ਅੰਮ੍ਰਿਤਸਰ, 18 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪਸ਼ੂਆਂ ਦੀ ਸਾਂਭ ਸੰਭਾਲ, ਖੁਰਾਕ, ਆਧੁਨਿਕ ਸ਼ੈਡ, ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਅਤੇ ਆਪਣੇ ਫਾਰਮਾਂ `ਤੇ ਵਧੀਆ ਨਸਲ ਦੇ ਜਾਵਨਵਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਪਸ਼ੂ ਪਾਲਕਾਂ ਨੂੰ ਬਨਾਉਟੀ ਗਰਭਦਾਨ ਦੀ ਪ੍ਰੈਕਟੀਕਲ ਟ੍ਰੇਨਿੰਗ ਅਤੇ ਪੈਦਾ ਕੀਤੇ ਦੁੱਧ ਦੀ ਵੈਲਿਯੂ ਅਡੀਸ਼ਨ ਕਰਨ ਲਈ 6 ਹਫਤਿਆਂ ਦਾ ਉਦਮ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ।
ਇਸ ਸਬੰਧੀ ‘ਚ ਜਾਣਕਾਰੀ ਦਿੰਦਿਆਂ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਜੋਗਿੰਦਰ ਸਿੰਘਨੇ ਦੱਸਿਆ ਕਿ ਇਸ ਕੋਰਸ ਨੂੰ ਕਰਨ ਨਾਲ ਡੇਅਰੀ ਫਾਰਮ ਚਲਾਉਣ ਵਾਲੇ ਪਸ਼ੂ ਪਾਲਕਾਂ ਦੀ ਇਨਕਮ ਵਿੱਚ ਵਾਧਾ ਹੋ ਸਕਦਾ ਹੈ। ਉਨਾਂ ਦੱਸਿਆ ਕਿ ਘੱਟੋ-ਘੱਟ ਦਸਵੀਂ ਪਾਸ ਵਿਅਕਤੀ ਜਿੰਨਾਂ ਦੀ ਉਮਰ 18 ਤੋਂ 45 ਸਾਲ ਦੀ ਹੋਵੇ ਅਤੇ ਉਸ ਕੋਲ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣ ਇਸ ਸਿਖਲਾਈ ਕੋਰਸ ਵਿੱਚ ਭਾਗ ਲੈ ਸਕਦੇ ਹਨ।ਇਸ ਕੋਰਸ ਲਈ ਇੰਟਰਵਿਊ 22 ਦਸੰਬਰਨੂੰ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਹੋਵੇਗੀ।ਉਨਾਂ ਅੱਗੇ ਦੱਸਿਆ ਕਿ ਵੇਰਕਾ ਦੇ ਸਿਖਲਾਈ ਕੇਂਦਰ ਵਿਖੇ ਜ਼ਿਲਾ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ ਅਤੇ ਤਰਨਤਾਰਨ ਦੇ ਉਮੀਦਵਾਰ ਇਹ ਕੋਰਸ ਕਰ ਸਕਦੇ ਹਨ ਅਤੇ ਕੋਰਸ ਕਰਨ ਲਈ ਉਹ ਫਾਰਮ ਆਪਣੇ ਜ਼ਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਦੇ ਦਫਤਰੋਂ ਜਾਂ ਸਿਖਲਾਈ ਕੇਂਦਰ ਵੇਰਕਾ ਤੋਂ ਪ੍ਰਾਪਤ ਕਰ ਸਕਦੇ ਹਨ।=ਉਨਾਂ ਕਿਹਾ ਕਿ 8 ਜਨਵਰੀ ਤੋਂ ਇਹ 6 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਹੋਵੇਗਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media