Friday, March 13, 2026

ਭਗਵੰਤ ਮਾਨ ਨੇ ਕਾਂਗਰਸ, ਅਕਾਲੀ-ਭਾਜਪਾ ਗਠਜੋੜ ਹਰਾਉਣ ਦਾ ਦਿੱਤਾ ਸੱਦਾ

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪੰਜਾਬ PPN1212201702ਦੀਆਂ ਨਗਰ ਨਿਗਮਾਂ ਅਤੇ ਨਗਰ ਕੌਂਸਲ ਚੋਣਾਂ ‘ਚ ਕਾਂਗਰਸ ਅਤੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਉਹ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਤੋਂ ਵਾਰ-ਵਾਰ ਧੋਖਾ ਨਾ ਖਾਣ ਅਤੇ ਇਨਾਂ ਚੋਣਾਂ ‘ਚ ‘ਆਪ‘ ਸਮੇਤ ਹੋਰ ਚੰਗੇ ਅਤੇ ਇਮਾਨਦਾਰ ਉਮੀਦਵਾਰਾਂ ਨੂੰ ਜਿਤਾਉਣ।
ਭਗਵੰਤ ਮਾਨ ਅੱਜ ਇੱਥੇ ‘ਆਪ‘ ਦੇ ਉਮੀਦਵਾਰਾਂ ਦੇ ਹੱਕ ‘ਚ ਜਨ ਸਭਾਵਾਂ ਨੂੰ ਸੰਬੋਧਨ ਕਰ ਰਹੇ ਸਨ। ਮਾਨ ਨੇ ਕਿਹਾ ਕਿ ਜੇਕਰ ਵਾਰਡ ਦਾ ਕੌਂਸਲਰ ਚੰਗਾ, ਇਮਾਨਦਾਰ ਅਤੇ ਲੋਕ ਹਿਤੈਸ਼ੀ ਹੋਵੇ ਤਾਂ ਮੁਹੱਲੇ ਦੀ ਨੁਹਾਰ ਬਦਲ ਸਕਦਾ ਹੈ ਪਰੰਤੂ ਕਾਂਗਰਸ ਅਤੇ ਅਕਾਲੀ ਭਾਜਪਾ ਨੇ ਡੂੰਘੀ ਸਾਜ਼ਿਸ਼ ਤਹਿਤ ਸਥਾਨਕ ਪੱਧਰ ‘ਤੇ ਲੋਕਾਂ ਨੂੰ ਵੰਡ ਦਿੱਤਾ ਹੈ।ਪਾਰਟੀਬਾਜ਼ੀ ਦੇ ਨਾਂ ‘ਤੇ ਦੁਸ਼ਮਣੀਆਂ ਦੀ ਹੱਦ ਤੱਕ ਧੜੇਬਾਜ਼ੀ ਵਧਾ ਦਿੱਤੀ ਹੈ ਜਦਕਿ ਲੋਕਾਂ ਦੀਆਂ ਸਮੱਸਿਆਵਾਂ ਅਤੇ ਮੁੱਦੇ ਜਿਓ ਦੇ ਤਿਓ ਖੜੇ ਹਨ।
ਕਾਂਗਰਸ ਅਤੇ ਅਕਾਲੀ ਦਲ ਵੱਲੋਂ ਵਿਕਾਸ ਦੇ ਨਾਅਰਿਆਂ ‘ਤੇ ਵਿਅੰਗ ਕੱਸਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਹਲਕੀ ਜਿਹੀ ਬਰਸਾਤ ਨੇ ਅਕਾਲੀ-ਭਾਜਪਾ ਦੀ 10 ਸਾਲਾ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਸ੍ਰੀ ਅੰਮਿ੍ਰਤਸਰ ਸਮੇਤ ਪੰਜਾਬ ਦਾ ਹਰ ਸ਼ਹਿਰ ਅਤੇ ਕਸਬਾ ਨਰਕ ਦਾ ਰੂਪ ਧਾਰਨ ਕਰ ਗਿਆ ਹੈ।ਮਾਨ ਨੇ ਕਿਹਾ ਕਿ ਵਿਕਾਸ ਕੀਤਾ ਵਿਕਾਸ ਕਰਾਂਗੇ ਦੇ ਨਾਅਰਿਆਂ ‘ਚ ਪੰਜਾਬ ਅਤੇ ਪੰਜਾਬੀ ਸ਼ਾਮਲ ਨਹੀਂ ਹਨ, ਇਹ ਵਿਕਾਸ ਬਾਦਲਾਂ, ਕੈਪਟਨ ਅਤੇ ਅਕਾਲੀ-ਕਾਂਗਰਸੀਆਂ ਦਾ ਨਿੱਜੀ ਤੌਰ ‘ਤੇ ਹੋਇਆ ਹੈ।
ਜਨ ਸਭਾ ‘ਚ ਸ਼ਾਮਲ ਲੋਕਾਂ ਨੂੰ ਚਿੱਕੜ ਅਤੇ ਗੰਦ ਨਾਲ ਭਰੀ ਸੜਕ ਦਿਖਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਇਹ ਉਹੋ ‘ਗੁਰੂ ਕੀ ਨਗਰ‘ ਹੈ ਜਿਸ ਦੀ ਸਫ਼ਾਈ ਨੂੰ ਲੈ ਕੇ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਰੱਜ ਕੇ ਰਾਜਨੀਤੀ  ਕੀਤੀ, ਦਲ ਬਦਲੀਆਂ ਕੀਤੀਆਂ ਅਤੇ ਹੇਠਲੇ ਪੱਧਰ ‘ਤੇ ਲੋਕਾਂ ਨੂੰ ਲੜਾਇਆ, ਪਰ ਗੰਦਗੀ ਅਤੇ ਨਰਕ ਵਰਗੀ ਸਮੱਸਿਆਵਾਂ ਤੋਂ ਨਿਜਾਤ ਨਹੀਂ ਦਿੱਤੀ।ਇਸ ਲਈ ਸ੍ਰੀ ਅੰਮਿ੍ਰਤਸਰ ਸਮੇਤ ਪੂਰੇ ਪੰਜਾਬ ਦੇ ਲੋਕਾਂ ਇਨਾਂ ਨਗਰ ਕੌਂਸਲ ਚੋਣਾਂ ‘ਚ ਕਾਂਗਰਸ-ਅਕਾਲੀ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਸਬਕ ਸਿਖਾਉਣ ਜੋ ਪੈਸੇ ਅਤੇ ਧੱਕੇਸ਼ਾਹੀ ਨਾਲ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ‘ਤੇ ਕਬਜ਼ੇ ਕਰਨਾ ਚਾਹੁੰਦੇ ਹਨ।
ਮਾਨ ਨੇ ਕਿਹਾ ਕਿ ਲੋਕ ਕਾਂਗਰਸ, ਅਕਾਲੀ ਅਤੇ ਭਾਜਪਾ ਦੇ ਉਮੀਦਵਾਰਾਂ ਅਤੇ ਆਗੂਆਂ ਕੋਲੋਂ ਪਿਛਲੇ 10 ਸਾਲਾ ਦੇ ਵਿਕਾਸ ਦਾ ਹਿਸਾਬ ਜ਼ਰੂਰ ਮੰਗਣ।ਉਨਾਂ ਕਿਹਾ ਕਿ ਬਿਜਲੀ, ਬਿਜਲੀ ਦੀਆਂ ਤਾਰਾਂ ਦੇ ਜਾਨਲੇਵਾ ਜਾਲ, ਸੀਵਰੇਜ, ਪੀਣ ਵਾਲੇ ਪਾਣੀ, ਸੜਕਾਂ, ਗਲੀਆਂ ਨਾਲੀਆਂ, ਸਿਹਤ ਸੇਵਾਵਾਂ ਅਤੇ ਸਕੂਲੀ ਸਿੱਖਿਆ ਵਰਗੀਆਂ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਕਾਰਨ ਇਹੋ ਮੁੱਦੇ 70 ਸਾਲਾਂ ਤੋਂ ਚੱਲਦੇ ਆ ਰਹੇ ਹਨ, ਕਿਉਂਕਿ ਸਰਕਾਰਾਂ ਅਤੇ ਸਥਾਨਕ ਸਰਕਾਰਾਂ ਦੀ ਸੱਤਾ ਮਾਣਨ ਵਾਲੀਆਂ ਇਹਨਾਂ ਰਵਾਇਤੀ ਪਾਰਟੀਆਂ ਨੇ ਇਨਾਂ ਸਮੱਸਿਆਵਾਂ ਦੇ ਹੱਲ ਲਈ ਕਦੇ ਧਿਆਨ ਹੀ ਨਹੀਂ ਦਿੱਤਾ।
ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ‘ਆਪ‘ ਦੇ ਉਮੀਦਵਾਰਾਂ ਨਾਲ ਵੀ ਬੇਹੱਦ ਧੱਕੇਸ਼ਾਹੀ ਕੀਤੀ ਹੈ। ਦਰਜਨਾਂ ਉਮੀਦਵਾਰੀਆਂ ਰੱਦ ਕੀਤੀਆਂ ਹਨ।‘ਆਪ‘ ਨੇ ਇਸ ਸੰਬੰਧੀ ਡਿਪਟੀ ਕਮਿਸ਼ਨਰਾਂ ਅਤੇ ਮੁੱਖ ਚੋਣ ਕਮਿਸ਼ਨਰ ਰਾਹੀਂ ਵਿਰੋਧ ਦਰਜ ਕਰਵਾਇਆ ਪਰ ਬਾਦਲਾਂ ਵੱਲੋਂ ਜੋ ਡਰਾਮੇਬਾਜ਼ੀ ਕੀਤੀ ਗਈ ਹੈ, ਉਹ ਨਿੰਦਣਯੋਗ ਹੈ।ਮਾਨ ਨੇ ਕਿਹਾ ਕਿ ਜਿਹੜੇ ਕੈਪਟਨ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਕੈਪਟਨ ਦਾ ਸ਼ਾਹੀ ਮਹਿਲ ਜਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਅੱਗੇ ਧਰਨੇ ਲਗਾਉਣ ਦੀ ਥਾਂ ਸੜਕਾਂ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਉਹ ਲੋਕਾਂ ਦੇ ਹਿਤੈਸ਼ੀ ਨਹੀਂ ਹੋ ਸਕਦੇ। ਮਾਨ ਨੇ ਕਿਹਾ ਕਿ ਬਾਦਲ ਆਪਣਾ ਬਚਿਆ-ਖੁਚਿਆ ਵਜੂਦ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਇਸ ਲਈ ਲੋਕ ਉਨਾਂ ਦੇ ਗੁਮਰਾਹ ਕੁੰਨਾ ਅਤੇ ਆਪਸੀ ਨਫ਼ਰਤ ਪੈਦਾ ਕਰਨ ਵਾਲੀਆਂ ਚਾਲਾਂ ‘ਚ ਨਾ ਆਉਣ।ਮਾਨ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਆਪਸ ‘ਚ ਇੱਕ-ਮਿੱਕ ਹਨ। ਇਸ ਲਈ ਲੋਕ ਇਹਨਾਂ ਚੋਣਾਂ ‘ਚ ਇਹਨਾਂ ਨੂੰ ਸਬਕ ਸਿਖਾਉਣ। ਮਾਨ ਨੇ ਅੱਜ ਸੁਲਤਾਨ ਵੀਂਡ, ਕੋਟ ਖਾਸਾ ਅਤੇ ਛਿਹਰਟਾ ਸਾਹਿਬ ਦੇ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕੀਤਾ ਅਤੇ ਛਿਹਰਟਾ ਸਾਹਿਬ ਦੇ ਮੁੱਖ ਬਾਜ਼ਾਰ ‘ਚ ਪੈਦਲ ਮਾਰਚ ਕਰ ਕੇ ਆਮ ਆਦਮੀ ਪਾਰਟੀ ਲਈ ਸਮਰਥਨ ਮੰਗਿਆ।ਇਸ ਮੌਕੇ ਉਨਾਂ ਨਾਲ ਉਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਡਾ. ਇੰਦਰਬੀਰ ਸਿੰਘ ਨਿੱਝਰ, ਸ਼ਹਿਰੀ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ ਅਤੇ ਹੋਰ ਆਗੂ ਮੌਜੂਦ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply