Wednesday, June 17, 2026

ਮਾਸਟਰ ਸ਼ੈਫ ਦ੍ਰਿਸ਼ਟੀ ਨੰਦਾ ਨੇ ਬਰਿਸਤੋ ਰੈਸਟੋਰੈਂਟ ਦਾ ਕੀਤਾ ਉਦਘਾਟਨ

ਇੱਕ ਹੀ ਛੱਤ ਦੇ ਹੇਠ ਮਿਲੇਗਾ ਹਰ ਤਰ੍ਹਾਂ ਦਾ ਜਾਇਕਾ

PPN1312201714ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ ਸੱਗੂ) – ਸਟਾਰ ਪਲਸ ਸੀਜਨ-4 ਮੁੰਬਈ ਦੀ ਟਾਪ ਟੈਨ `ਤੇ ਆਉਣ ਵਾਲੀ ਅੰਮ੍ਰਿਤਸਰ ਦੀ ਮਸ਼ਹੂਰ ਮਾਸਟਰ ਸ਼ੈਫ ਦ੍ਰਿਸ਼ਟੀ  ਨੰਦਾ ਨੇ ਪਹਿਲੇ ਮਲਟੀਕੁਜੀਨ ਰੈਸਟੋਰੈਂਟ `ਬੇਰਿਸਤੋ` ਦਾ ਰਣਜੀਤ ਐਵਨਿਊ ਬੀ-ਬਲਾਕ ਵਿੱਚ ਉਦਘਾਟਨ ਕੀਤਾ।
ਮਾਸਟਰ ਸ਼ੈਫ ਦ੍ਰਿਸ਼ਟੀ ਨੰਦਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੈਸਟੋਰੈਂਟ ਇੱਕ ਅਜਿਹਾ ਰੈਸਟੋਰੈਂਟ ਹੋਵੇਗਾ, ਜਿਸ ਇੱਕ ਹੀ ਛੱਤ ਹੇਠ ਹਰ ਤਰ੍ਹਾਂ ਦੇ ਖਾਣੇ ਦਾ ਸਵਾਦ ਮਿਲੇਗਾ।ਜਿਸ ਵਿਚ ਬੇਕਰੀ, ਰੈਸਟੋਰੈਂਟ ਟੇਕ ਅਤੇ ਹੋਮ ਡਿਲਵਰੀ ਦੀ ਸਹੂਲਤ ਵੀ ਹੋਵੋਗੀ।ਦ੍ਰਿਸ਼ਟੀ ਨੰਦਾ ਨੇ ਕਿਹਾ ਕਿ ਗ੍ਰਾਹਕ ਵੱਖ-ਵੱਖ ਲਜੀਜ਼ ਖਾਣੇ ਲਈ  ਸ਼ੈਫ ਨੂੰ ਆਪਣੀ ਪਸੰਦ ਦੱਸ ਕੇ ਜਾਇਕੇ ਦਾ ਸਵਾਦ ਲੈ ਸਕਣਗੇ।
ਉਨਾਂ ਦੱਸਿਆ ਕਿ 2015 ਵਿੱਚ ਸਟਾਰ ਪਲੱਸ ਦੇ ਮਾਸਟਰ ਸ਼ੈਫ ਸੀਜਨ-4 ਵਿੱਚ ਵੀ ਹਿੱਸਾ ਲਿਆ ਸੀ, ਤਦ ਮੈਨੂੰ ਉਨ੍ਹਾਂ ਨੂੰ ਮਾਸਟਰ ਸ਼ੈਫ ਕੋਲੋਂ ਬਹੁਤ ਕੁੱਝ ਸਿੱਖਣ ਨੂੰ ਮਿਲਿਆ।ਇਹਨਾਂ ਵਿੱਚ ਸੰਜੀਵ ਕਪੂਰ, ਵਿਕਾਸ ਖੰਨਾ ਅਤੇ ਰਣਵੀਰ ਬਰਾੜ ਪਾਸੋਂ ਉਨਾਂ ਖਾਣਿਆਂ ਬਾਰੇ ਸਿਖਿਆ ਜਿਸ ਦੇ ਲਈ, ਜਿਸ ਨਾਲ ਸਭ ਨੂੰ ਸੰਸਾਰ ਭਰ ਵਿੱਚ ਜਾਣਿਆ ਅਤੇ ਪਛਾਣਿਆ ਜਾਂਦਾ ਹੈ।ਇਸ ਮੌਕੇ ਵਿਜੈਪਾਲ ਸਿੰਘ ਘੁੰਮਨ , ਕਵਰਜੀਤ ਸਿੰਘ, ਰਿੰਪੀ ਨੰਦਾ, ਸੁਲੇਖਾ ਮਹਿਰਾ ਅਤੇ ਤਰਨੁਮ ਨੰਦਾ ਵਿਸ਼ੇਸ਼ ਤੌਰ `ਤੇ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply