ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਹਮਾਇਤ `ਚ ਮੀਟਿੰਗ
ਅੰਮ੍ਰਿਤਸਰ, 13 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਨਗਰ ਨਿਗਮ ਵਾਰਡ ਨੰਬਰ 51 ਤੋਂ ਕਾਂਗਰਸੀ ਉਮੀਦਵਾਰ ਸ੍ਰੀਮਤੀ ਲਵਲੀਨ ਮਹਾਜਨ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲ਼ਿਆ ਜਦ ਜਿਲਾ ਕਾਂਗਰਸ ਕਮੇਟੀ ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਆਪਣੇ ਗ੍ਰਹਿ ਸੰਤ ਐਵਨਿਊ ਵਿਖੇ ਭਾਰੀ ਇੱਕਠ ਕਰ ਕੇ ਲਵਲੀਨ ਮਹਾਜਨ ਨੂੰ ਸੀਨੀਅਰ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਥਾਪੜਾ ਦਿਵਾਇਆ।
ਇਕੱਠ ਨੂੰ ਸ਼ੰਬੋਧਿਤ ਕਰਦਿਆਂ ਵਿਧਾਇਕ ਸੁਨੀਲ ਦੱਤੀ ਨੇ ਕਿਹਾ ਕਿ ਮਹਾਜਨ ਪਰਿਵਾਰ ਦੀ ਕਾਂਗਰਸ ਨੂੰ ਵੱਡੀ ਦੇਣ ਹੈ, ਜਿੰਨਾਂ ਨੇ ਪਿਛਲੇ 10 ਸਾਲ ਹਲਕੇ ਦੇ ਭਾਜਪਾ ਮੰਤਰੀ ਦੀਆਂ ਧੱਕੇਸ਼ਾਹੀਆਂ ਦਾ ਸ਼ਿਕਾਰ ਹੁੰਦਿਆਂ ਵੀ ਉਨਾਂ ਨਾਲ ਲੋਹਾ ਲਿਆ ਹੈ।ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਤੇ ਜਿਲਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਨੇ ਕਿਹਾ ਕਿ 17 ਦਸੰਬਰ ਨੂੰ ਹਰ ਵੋਟਰ ਪੰਜੇ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਕਾਂਗਰਸ ਨੂੰ ਵੋਟ ਪਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਦਾ ਹੱਥ ਮਜ਼ਬੂਤ ਕਰੇ।
ਇਸ ਮੌਕੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਯੋਗਿੰਦਰਪਾਲ ਢੀਂਗਰਾ, ਸਾਬਕਾ ਕੌਂਸਲਰ ਬਾਊ ਰਾਮ, ਗੁਰਦੂਆਰਾ ਕਮੇਟੀ ਪ੍ਰਧਾਨ ਨਿਰਮਲ ਸਿੰਘ ਜੰਡ, ਲਖਵਿੰਦਰ ਸਿੰਘ ਗਿੱਲ, ਮਾਸਟਰ ਸਤਵੰਤ ਸਿੰਘ, ਪ੍ਰਵੇਸ਼ ਕੁਮਾਰ ਭਾਰਦਵਾਜ, ਵਿਕਾਸ, ਬਲਬੀਰ ਸਿੰਘ ਬੀਰਾ, ਰਵਿੰਦਰ ਪਾਲ ਸਿੰਘ ਗਿੱਲ, ਸੋਨੀ ਕੱਥੂਨੰਗਲ, ਜੋਗਾ ਸਿੰਘ, ਗੁਰਮੀਤ ਸਿੰਘ ਚੇਅਰਮੈਨ, ਡਾ. ਸੁਖਪਾਲ ਸਿੰਘ, ਰਿਟਾ. ਡਿਪਟੀ ਡਾਇਰੈਕਟਰ, ਗੁਰਦੇਵ ਸਿੰਘ ਗਿੱਲ, ਸੁਖਪਾਲ ਸਿੰਘ ਗਿੱਲ ਆਦਿ ਹਾਜਰ ਸਨ।
Punjab Post Daily Online Newspaper & Print Media