ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਵਿਭਾਗ ਵੱਲੋ ਪਹਿਲਾ ਗਲੋਬਲ ਇਨੀਸ਼ੇਟਿਵ ਅਕੈਡਮਿਕ ਲੈਕਚਰ ਨੈਟਵਰਕ (ਗਿਆਨ) ਕੋਰਸ ਅੱਜ ਇਥੇ ਯੂਨੀਵਰਸਿਟੀ ਦੇ ਸ੍ਰ਼ੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸ਼ੁਰੂ ਹੋ ਗਿਆ।`ਸ਼ਹਿਰ ਦੀ ਵਿਉਤਬੰਦੀ ਦੇ ਇਤਿਹਾਸ` ਵਿਸ਼ੇ ਤੇ ਕਰਵਾਏ ਜਾ ਰਹੇ ਇਸ ਕੋਰਸ ਵਿਚ ਦੇਸ਼ ਭਰ ਤੋ 70 ਦੇ ਕਰੀਬ ਡੈਲੀਗੇਟ ਭਾਗ ਲੈ ਰਹੇ ਹਨ।ਇਹ ਕੋਰਸ 15 ਦਸੰਬਰ ਨੂੰ ਸਪੰਨ ਹੋਵੇਗਾ।
ਯੂਨੀਵਰਸਿਟੀ ਦੇ ਡੀਨ, ਅਕਾਦਮਿਕ ਮਾਮਲੇ ਪ੍ਰੋਫੈਸਰ ਕਮਲਜੀਤ ਸਿੰਘ ਨੇ ਇਸ ਕੋਰਸ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਅੱਜ ਲੋੜ ਹੈ ਕਿ ਅਜਿਹੇ ਕੋਰਸ ਵੱਧ ਤੋ ਵੱਧ ਕਰਵਾਏ ਜਾਣ ਤਾਂ ਜ਼ੋ ਇਸ ਖਿਤੇ ਵਿਚ ਹੋਰ ਨਿਪੁੰਨਤਾ ਲਿਆਂਦੀ ਜਾ ਸਕੇ। ਉਨਾਂ ਕਿਹਾ ਕਿ ਅਜਿਹੇ ਉਪਰਾਲਿਆਂ ਲਈ ਯੂਨੀਵਰਸਿਟੀ ਵੱਲੋ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਇਸ ਕੋਰਸ ਦੌਰਾਨ ਅਮਰੀਕਾ ਤੋ ਕੈਲੇਫੋਰਨੀਆਂ ਯੂਨੀਵਰਸਿਟੀ ਦੇ ਉੱਘੇ ਆਰਕੀਟੈਕਟ ਪ੍ਰੋਫੈਸਰ ਡਾ. ਨਜਰ ਅਲ ਸਈਅਦ ਵੱਲੋ ਵਰਕਸ਼ਾਪਾਂ ਲਗਾਈਆ ਜਾਣਗੀਆਂ।ਉਨਾਂ ਆਸ ਪ੍ਰਗਟਾਈ ਕਿ ਇਨਾਂ ਵਰਕਸ਼ਾਪਾਂ ਦੌਰਾਨ ਵੱਧ ਤੋ ਵੱਧ ਮੁਹੱਈਆਂ ਕੀਤੀ ਜਾਣਕਾਰੀ ਦਾ ਲਾਹਾ ਭਾਗ ਲੈਣ ਵਾਲੇ ਡੈਲੀਗੇਟਾਂ ਦੇ ਜਰੀਏ ਵਿਦਿਆਰਥੀਆਂ ਅਤੇ ਖੋਜਾਰਥੀਆਂ ਤੱਕ ਪਹੁੰਚੇਗਾ। ਡੀਨ, ਵਿਦਿਆਰਥੀ ਭਲਾਈ ਡਾ. ਸਰਬਜੋਤ ਸਿੰਘ ਬਹਿਲ ਨੇ ਸ਼ਹਿਰਾ ਦੇ ਵਿਕਾਸ ਵਿਚ ਉਨਾਂ ਦੇ ਪਿਛਲੇ ਇਤਿਹਾਸਕ ਮਹੱਤਤਾ ਨੂੰ ਧਿਆਨ ਵਿਚ ਰੱਖਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਤੋ ਪਹਿਲਾਂ ਕੋਰਸ ਕੋਆਰਡੀਨੇਟਰ ਤੇ ਵਿਭਾਗ ਦੀ ਮੁਖੀ ਕਿਰਨ ਸੰਧੂ ਨੇ ਮੁਖ ਮਹਿਮਾਨ ਤੇ ਹੋਰਨਾਂ ਨੂੰ ਜੀ ਆਇਆ ਆਖਦੇ ਹੋਏ ਆਸ ਪ੍ਰਗਟ ਕੀਤੀ ਕਿ ਵਿਭਾਗ ਵੱਲੋ ਕਰਵਾਏ ਜਾ ਰਹੇ ਇਸ ਕੋਰਸ ਦੇ ਸਿੱਟੇ ਸਾਰਥਕ ਨਿਕਲਣਗੇ। ਪ੍ਰੋਫੈਸਰ ਅਸ਼ਵਨੀ ਲੂਥਰਾ ਨੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਗਿਆਨ ਪ੍ਰੋਗਰਾਮ ਦੇ ਲੋਕਲ ਕੋਆਰਡੀਨੇਟਰ ਡਾ. ਪਲਵਿੰਦਰ ਸਿੰਘ ਨੇ ਗਿਆਨ ਕੋਰਸ ਬਾਰੇ ਜਾਣਾਕਰੀ ਦਿੱਤੀ ਅਤੇ ਕੋਰਸ ਦੀ ਕੋ-ਕੋਆਰਡੀਨੇਟਰ ਸਾਕਸ਼ੀ ਸਾਹਨੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media