Tuesday, November 24, 2026

ਸ਼ੂਗਰ ਬਲੱਡ ਟੈਸਟ ਕੈਂਪ ‘ਚ 170 ਮਰੀਜ਼ਾਂ ਨੇ ਕਰਵਾਇਆ ਟੈਸਟ

PPN1712201712ਬਠਿੰਡਾ, 17 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸੰਸਥਾ ਭੁਜੰਗ ਖਾਲਸਾ ਦਲ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਡੀਕਲ ਹਾਲ ਅਤੇ ਕਲੀਨਿਕਲ ਲੈਬੋਰੇਟਰੀ ਵਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਨੂੰ ਸਮਰਪਿਤ ਬਲੱਡ ਟੈਸਟ ਮੈਡੀਕਲ ਕੈਂਪ ਗੁਰਦੁਆਰਾ ਕਿਲਾ ਮੁਬਾਰਕ ਵਿਖੇ ਐਸ.ਆਰ ਐਲ ਲੈਬੋਰੇਟਰੀ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਡਾ: ਪਰਵਿੰਦਰ ਸਿੰਘ ਨਾਗਪਾਲ ਵਲੋਂ ਆਪਣੀਆਂ ਸੇਵਾਵਾਂ ਦਿੰਤੀਆਂ ਗਈਆਂ।ਕੈਂਪ ’ਚ ਸ਼ੂਗਰ, ਗੁਰਦੇ ਆਦਿ ਦੇ 170 ਮਰੀਜ਼ਾਂ ਟੈਸਟ ਮੁਫ਼ਤ ਕੀਤੇ ਗਏ।ਇਸ ਮੌਕੇ ਹਰਜਿੰਦਰ ਸਿੰਘ ,ਹਰਮੀਤ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਆਪਣੀਆਂ ਸੇਵਾਵਾਂ ਪੇਸ ਕੀਤੀਆਂ। ਡਾ: ਨਾਗਪਾਲ ਦੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਭੁਜੰਗ ਖਾਲਸਾ ਦਲ ਦੇ ਆਗੂ ਹਰਜਿੰਦਰ ਸਿੰਘ ਵਲੋਂ ਡਾਂ: ਨਾਗਪਾਲ ਦਾ ਸਨਮਾਨ ਵੀ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply