Friday, March 13, 2026

ਰਾਹੁਲ ਗਾਂਧੀ ਦੇ ਕੌਮੀ ਪ੍ਰਧਾਨ ਚੁਣੇ ਜਾਣ `ਤੇ ਬਬਲੀ ਸੀਮਾ ਨੇ ਕੀਤਾ ਖੁਸ਼ੀ ਦਾ ਇਜ਼ਹਾਰ

PPN1612201704ਸੰਦੌੜ, 16 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰਾਹੁਲ ਗਾਂਧੀ ਨੂੰ ਪਾਰਟੀ ਦੇ ਚੁਣੇ ਕਾਂਗਰਸ ਕੌਮੀ ਪ੍ਰਧਾਨ ਜਾਣ `ਤੇ ਕਾਂਗਰਸ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਜ਼ਿਲਾ ਸੰਗਰੂਰ ਦੀ ਪ੍ਰਧਾਨ ਬੀਬਾ ਬਬਲੀ ਸੀਮਾ ਨੇ ਇਸ ਨਿਯੁਕੱਤੀ `ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨਵੀਆਂ ਸੋਚਾਂ ਨੂੰ ਸਮਰਪਿਤ ਹਨ ਅਤੇ ਉਹ ਕਾਂਗਰਸ ਪਾਰਟੀ ਨੂੰ ਨਵੀਆਂ ਦਿਸ਼ਾਵਾਂ ਦਿੰਦਿਆਂ ਅੱਗੇ ਲੈ ਕੇ ਜਾਣਗੇ।ਉਨਾਂ ਨੇ ਕਿਹਾ ਕਿ ਪੰਜਾਬ ਵਿੱਚ ਚੱਲ ਰਹੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਕਾਂਗਰਸ ਦੇ ਹੱਕ `ਚ ਆਉਣਗੇ।ਇਸ ਮੌਕੇ ਜੈ ਰਾਮ ਸਿੰਘ ਮਹੋਲੀ ਖੁਰਦ, ਜਸਪਾਲ ਸਿੰਘ ਜੱਸੀ ਚੇਅਰਮੈਨ ਪੰਜਗਰਾਈਆਂ, ਗੁਰਦੇਵ ਸਿੰਘ ਪੰਜਗਰਾਈਆਂ, ਬੁੱਧ ਸਿੰਘ ਮਿੱਠੇਵਾਲ, ਬਾਬਾ ਨਜ਼ੀਰ ਖਾਂ ਮਿੱਠੇਵਾਲ, ਗੁਰਚਰਨ ਸਿੰਘ ਬਾਪਲਾ, ਨਾਹਰ ਸਿੰਘ ਬੂਟਾ ਸਿੰਘ, ਸੁਖਵੀਰ ਸਿੰਘ ਸ਼ਾਹੀ ਕਸਬਾ ਭੁਰਾਲ, ਸੁਖਦੇਵ ਸਿੰਘ ਕਲਿਆਣ, ਬਜੀਰਾ ਸਿੰਘ ਕਲਿਆਣ, ਸੁਖਵਿੰਦਰ ਸਿੰਘ ਰਾਠੀ, ਸੁਖਵੀਰ ਸਿੰਘ ਢਿੱਲੋਂ ਕਸਬਾ ਭੁਰਾਲ, ਦਰਸਨ ਸਿੰਘ ਨੰਬਰਦਾਰ ਦਸੌਧਾ ਸਿੰਘ ਵਾਲਾ, ਸਾਜਣ ਕਲਿਆਣ, ਚੇਤਨ ਕਲਿਆਣ, ਬੂਟਾ ਖਾਨ ਬਲਾਕ ਪ੍ਰਧਾਨ, ਸੁਖਪਾਲ ਕੌਰ ਬਲਾਕ ਪ੍ਰਧਾਨ ਸ਼ੇਰਪੁਰ, ਰੂਬਲ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply