Friday, March 13, 2026

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ ਦਾ ਅਚਨਚੇਤ ਦੌਰਾ

ਬਠਿੰਡਾ, 12 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ PPN1212201706ਪਰਮਜੀਤ ਸਿੰਘ ਬਠਿੰਡਾ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ, ਸੀ.ਜੇ.ਐਮ/ਸਕੱਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੇਂਦਰੀ ਜੇਲ ਦਾ ਅਚਨਚੇਤ ਦੌਰਾ ਕੀਤਾ।ਐਸ.ਐਸ. ਸਹੋਤਾ,ਸੁਪਰਡੈਂਟ, ਕੇਂਦਰੀ ਜੇਲ ਵੀ ਮੌਕੇ ਤੇ ਹਾਜ਼ਰ ਸਨ।ੌਰੇ ਦੌਰਾਨ ਜੱਜ ਸਾਹਿਬ ਰਾਮ ਸਿੰਘ, ਕੈਦੀ ਨੂੰ ਫੈਕਟਰੀ ਵਿੱਚ ਮਿਲੇ ਜੋ ਕਿ ਬਹੁਤ ਸੋਹਣੀ ਪੇਟਿੰਗ ਕਰ ਰਿਹਾ ਸੀ।ਉਨਾਂ ਨੇ  ਉਸ ਦੀ ਕਲਾ ਕਿ੍ਰਤੀ ਦੀ ਸਲਾਘਾ ਕੀਤੀ ਅਤੇ ਹੋਰ ਵੀ ਕੈਦੀਆਂ ਨੂੰ ਉਤਸ਼ਾਹਿਤ ਕੀਤਾ।ਉਨਾਂ ਨੇ ਡਿਪਟੀ ਸੁਪਰਡੈਂਟ ਨਾਲ ਐਕਸਾਇਜ਼ ਐਕਟ ਨਾਲ ਸਬੰਧਤ ਕੇਸਾਂ ਨੂੰ ਛੇਤੀ ਤੋਂ ਛੇਤੀ ਖਤਮ ਕਰਨ ਲਈ ਸਲਾਹ ਮਸ਼ਵਰਾ ਕੀਤਾ।ਉਹਨਾਂ ਨੇ ਕੇਂਦਰੀ ਜੇਲ ਵਿਚ ਚੱਲ ਰਹੇ ਫਰੰਟ ਆਫਿਸ ਦਾ ਦੌਰਾ ਵੀ ਕੀਤਾ ਅਤੇ ਉਥੇ ਕੰਮ ਕਰ ਰਹੇ ਪੈਰਾ ਲੀਗਲ ਵੰਲਟੀਅਰਜ਼ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਿਹੜੇ ਵੀ ਕੈਦੀਆਂ/ਹਵਾਲਾਤੀਆਂ ਨੂੰ ਉਹਨਾਂ ਦੇ ਕੇਸਾਂ ਦੀ ਪੈਰਵੀ ਲਈ ਵਕੀਲ ਨਹੀਂ ਮਿਲੇ, ਉਹਨਾਂ ਨੂੰ ਜਲਦ ਤੋਂ ਜਲਦ ਫਾਰਮ ਭਰਵਾ ਕੇ ਵਕੀਲ ਮੁਹੱਈਆ ਕਰਵਾਏ ਜਾਣ।ਉਨਾਂ ਨੇ ਕੇਂਦਰੀ ਜੇਲ ਵਿਚ ਲੱਗੇ ਸਪੀਕਰ ਉਪਰ ਆਪ ਖੁੱਦ ਅਨਾਉਸਮੈਂਟ ਕੀਤੀ ਕਿ ਜਿਹੜੇ ਕੈਦੀ/ਹਵਾਲਾਤੀ ਨੇ ਆਪਣੇ ਕੇਸ ਬਾਰੇ ਕੋਈ ਵੀ ਮੁਸ਼ਕਲ ਪੇਸ਼ ਆ ਰਹੀ ਹੈ, ਉਹ ਸਾਦੇ ਕਾਗਜ਼ `ਤੇ ਆਪਣੀ ਦਰਖਾਸਤ ਲਿਖ ਕੇ ਸੁਪਰਡੈਂਟ ਨੂੰ ਭੇਜਣ ਤਾਂ ਜੋ ਇਸ ਉਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।ਉਹਨਾਂ ਨੇ ਵਿਸਵਾਸ਼ ਦਿਵਾਇਆ ਕਿ ਕੋਈ ਵੀ ਕੈਦੀ/ਹਵਾਲਾਤੀ ਆਪਣੇ ਕਾਨੂੰਨੀ ਹੱਕ ਤੋਂ ਵਾਂਝਾ ਨਹੀਂ ਰਹਿ ਸਕਦਾ।ਅੰਤ ਵਿਚ ਉਹਨਾਂ ਨੇ ਕੈਦੀਆਂ/ਹਵਾਲਾਤੀਆਂ ਨੂੰ ਯੋਗਾ ਕਰਨ ਲਈ ਉਤਸ਼ਾਹਿਤ ਕੀਤਾ ਤਾਂ ਜੋ ਇਸ ਤਰਾ ਕਰਨ ਨਾਲ ਉਹਨਾਂ ਦੀ ਸਿਹਤ ਤੰਦਰੁਸਤ ਅਤੇ ਮਾਨਸਿਕ ਸ਼ਾਤੀ ਕਾਇਮ ਰਹਿ ਸਕੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply