Saturday, July 25, 2026

ਮਲੇਰਕੋਟਲਾ ਵਿੱਚ ਸ਼ੇਰ ਆਉਣ ਦੀ ਵਾਇਰਲ ਹੋਈ ਵੀਡੀਓ ਝੂਠੀ

ਲੋਕ ਅਫਵਾਹਾਂ ਤੋਂ ਸੁਚੇਤ ਰਹਿਣ- ਰੇਂਜ ਅਫਸਰ

PPN1712201713ਸੰਦੌੜ, 17 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪਿਛਲੇ ਦਿਨਾਂ ਤੋਂ ਮਲੇਰਕੋਟਲਾ ਇਲਾਕੇ ਵਿੱਚ ਸ਼ੇਰ ਦੇ ਆ ਜਾਣ ਦੀ ਸੋਸ਼ਲ ਸਾਈਟਾਂ `ਤੇ ਜੋਰ ਨਾਲ ਘੁੰਮ ਰਹੀ ਵੀਡੀਓ ਨੂੰ ਸਿਰੇ ਤੋਂ ਨਕਾਰਦਿਆਂ ਹੋਇਆ ਵਣ ਅਤੇ ਜੰਗਲੀ ਜੀਵ ਸੁਰੱਖਿਆ ਰੇਂਜ ਅਫਸਰ ਮਲੇਰਕੋਟਲਾ ਸ੍ਰੀ ਛੰਜੂ ਰਾਮ ਸੰਜਰ ਨੇ ਕਿਹਾ ਕਿ ਇਹ ਵੀਡੀਓ ਪੰਜਾਬ ਤੋਂ ਬਾਹਰ ਦੀ ਹੈ ਮਲੇਰਕੋਟਲਾ ਦੇ ਵਿੱਚ ਅਜਿਹੀ ਕੋਈ ਵੀ ਘਨਾ ਨਹੀਂ ਹੋਈ।ਸੰਦੌੜ ਇਲਾਕੇ ਵਿੱਚ ਆਪਣੀ ਟੀਮ ਨਾਲ ਪਹੁੰਚੇ ਰੇਂਜ ਅਫਸਰ ਨੇ ਕਿਹਾ ਕਿ ਵਣ ਵਿਭਾਗ ਲੋਕਾਂ ਨੂੰ ਸਮਝਾ ਰਿਹਾ ਹੈ ਅਤੇ ਇਹ ਵੀ ਕਹਿ ਰਿਹਾ ਹੈ ਕਿ ਲੋਕ ਵੀਡੀਓ ਨੂੰ ਧਿਆਨ ਨਾਲ ਵੇਖਣ ਇਸ ਵਿੱਚ ਜੋ ਅਵਾਜਾਂ ਆ ਰਹੀਆਂ ਹਨ।ਉਹ ਪੰਜਾਬ ਦੇ ਲੋਕਾਂ ਦੀਆਂ ਨਹੀਂ ਹਨ ਉਹ ਵੀ ਹਿੰਦੀ ਵਿੱਚ ਗੱਲਬਾਤ ਹੋ ਰਹੀ ਹੈ।ਉਹਨਾਂ ਕਿਹਾ ਕਿ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕੀਤੀ ਅਜਿਹੀ ਸ਼ਰਾਰਤ ਤੇ ਯਕੀਨ ਨਾ ਕਰਨ।ਜਿਕਰਯੋਗ ਹੈ ਕਿ ਇਸ ਵੀਡੀਓ ਵਿੱਚ ਇਹ ਕਿਹਾ ਗਿਆ ਹੈ ਕਿ ਮਲੇਰਕੋਟਲਾ ਦੇ ਵਿੱਚ ਇੱਕ ਸ਼ੇਰ ਸ਼ਰੇਆਮ ਘੁੰਮ ਰਿਹਾ ਹੈ।ਜਿਸ ਤੋਂ ਲੋਕ ਬਚ ਕੇ ਰਹਿਣ ਇਸ ਵੀਡੀਓ ਦੇ ਵਾਇਰਲ ਹੋਣ ਤੇ ਲੋਕਾਂ ਵਿੱਚ ਭਾਰੀ ਸ਼ਹਿਮ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਘਰ ਤੋਂ ਬਾਹਰ ਨਿੱਕਲਣਾ ਬੰਦ ਕਰ ਦਿੱਤਾ ਸੀ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply