ਸੰਦੌੜ, 16 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬ ਵਿਚ ਇੱਕ ਹਜ਼ਾਰ ਵਿਚੋਂ 61 ਲੋਕ ਦਿਲ ਦੀ ਬਿਮਾਰੀ ਦੇ ਮਰੀਜ਼ ਹਨ ਅਤੇ ਸਭ ਤੋਂ ਫ਼ਿਕਰ ਵਾਲੀ ਗੱਲ ਹੈ ਕਿ 30 ਤੋਂ 40 ਸਾਲ ਦੇ ਲੋਕਾਂ ਵਿਚ ਇਹ ਬਿਮਾਰੀ ਵਧ ਰਹੀ ਹੈ।ਅਨੇਕਾਂ ਉਦਾਹਰਨਾਂ, ਤਣਾਅ, ਉਦਾਸ ਜੀਵਨ ਸ਼ੈਲੀ ਅਤੇ ਮਾੜੀ ਖ਼ੁਰਾਕ ਆਦਿ।ਸਾਡੀ ਮਾੜੀ ਜੀਵਨ ਸ਼ੈਲੀ ਇਸ ਦੌਰੇ ਦਾ ਕਾਰਨ ਬਣਦੀ ਹੈ।ਸਰਦੀਆਂ ਦੇ ਮੌਸਮ ਵਿਚ ਦਿਲ ਦੇ ਦੌਰੇ ਦਾ ਖ਼ਤਰਾ ਦੁੱਗਣਾ ਹੁੰਦਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਫੌਰਟਿਸ ਹਸਪਤਾਲ ਲੁਧਿਆਣਾ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾ. ਸਨਦੀਪ ਚੋਪੜਾ ਨੇ ਕੀਤਾ।ਉਨਾਂ ਕਿਹਾ ਕਿ ਸਰਦੀ ਦਿਲ ਦੇ ਮਰੀਜ਼ਾਂ ਲਈ ਜ਼ਿਆਦਾ ਮਾੜੀ ਹੁੰਦੀ ਹੈ।ਜਦੋਂ ਬੰਦਾ ਸਿੱਧਾ ਠੰਢੇ ਮੌਸਮ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਉਸ ਦੇ ਸਰੀਰ ਦੀਆਂ ਖ਼ੂਨ ਨਾੜੀਆਂ ਸੁੰਗੜ ਜਾਂਦੀਆਂ ਹਨ ਤਾਂ ਜੋ ਸਰੀਰ ਦੀ ਗਰਮੀ ਬਣੀ ਰਹੇ।ਇਨਾਂ ਸੁੰਗੜੀਆਂ ਨਾੜੀਆਂ ਕਰ ਕੇ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ।ਜਿਸ ਦਾ ਅਸਰ ਦਿਲ ‘ਤੇ ਪੈਂਦਾ ਹੈ।ਦਿਲ ਨੂੰ ਵਧ ਕੰਮ ਕਰਨਾ ਪੈਂਦਾ ਹੈ।ਸੁੰਗੜੀਆਂ ਖ਼ੂਨ ਦੀਆਂ ਨਾੜਾਂ ਸਦਕਾ ਖ਼ੂਨ ਦੀ ਸਪਲਾਈ ਘਟ ਜਾਂਦੀ ਹੈ।ਉਨਾਂ ਕਿਹਾ ਕਿ ਆਮ ਹਾਲਾਤਾਂ ਵਿਚ ਦਿਲ ਇਸ ਸਥਿਤੀ ਨੰੂ ਸਹਿਣ ਕਰ ਲੈਂਦਾ ਹੈ ਪਰ ਜੇ ਦਿਲ ਬਿਮਾਰ ਹੈ ਤਾਂ ਦਿਲ ਦੇ ਦੌਰੇ ਦੇ ਆਸਾਰ ਵਧ ਜਾਂਦੇ ਹਨ। ਸਰਦੀਆਂ ਵਿਚ ਕੋਲੈਸਟਰੋਲ ਦਾ ਲੈਵਲ ਵੀ ਵਧ ਜਾਂਦਾ ਹੈ।ਲੋਕ ਸਰਦੀਆਂ ਵਿਚ ਸ਼ੌਕ ਨਾਲ ਖਾਂਦੇ ਪੀਂਦੇ ਹਨ ਜਿਸ ਸਦਕਾ ਮਨੁੱਖ ਦਾ ਭਰ ਵੀ ਵਧਦਾ ਹੈ।ਇਨਾਂ ਸਭ ਕੱੁਝ ਦਾ ਮਨੁੱਖੀ ਦਿਲ ਉਪਰ ਮਾੜਾ ਅਸਰ ਪੈਂਦਾ ਹੈ।ਦਵਾਈ ਲੈਣੀ ਕਦੇ ਵੀ ਭੁੱਲਣੀ ਨਹੀਂ ਚਾਹੀਦੀ।ਤੰਬਾਕੂ, ਕੌਫ਼ੀ, ਚਾਹ, ਅਲਕੋਹਲ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਨਾਂ ਕਾਰਨ ਕਰ ਕੇ ਦਿਲ ‘ਤੇ ਦਬਾਅ ਵਧਦਾ ਹੈ।ਇਕਦਮ ਤੇਜ਼ ਕਸਰਤ ਦਿਲ ਦੇ ਮਰੀਜ਼ਾਂ ਲਈ ਘਾਤਕ ਹੈ।ਕਿਸੇ ਮਾਹਿਰ ਦੀ ਨਿਗਰਾਨੀ ਵਿਚ ਹੀ ਕਸਰਤ ਕਰਨ ਦਾ ਫ਼ਾਇਦਾ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media