Friday, March 13, 2026

ਇਨਕਮ ਟੈਕਸ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ

ਬਠਿੰਡਾ, 12 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –  ਇਨਕਮ ਟੈਕਸ ਵਿਭਾਗ ਅੰਮ੍ਰਿਤਸਰ ਵਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ PPN1212201708ਅੱਜ ਇਨਕਮ ਟੈਕਸ ਵਿਭਾਗ ਬਠਿੰਡਾ ਵਿਖੇ ਰਜਿਸਟਰਾਰ, ਉਪ ਰਜਿਸਟਰਾਰ, ਕਾਰਡ ਡੀਲਰਜ, ਸੀਨੀਅਰ ਪੋਸਟ ਮਾਸਟਰ, ਕੋਆਪ੍ਰੇਟਿਵ ਬੈਂਕਾਂ, ਜਵੈਲਰਜ਼ ਅਤੇ ਜ਼ਿਲਾ ਟਰਾਂਸਪੋਰਟ ਅਧਿਕਾਰੀਆਂ ਨਾਲ ਇਨਕਮ ਟੈਕਸ  ਸਬੰਧੀ ਜਾਗਰੂਕਤਾ ਲਿਆਉਣ ਲਈ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੰਦੀਪ ਧਹੀਆ, ਇਨਕਮ ਟੈਕਸ ਡਾਇਰੈਕਟਰ ਚੰਡੀਗੜ ਨੇ ਦੱਸਿਆ ਕਿ ਇਸ ਬੈਠਕ ਦਾ ਮੁੱਖ ਮੰਤਵ ਰਜਿਸਟਰਾਰ, ਉਪ ਰਜਿਸਟਰਾਰ, ਕਾਰਡ ਡੀਲਰਜ, ਸੀਨੀਅਰ ਪੋਸਟ ਮਾਸਟਰ, ਕੋਆਪ੍ਰੇਟਿਵ ਬੈਂਕਾਂ, ਜਵੈਲਰਜ਼ ਅਤੇ ਜ਼ਿਲਾ ਟਰਾਂਸਪੋਰਟ ਅਧਿਕਾਰੀਆਂ ਨੂੰ ਵਿੱਤੀ ਲੈਣ ਦੇਣ ਬਾਰੇ ਦੱਸਣਾ ਹੈ।ਉਨਾਂ ਕਿਹਾ ਕਿ ਸਟੇਟਮੈਂਟ ਆਫ ਫਾਈਨੈਂਸ਼ੀਅਲ (ਐਸ.ਐਫ.ਟੀ) ਜਮਾਂ ਕਰਾਉਣ ਦੀ ਆਖਰੀ ਤਾਰੀਖ 30 ਜੂਨ 2017 ਸੀ, ਪਰੰਤੂ ਵੱਖ -ਵੱਖ ਕਾਰਨਾਂ ਕਰਕੇ ਸਬੰਧਤ ਵਿਭਾਗਾਂ ਅਤੇ ਵਪਾਰੀਆਂ ਦੁਆਰਾ ਇਹ ਫਾਈਲ ਨਹੀਂ ਕੀਤੀ ਗਈ।ਇਨਾਂ ਵਿਭਾਗਾਂ ਅਤੇ ਵਪਾਰੀਆਂ ਦੀ ਬੇਨਤੀ ਤੇ ਵਿਭਾਗ ਦੁਆਰਾ ਐਸ.ਐਫ.ਟੀ ਜਮਾਂ ਕਰਾਉਣ ਦੀ ਤਾਰੀਖ ਵਧਾ ਕੇ 8 ਦਸੰਬਰ 2017 ਕਰ ਦਿੱਤੀ ਗਈ ਸੀ ਅਤੇ ਜਿਨਾਂ ਨੇ ਇਸ ਤਾਰੀਖ ਤੱਕ ਵੀ ਐਸ.ਐਫ.ਟੀ ਫਾਈਲ ਨਹੀਂ ਕੀਤੀ, ਉਨਾਂ ਨੂੰ 500 ਰੁਪਏ ਰੋਜ਼ਾਨਾ ਜੁਰਮਾਨਾ ਲਗਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਸਬੰਧੀ ਗਲਤ ਜਾ ਅਧੁਰੀ ਜਾਣਕਾਰੀ ਦੇਣ ਵਾਲਿਆਂ ਨੂੰ 50 ਹਜਾਰ ਰੁਪਏ ਜੁਰਮਾਨਾਂ ਲਗਾਇਆ ਜਾਵੇਗਾ।ਇਸ ਮੌਕੇ ਕੇ.ਐਮ ਬਾਲੀ ਪ੍ਰਧਾਨ ਇਨਕਮ ਟੈਕਸ ਅਫ਼ਸਰ ਬਠਿੰਡਾ ਇਨਕਮ ਟੈਕਸ ਅਫ਼ਸਰ ਸ਼੍ਰੀਮਤੀ ਮੀਰਾ ਨਾਗਪਾਲ ਅਤੇ ਨਿਰੀਖਕ ਸੁੁਰਜੀਤ ਸਿੰਘ ਵੀ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply