Tuesday, November 24, 2026

ਡੀ.ਏੇ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀ ਦਾ ਨਵਾਂ ਗੀਤ `ਧਾਕੜ ਯਾਰ` ਪੀ.ਟੀ.ਸੀ `ਤੇ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ) – ਸੰਗੀਤ ਦੀ ਦੁਨੀਆ ਦੇ ਉਭਰਦੇ ਸਿਤਾਰੇ ਅਤੇ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀ PPN1812201721ਅਜੀਤ ਸਿੰਘ ਦਾ ਦੂਸਰਾ ਗੀਤ `ਧਾਕੜ ਯਾਰ` 20 ਦਸੰਬਰ ਨੂੰ ਪੀ.ਟੀ.ਸੀ ਪੰਜਾਬੀ ਅਤੇ ਪੀ.ਟੀ.ਸੀ ਚੱਕ ਦੇ ਉਪਰ ਆ ਰਿਹਾ ਹੈ।ਪ੍ਰਿੰਸੀਪਲ ਅੰਜਨਾ ਗੁਪਤਾ ਨੇ ਦੱਸਿਆ ਕਿ ਸੱਤਵੀਂ ਜਮਾਤ ਦਾ ਵਿਦਿਆਰਥੀ ਅਜੀਤ ਸਿੰਘ ਦਾ ਪਹਿਲਾ ਗਾਣਾ `ਦਿਨ ਚੰਗੇ` ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕਾ ਹੈ ਤੇ ਦੂਸਰਾ ਗੀਤ `ਧਾਕੜ ਯਾਰ` ਮੋਸ਼ਨ ਪਿਚਰਜ਼ ਵੱਲੋਂ ਪ੍ਰਸਾਰਿਤ ਕੀਤਾ ਜਾਵੇਗਾ।ਉਮੀਦ ਹੈ ਕਿ ਇਹ ਗੀਤ ਵੀ ਲੋਕਾਂ ਵੱਲੋਂ ਪਸੰਦ ਕੀਤਾ ਜਾਵੇਗਾ।ਪ੍ਰਿੰਸੀਪਲ ਅੰਜਨਾ ਨੇ ਵਿਦਿਆਰਥੀ ਅਜੀਤ ਸਿੰਘ ਨੂੰ ਨਵੇਂ ਗੀਤ ਲਈ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਇਸੇ ਤਰਾਂ ਸੰਗੀਤ ਦੀ ਦੁਨੀਆਂ `ਚ ਅੱਗੇ ਵੱਧਦਾ ਰਹੇ ਤੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕਰੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply