Friday, March 13, 2026

14 ਦਸਬੰਰ ਦੀ ਸ਼ਾਮ ਕਿਲ੍ਹਾ ਮੁਬਾਰਕ ਤੋਂ ਜਾਗੋ ਨਾਲ ਹੋਵੇਗਾ ਵਿਰਾਸਤੀ ਮੇਲੇ ਦਾ ਆਗਾਜ਼

PPN1112201711ਬਠਿੰਡਾ, 11 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਿਰਾਸਤ ਮੇਲੇ ਦੀਆਂ ਅੰਤਿਮ ਤਿਆਰੀਆਂ ਸਬੰਧੀ ਮੀਟਿੰਗ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਫਾੳੂਂਡੇਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵੱਲਂੋ ਕੀਤੀ ਗਈ।ਮੀਟਿੰਗ ਵਿੱਚ ਹੈਰੀਟੇਜ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੇ ਮੋਹਤਬਰ ਹਸ਼ਤੀਆਂ ਨੇ ਹਾਜ਼ਰੀ ਭਰੀ ਅਤੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਕ ਫਾਊਂਡੇਸ਼ਨ ਵੱਲੋਂ 14ਵਾਂ ਵਿਰਾਸਤ ਮੇਲਾ 15,16 ਅਤੇ 17 ਦਸੰਬਰ ਨੂੰ ਵਿਰਾਸਤੀ ਪਿੰਡ ਜੈਪਾਲਗੜ੍ਹ ਪਿੱਛੇ ਖੇਡ ਸਟੇਡੀਅਮ ਬਠਿੰਡਾ ਵਿਖੇ ਲੱਗਣ ਵਾਲੇ ਮੇਲੇ ਸਬੰਧੀ ਵਿਚਾਰਾਂ ਕੀਤੀਆਂ ਗਈਆ। ਇਸ ਮੌਕੇ ਚੇਅਰਮੈਨ ਚਮਕੌਰ ਮਾਨ ਅਤੇ ਪ੍ਰੈਸ ਸਕੱਤਰ ਗੁਰਅਵਤਾਰ ਸਿੰਘ ਗੋਗੀ ਨੇ ਦੱਸਿਆ ਕਿ ਇਸ ਵਾਰ ਮੇਲੇ ਵਿੱਚ ਸ਼ਹਿਰ ਵਾਸੀਆਂ ਲਈ ਕਲਾਕਾਰਾਂ ਵੱਲੋਂ ਕਲਾ ਪ੍ਰੇਮੀਆਂ ਲਈ ਨਵੀਆਂ ਕਿਸਮਾਂ ਵੇਖਣ ਨੂੰ ਮਿਲਣਗੀਆ ਜੋ ਕਿ ਸਾਡੇ ਵਿਰਸੇ ਨੂੰ ਸਮਰਪਿਤ ਹੋਣਗੀਆ।ਵਿਰਾਸਤ ਦੀਆਂ ਝਲਕੀਆਂ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਦਾ ਭਰਪੂਰ ਮਨੋਰਜਨ ਹੋਵੇਗਾ। 14 ਦਸਬੰਰ ਦੀ ਸ਼ਾਮ ਨੂੰ ਜਾਗੋ ਕਿਲ੍ਹਾ ਮੁਬਾਰਕ ਵਿਚੋਂ 6ਵਜੇ ਜਲੂਸ ਦੀ ਸ਼ਕਲ ਵਿੱਚ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੰੁਚੇ ਗਈ ਅਤੇ 15 ਦਸਬੰਰ ਨੂੰ ਵਿਰਾਸਤੀ ਜਲੂਸ ਸਵੇਰੇ 11 ਵਜੇ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਚੱਲਕੇ ਦਰਗਾਹ ਹਾਜੀ ਰਤਨ ਚਾਦਰ ਚੜਾ੍ਹਕੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚੋਂ ਦੀ ਹੰੁਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਪਹੰੁਚੇਗਾ। ਸ਼ਾਮ ਨੂੰ ਅਜਮੇਰ ਅਲੌਖ ਦੇ ਨਾਟਕ ਖੇਡੇ ਜਾਣਗੇ।16 ਦਸਬੰਰ ਨੂੰ ਦਿਨ ਸਮੇਂ ਵਿਰਾਸਤੀ ਖੇਡਾਂ ਅਤੇ ਕਵੀਸਰ ਜੱਥਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।ਸ਼ਾਮ ਨੂੰ ਸੁਫ਼ੀਆਨਾਂ ਗਾਇਕ ਸਰਦਾਰ ਅਲੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰਨਗੇ।17 ਦਸੰਬਰ ਨੂੰ ਨਾਮਵਰ ਗਾਇਕ- ਕਲਾਕਾਰਾਂ ਦਾ ਖੁੱਲ੍ਹਾ ਅਖਾੜਾ ਹੋਵੇਗਾ। ਤਿੰਨੇ ਦਿਨ ਵਿਰਾਸਤ ਦੀਆਂ ਵੱਖ-ਵੱਖ ਵੰਨਗੀਆਂ ਦੇ ਦਰਸ਼ਨ ਕਰਾਵਾਏ ਜਾਣਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਫਾੳੂਡੇਸ਼ਨ ਦੇ ਸੀਨੀਅਰ ਮੈਂਬਰਾਂ ਵਿੱਚ ਕਨਵੀਨਰ ਇੰਦਰਜੀਤ ਸਿੰਘ, ਮੱਖ ਸਕੱਤਰ ਪਰਮਦੀਪ ਸਿੰਘ ਢਿੱਲੋਂ, ਸਕੱਤਰ ਸੁਖਦੇਵ ਸਿੰਘ ਗਰੇਵਾਲ, ਖਜਾਂਨਚੀ ਗੁਰਤੇਜ ਸਿੰਘ ਸਿੱਧੂ, ਐਗਜੈਕਟਿਵ ਮੈਂਬਰ ਡੀ.ਸੀ ਸ਼ਰਮਾ, ਬਲਦੇਵ ਸਿੰਘ ਚਹਿਲ, ਰੁਪਿੰਦਰ ਸਿੰਘ ਗੋਦਾਰਾ, ਜਸਕਰਨ ਸਿੰਘ ਸਿਵੀਆਂ, ਜੇ.ਐਸ ਭੰਗੂ, ਇਸ਼ਟਪਾਲ ਸਿੰਘ ਖਿਆਲੀਵਾਲਾ, ਮੇਜਰ ਬਾਵਰਾ, ਮਾਸਟਰ ਨਰੈਣ ਬਾਂਸਲ,ਮਹਿੰਦਰ ਸਿੰਘ ਪ੍ਰਧਾਨ,ਸੁਖਦਰਸ਼ਨ ਸਰਮਾ, ਭਗਤ ਰਾਮ, ਅਵਤਾਰ ਸਿੰਘ ਜਸ਼ਨ ਕੰਪਿੳੂਟਰ ਵਾਲੇ,ਪਰਮਿੰਦਰ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਰੁਪਿੰਦਰ ਕੌਰ, ਤੇਜ ਕੌਰ ਚਹਿਲ, ਗੁਰਪ੍ਰੀਤ ਕੌਰ, ਮਲਕੀਤ ਕੌਰ, ਹਰਗੋਬਿੰਦ ਸਿੰਘ ਸੇਖ਼ਪੁਰੀਆਂ, ਜਸਵਿੰਦਰ ਸਿੰਘ ਗੋਨਿਆਣਾ, ਅਮਰਜੀਤ ਕੌਰ ਆਦਿ ਸਾਮਲ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply