾਲ ਬੁੱਟਰ (ਮੁਖੀ ਪੰਜਾਬੀ ਵਿਭਾਗ ਜਲੰਧਰ), ਡਾ: ਅਨੂਪ ਸਿੰਘ (ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ), ਪ੍ਰਿੰ: ਸੇਵਾ ਸਿੰਘ ਕੌੜਾ (ਸਾ: ਮੈਂਬਰ ਪੰਜਾਬ ਸਕੂਲ ਸਿਖਿਆ ਬੋਰਡ), ਇੰਜੀ: ਹਰਵੰਤ ਸਿੰਘ ਭੁੱਲਰ, ਸ੍ਰੀ ਰਵੀ ਕਾਂਤ (ਪ੍ਰੀਤ ਲੜੀ), ਡਾ: ਗੁਰਮਿੰਦਰ ਕੈਰੋਂ (ਮਲੇਸ਼ੀਆ), ਮਲਵਿੰਦਰ ਸਿੰਘ (ਸੰਪਾਦਕ ਸਤਰੰਗ), ਧਰਮਿੰਦਰ ਔਲਖ (ਚੋਗਾਵਾਂ), ਡਾ: ਸਤਿੰਦਰ ਕੌਰ ਕਾਹਲੋਂ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮਨਜਿੰਦਰ ਸਿੰਘ ਮੰਗਾ (ਪ੍ਰੋਡਿਊਸਰ ਐਮ.ਐਮ.ਸੀ ਕੰਪਨੀ) ਆਦਿ ਸ਼ੁਸੋਭਿਤ ਹੋਏ।
ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਪਿਛਲੀਆਂ ਸਰਗਰਮੀਆਂ ਤੇ ਇਕ ਝਾਤ ਪਾਈ ਉਪਰੰਤ ਪ੍ਰਵਾਸੀ ਕਵਿੱਤਰੀ ਹਰਕੀ ਵਿਰਕ ਦੇ ਪਲੇਠੇ ਕਾਵਿ ਸੰਗ੍ਰਿਹ `ਤਿੱਤਲੀਆਂ ਦੀ ਵੇਦਨਾ` ਉਪਰ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਉਪਰ ਪ੍ਰਸਿੱਧ ਵਿਦਵਾਨ ਡਾ: ਦਰਿਆ, ਪ੍ਰੌ: ਗੋਪਾਲ ਬੁੱਟਰ, ਡਾ: ਅਨੂਪ ਸਿੰਘ ਅਤੇ ਪ੍ਰਿੰ: ਸੇਵਾ ਸਿੰਘ ਕੌੜਾ ਨੇ ਪੁਸਤਕ “ਤਿੱਤਲੀਆਂ ਦੀ ਵੇਦਨਾ” ਤੇ ਪਰਚੇ ਪੜ੍ਹੇ, ਜਿੰਨ੍ਹਾਂ ਉਪਰ ਭੱਖਵੀਂ ਅਤੇ ਉਸਾਰੂ ਬਹਿਸ ਹੋਈ । ਇਸ ਮੌਕੇ ਨਾਮਵਰ ਗਾਇਕ ਮੱਖਣ ਸਿੰਘ ਭੈਣੀਵਾਲਾ, ਇੰਦਰ ਸੰਧੂ, ਚੰਨ ਬੋਲੇਵਾਲੀਆ, ਜਗਦੀਸ਼ ਸਹੋਤਾ, ਸਕੰਦਰ ਸਿੰਘ, ਪਰਮਜੀਤ ਨੂਰ, ਸਰਵਣ ਚੀਮਾਂ, ਸੁਰਿੰਦਰ ਕੰਵਲ, ਤਰਸੇਮ ਸਿੰਘ ਕਾਲੇਕੇ, ਅਰਜਿੰਦਰ ਬੁਤਾਲਵੀ, ਜਗਦੀਸ਼ ਸਹੋਤਾ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਸਰਵਸ੍ਰੀ ਸ਼ੰਕਰ ਸਿੰਘ ਪ੍ਰਵਾਨਾ, ਮਨਜੀਤ ਸਿੰਘ ਵੱਸੀ, ਸੁਖਰਾਜ ਸਿੰਘ ਭੁੱਲਰ, ਮਨਜੀਤ ਸਿੰਘ ਕੰਬੋ, ਹਰੀ ਸਿੰਘ ਭੁੱਲਰ, ਰਾਜਵਿੰਦਰ ਕੌਰ ਰਾਜ, ਗੁਰਵਿੰਦਰ ਸਿੰਘ ਕਾਲੇਕੇ, ਦਰਸ਼ਨ ਨੰਦੜਾ, ਨਗੀਨਾ ਸਿੰਘ ਬਲੱਗਣ, ਵਿਸ਼ਾਲ, ਬਖਤੌਰ ਧਾਲੀਵਾਲ, ਨਵਦੀਪ ਸਿੰਘ ਬਦੇਸ਼ਾ, ਬਲਦੇਵ ਕਿਸ਼੍ਰਨ ਸ਼ਰਮਾ, ਭੀਮ ਸੈਨ ਫਿਰੋਜ਼ਪੁਰੀਆ, ਸੁੱਚਾ ਸਿੰਘ ਸੰਧੂ, ਸੁਖਵੰਤ ਕੌਰ ਵੱਸੀ, ਗੁਰਨਾਮ ਕੌਰ, ਰਣਜੀਤ ਸਿੰਘ ਕੋਟ ਮਹਿਤਾਬ, ਸੋਢੀ ਸੱਤੋਵਾਲੀਆ, ਉਰਮਲਜੀਤ ਸਿੰਘ ਵਾਲੀਆ, ਓਮ ਪ੍ਰਕਾਸ਼ ਸੰਦਲ, ਰਤਨ ਸਿੰਘ ਬੁੱਲਰ, ਬਲਵਿੰਦਰ ਸਿੰਘ ਅਠੌਲਾ, ਗੁਰਮੇਲ ਸਿੰਘ, ਹਰੀ ਸਿੰਘ ਗਰੀਬ, ਪਰਮਜੀਤ ਕੌਰ ਬਟਾਲਾ, ਹਰਨੂਰ ਸਿੰਘ ਭੁੱਲਰ, ਅਮਨਪ੍ਰੀਤ ਸਿੰਘ ਅਠੌਲਾ, ਬਲਵਿੰਦਰ ਸਿੰਘ ਠੱਠੀਆਂ, ਸੋਨਾ ਸਿੰਘ ਆਦਿ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ ।
ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਪ੍ਰਵਾਸੀ ਸ਼ਾਇਰਾ ਹਰਕੀ ਵਿਰਕ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਮੰਚ ਸੰਚਾਲਨ ਦੇ ਫਰਜ ਸਭ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਨਿਭਾਏ ਅਤੇ ਦੱਸਿਆ ਕਿ ਸਭਾ ਵੱਲੋਂ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ ਦੀ ਪੁਸਤਕ “ਵਿਸਰ ਰਹੇ ਪੰਜਾਬੀ ਅਖਾਣ” ਤੇ ਇਕ ਵਿਚਾਰ ਗੋਸ਼ਟੀ 6 ਜਨਵਰੀ ਨੰੁ ਆਤਮ ਪਬਲਿਕ ਸਕੂਲ, ਅੰਮ੍ਰਿਤਸਰ ਵਿਖੇ ਹੋਵੇਗੀ ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media