Friday, March 13, 2026

ਲ਼ੁੱਟ ਖੋਹ ਦੇ ਦੋਸ਼ ਵਿੱਚ ਤਿੰਨ ਕਾਬੂ- 21 ਗ੍ਰਾਮ ਸੋਨੇ ਦੇ ਗਹਿਣੇ, ਮੋਬਾਇਲ ਤੇ ਸਕੂਟਰੀ ਬਰਾਮਦ

PPN1112201710ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ) – ਪੁਲਿਸ ਥਾਣਾ ਸੀ.ਆਈ.ਏ ਸਟਾਫ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਏ.ਸੀ.ਪੀ ਸਾਊਥ ਮਨਜੀਤ ਸਿੰਘ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੇ ਦੋੋਸ਼ ਹੇਠ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨਾਂ ਪਾਸੋਂ 21 ਗ੍ਰਾਮ 38 ਮਿਲੀਗ੍ਰਾਮ ਵਜ਼ਨੀ ਇੱਕ ਸੋਨੇ ਦਾ ਹਾਰ ਅਤੇ ਇੱਕ ਜੋੜਾ ਕਾਂਟੇ, ਲਾਲ ਰੰਗ ਦਾ ਇੱਕ ਲੇਡੀਜ਼ ਪਰਸ, ਇੱਕ ਬੈਂਕ ਪਾਸਬੁੱਕ ਅਤੇ ਇੱਕ ਸਕੂਟੀ ਬਰਾਮਦ ਕੀਤੀ ਹੈ।ਉਨਾਂ ਕਿਹਾ ਕਿ 8.12.2017 ਨੂੰ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਥਾਣਾ ਮੁੱਖੀ ਨੀਰਜ਼ ਕੁਮਾਰ ਦੀ ਨਿਗਰਾਨੀ ਹੇਠ ਏ.ਐਸ.ਆਈ ਹਰਵਿੰਦਰ ਸਿੰਘ ਨੇ ਸਾਥੀ ਪੁਲਿਸ ਕਰਮਚਾਰੀਆਂ ਨੇ ਚਾਟੀਵਿੰਡ ਚੌਕ ਨੇੜੇ ਨਾਕੇ ਦੌਰਾਨ ਮੁਖਬਰ ਦੀ ਇਤਲਾਹ `ਤੇ ਖੋਹਿਆ ਹੋਇਆ ਮੋਬਾਇਲ ਫੋਨ ਸੈਮਸੰਗ ਨੋਟ-5 ਵੇਚ ਰਹੇ ਰਣਧੀਰ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਰੋੜੀਵਾਲਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ।ਪੁੱਛਗਿਛ ਦੌਰਾਨ ਇਹ ਸਾਹਮਣੇ ਆਇਆ ਕਿ ਰਣਧੀਰ ਸਿੰਘ ਦੇ ਲੜਕੇ ਕੁਲਦੀਪ ਸਿੰਘ ਉਰਫ ਲੰਡੂ ਨੇ ਆਪਣੇ ਸਾਥੀ ਗੁਰਪ੍ਰਤਾਪ ਸਿੰਘ ਉਰਫ ਗੋਪੀ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰੋੜੀਵਾਲਾ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਨਾਲ ਮਿਲ ਕੇ ਸੁਰਿੰਦਰਪਾਲ ਸਿੰਘ ਮਹਿੰਦਰੂ ਪੁੱਤਰ ਸਾਈਂ ਦਾਸ ਵਾਸੀ ਕੋਟ ਹਰਨਾਮ ਦਾਸ ਦੇ ਪੁੱਤਰ ਸਤੀਸ਼ ਕੁਮਾਰ ਮਹਿੰਦਰੂ ਕੋਲੋਂ ਉਸ ਦੀ ਦੁਕਾਨ ਵਿੱਚ ਗੱਲਬਾਤ ਕਰਦਿਆਂ ਇਹ ਮੋਬਾਇਲ ਖੋਹਿਆ ਸੀ।
ਏ.ਸੀ.ਪੀ ਮਨਜੀਤ ਸਿੰਘ ਨੇ ਕਿਹਾ ਕਿ ਇਸੇ ਤਰਾਂ ਇੱਕ ਹੋਰ ਮਾਮਲੇ `ਚ ਥਾਣਾ ਸੁਲਤਾਨਵਿੰਡ ਮੁਖੀ ਨੀਰਜ ਕੁਮਾਰ ਦੀ ਨਿਗਰਾਨੀ ਹੇਠ 9 ਦਸੰਬਰ ਨੂੰ ਏ.ਐਸ.ਆਈ ਅਸ਼ਵਨੀ ਕੁਮਾਰ ਗੰਦੇ ਨਾਲੇ ਨੇੜੇ ਸਾਥੀਆਂ ਸਮੇਤ ਗਸ਼ਤ `ਤੇ ਸਨ ਤਾਂ ਮੁਖਬਰ ਵਲੋਂ ਦਿਤੀ ਇਤਲਾਹ `ਤੇ ਇੱਕ ਸਕੂਟੀ ਸਜੂਕੀ ਨੰਬਰ: ਪੀ.ਬੀ 02-ਸੀ.ਐਸ-1064 `ਤੇ ਸਵਾਰ ਰਜਿੰਦਰ ਸਿੰਘ ਉਰਫ ਗੁਰਮਿੰਦਰਜੀਤ ਸਿੰਘ ਲੱਕੀ ਪੁਤਰ ਹਰਭਜਨ ਸਿੰਘ ਅਤੇ ਹੈਪੀ ਥਾਪਰ ਪੁਤਰ ਵਾਸੀਆਨ ਮੈਡੀਕਲ ਅੇਨਲਕਲੇਵ ਨੂੰ ਗ੍ਰਿਫਤਾਰ ਕੀਤਾ ਹੈ।ਜਿੰਨਾਂ ਪਾਸੋਂ ਇੱਕ ਹਾਰ ਸੋਨੇ ਦਾ, ਇੱਕ ਜੋੜਾ ਕਾਂਟੇ ਕੁੱਲ ਵਜ਼ਨ 21 ਗ੍ਰਾਮ 38 ਮਿਲੀਗ੍ਰਾਮ, ਲਾਲ ਰੰਗ ਦਾ ਇੱਕ ਲੇਡੀਜ਼ ਪਰਸ, ਇੱਕ ਬੈਂਕ ਪਾਸਬੁੱਕ ਬਰਾਮਦ ਕੀਤੀ ਗਈ ਜੋ ਇਕ ਪਰਸ ਵਿੱਚ ਸੀ ਜੋ ਉਨਾਂ ਨੇ ਮਜੀਠਾ ਰੋਡ ਨੇੜੇ ਡਾ. ਕਰਮ ਸਿੰਘ ਹਸਪਤਾਲ ਨੇੜਿਉਂ ਇੱਕ ਸਕੂਟਰੀ ਦੇ ਪਿੱਛੇ ਬੈਠੀ ਇੱਕ ਨਵ-ਵਿਆਹੀ ਔਰਤ ਕੋਲੋਂ ਖੋਹਿਆ ਸੀ।ਇਸ ਸਮੇਂ ਥਾਣਾ ਮੁਖੀ ਨੀਰਜ਼ ਕੁਮਾਰ ਨੇ ਦੱਸਿਆ ਕਿ  ਥਾਣਾ ਸੁਲਤਾਨਵਿੰਡ ਵਿੱਖੇ ਪਹਿਲੇ ਮਾਮਲੇ `ਚ ਮੁਕੱਦਮਾ ਨੰਬਰ 217 ਮਿਤੀ 8.12.2017 ਦਰਜ ਕੀਤਾ ਗਿਆ ਹੈ ਅਤੇ ਕੁਲਦੀਪ ਸਿੰਘ ਉਰਫ ਲੰਡੂ ਅਤੇ ਗੁਰਪ੍ਰਤਾਪ ਸਿੰਘ ਗੋਪੀ ਨੂੰ ਗ੍ਰਿਫਤਾਰ ਕਰਨ ਲਈ ਅਜੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸੇ ਤਰਾਂ ਦੂਜੇ ਮਾਮਲੇ `ਚ ਥਾਣਾ ਸੁਲਤਾਨਵਿੰਡ ਵਿਖੇ ਮੁਕੱਦਮਾ ਨੰਬਰ 238 ਮਿਤੀ 9.12.2017 ਕੀਤਾ ਗਿਆ ਹੈ।ਉਨਾਂ ਕਿਹਾ ਕਿ ਦੋਸ਼ੀਆਂ ਨੂੰ ਮਾਨਯੋਗ ਅਦਾਲਤ `ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਅਗਲੇਰੀ ਪੁਛਗਿੱਛ ਦੌਰਾਨ ਕਈ ਹੋਰ ਵਾਰਦਾਤਾਂ ਦੇ ਇੰਕਸਾਫ ਹੋਣ ਦੀ ਸੰਭਾਵਨਾ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply