ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਅਜਿਹੀ ਪਹਿਲੀ ਯੂਨੀਵਰਸਿਟੀ ਹੋਵੇਗੀ ਜੋ ਆਪਣੇ ਵਿਦਿਆਰਥੀਆਂ ਦੇ ਸਲਾਹ ਮਸ਼ਵਰੇ ਨਾਲ ਸਿਲੇਬਸ ਤਿਆਰ ਕਰੇਗੀ। ਯੂਨੀਵਰਸਿਟੀ ਵੱਲੋਂ ਇਸ ਫੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਜਸਪਾਲ ਸਿੰਘ ਸੰਧੂ ਵੱਲੋਂ ਬੋਰਡ ਆਫ ਸਟੱਡੀਜ਼ ਨੂੰ ਇਸ ’ਤੇ ਅਮਲੀ ਤੌਰ ’ਤੇ ਕੰਮ ਕਰਨ ਦੇ ਦਿੱਤੇ ਗਏ ਆਦੇਸ਼ ’ਤੇ ਕੰਮ ਵੀ ਸ਼ੁਰੂ ਹੋ ਗਿਆ ਹੈ। ਯੂਨੀਵਰਸਿਟੀ ਦੇ ਇਸ ਉਪਰਾਲੇ ਦਾ ਭਵਿੱਖ ਵਿਚ ਵਿਦਿਆਰਥੀਆਂ ਨੂੰ ਕਾਫੀ ਲਾਭ ਹੋਵੇਗਾ। ਪ੍ਰੋਫੈਸਰ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਹੁਣ ਸਿਲੇਬਸ ਤਿਆਰ ਕਰਨ ਲਈ ਵਿਭਾਗ ਆਪਣੇ ਪਹਿਲੇ ਸਥਾਨ ਵਾਲੇ ਵਿਦਿਆਰਥੀਆਂ ਨੂੰ ਕਮੇਟੀ ਦਾ ਹਿੱਸਾ ਬਣਾਵੇਗੀ। ਇਸ ਤੋਂ ਪਹਿਲਾਂ ਸਿਰਫ ਵਿਭਾਗ ਦੇ ਮੁੱਖੀ ਅਤੇ ਹੋਰ ਮਾਹਿਰ ਅਧਿਆਪਕਾਂ ਵੱਲੋਂ ਹੀ ਸਿਲੇਬਸ ਤਿਆਰ ਕੀਤਾ ਜਾਂਦਾ ਸੀ। ਜਿਸ ਨਾਲ ਵਿਦਿਆਰਥੀਆਂ ਨੂੰ ਭਵਿੱਖ ’ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਵਿਦਿਆਰਥੀ ਬੋਰਡ ਆਫ ਸਟੱਡੀਜ਼ ਨੂੰ ਆਪਣੇ ਸੁਝਾਅ ਦੇਣਗੇ। ਵਿਦਿਆਰਥੀਆਂ ਨਾਲ।ਬੋਰਡ ਆਫ ਸਟੱਡੀਜ਼ ਨੂੰ ਪ੍ਰੀ ਮੀਟਿੰਗ ਕਰਨੀ ਪਵੇਗੀ।ਜਿ ?ੀਵਵਬਯੇੇਗੀ।ਜਿੴਸ ਦੀ ਰਿਪੋਰਟ ਬੋਰਡ ਆਫ ਸਟੱਡੀ ਤਿਆਰ ਕਰਕੇ ਪ੍ਰਵਾਨਗੀ ਦੇ ਲਈ ਸਿੰਡੀਕੇਟ ਕੋਲ ਭੇਜੇਗੀ।
ਪ੍ਰੋ: ਜਸਪਾਲ ਸਿੰਘ ਸੰਧ ਨੇ ਆਸ ਪ੍ਰਗਟਾਈ ਕਿ ਇਹ ਕਦਮ ਸਿੱਖਿਆ ਦੇ ਖੇਤਰ ਵਿਚ ਇਕ ਕ੍ਰਾਂਤੀਕਾਰੀ ਕਦਮ ਸਾਬਤ ਹੋਵੇਗਾ ਅਤੇ ਇਸ ਨੂੰ ਅਗਲੇ ਵਿਦਿਅਕ ਸੈਸ਼ਨ ਤੋ ਲਾਗੂ ਕਰ ਦਿੱਤਾ ਜਾਵੇਗਾ। ਸਿਲੇਬਸ ਬਣਾਉਣ ਦੀ ਇਸ ਪ੍ਰਕਿਰਿਆ ਦੀ ਉੱਚ ਸਿੱਖਿਆ ਮਾਹਿਰਾਂ, ਸਨਅਤਕਾਰਾਂ ਵੱਲੋ ਇਸ ਫੈਸਲੇ ਦੀਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਇਸੇ ਤਰਾਂ ਪੀ.ਐਚ.ਡੀ.ਦੇ ਵਿਦਿਆਰਥੀਆਂ ਨੂੰ ਹੁਣ ਦੇਸ ਦੇ ਕਿਸੇ ਵੀ ਕੋਨੇ ਦੀਆਂ ਦੂਸਰੀਆਂ ਯੂਨੀਵਰਸਿਟੀਆਂ ਦੇ ਉਘੇ ਵਿਸ਼ਾਂ ਮਾਹਿਰਾਂ ਦੇ ਸਨਮੁਖ ਆਪਣੀ ਖੋਜ਼ ਬਾਰੇ ਜਾਣਕਾਰੀ ਦੇਣੀ ਪਵੇਗੀ ਅਤੇ ਸਿੰਡੀਕੇਟ ਨੇੋਂ ਇਸ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰਵਾਨਗੀ ਅਨੁਸਾਰ ਹੁਣ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਤੋ ਇਲਾਵਾ ਸਾਰੇ ਭਾਰਤ ਵਿਚੋ ਮਾਹਿਰਾਂ ਦੀ ਚੋਣ ਕੀਤੀ ਜਾਵੇਗੀ ਜਿੰਨਾਂ ਦੀ ਇੱਕ ਮੈਰਿਟ ਬਣੇਗੀ ਜਿਸ ਦੇ ਅੱਗੇ ਖੋਜਾਰਥੀ ਨੂੰ ਆਪਣੀ ਖੋਜ਼ ਬਾਰੇ ਆਪਣੀ ਜਾਣਕਾਰੀ ਦੇਣੀ ਪਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੀ.ਐਚ.ਡੀ.ਦੇ ਮਿਆਰ ਨੂੰ ਉਚੱਾ ਚੁੱਕਣ ਅਤੇ ਖੋਜ ਦਾ ਲਾਭ ਲੈਣ ਦੇ ਮਕਸਦ ਲਈ ਇਹ ਫੈਸਲਾ ਕੀਤਾ ਗਿਆ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media