ਬਟਾਲਾ, 26 ਜੁਲਾਈ
(ਨਰਿੰਦਰ ਬਰਨਾਲ)- ਇਤਿਹਾਸਕ ਪਿੰਡ ਭਾਗੋਵਾਲ ਵਿਖੇ ਪ੍ਰਾਚੀਨ ਸਮੇਂ ਤੋਂ ਬਾਬਾ ਮਤੈਹਿਰ ਸ਼ਾਹ ਮੇਲਾ ਅੱਲ੍ਹਾ ਵਲੀ ਦੀ ਯਾਦ ਵਿੱਚ ਮਨਾਏ ਜਾਂਦੇ ਛਿੰਝ ਮੇਲੇ ਦੀ ਸ਼ੁਰੂਆਤ ਬੜੇ ਸ਼ਾਨੋ-ਸ਼ੌਕਤ ਨਾਲ ਹੋਈ। ਛਿੰਝ ਮੇਲੇ ਦੇ ਪਹਿਲੇ ਦਿਨ ਸਵੇਰ ਦੇ ਸਮੇਂ ਸਮੂਹ ਮੇਲਾ ਕਮੇਟੀ, ਪਿੰਡ ਦੇ ਪੰਚਾਂ-ਸਰਪੰਚਾਂ ਤੇ ਮੋਹਤਬਰਾਂ ਵੱਲੋਂ ਬਾਬਾ ਜੀ ਦੀ ਮਜ਼ਾਰ ਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ। ਉਪਰੰਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦਾ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ ”ਮਹਿਫਲ ਮਿੱਤਰਾਂ ਦੀ ” ਵੱਲੋਂ ਰਿਕਾਰਡਿੰਗ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਦੋਗਾਣਾ ਜੋੜੀ ਸਰਿੰਦਰ ਮਾਨ ਤੇ ਕਰਮਜੀਤ ਕੰਮੋ, ਦੂਜੀ ਦੋਗਾਣਾ ਜੋੜੀ ਲੱਖੀ ਬਾਲਿਓ ਤੇ ਮੌਸਮੀ ਸ਼ਾਲੂ, ਅਨੋਖ ਔਜ਼ਲਾ, ਗੁਰਬਾਜ ਬਾਜਵਾ ਤੇ ਨੌਜਵਾਨ ਰਾਂਹੀਂ ਦਰਸ਼ਕਾਂ ਦਾ ਭਰਪੂਰ ਮੰਨੋਰੰਨ ਕੀਤਾ। ਸ਼ਾਮ ਦੇ ਸਮੇਂ ਕਬੱਡੀ ਦੇ ਟੂਰਨਾਮੈਂਟ ਕਰਵਾਏ ਗਏ। ਜਿਸ ਦਾ ਉਦਘਾਟਨ ਤਹਿਸੀਲਦਾਰ ਬਟਾਲਾ ਅਰਵਿੰਦਰਪਾਲ ਸਿੰਘ ਨੇ ਰਿਬਨ ਕੱਟ ਕੇ ਕੀਤਾ। ਉਪਰੰਤ ਹੋਏ ਕਬੱਡੀ ਦੇ ਫਸਵੇਂ ਮੈਚਾਂ ਵਿੱਚ ਬਾਬਾ ਹਜਾਰਾ ਸਿੰਘ ਕਲੱਬ ਨੜਾਂਵਾਲੀ ਦੀ ਟੀਮ ਨੇ ਨਾਨਕਸਰ ਕਲੱਬ ਹਰਨੀਆਂ ਨੂੰ ਸਾਢੇ ਅੰਕਾਂ ਦੇ ਫ਼ਰਕ ਨਾਲ ਇਸੇ ਤਰ੍ਹਾਂ ਅਕਰਪੁਰਾ ਦੀ ਟੀਮ ਨੇ ਭਾਗੋਵਾਲ ਨੂੰ ੫ ਅੰਕਾਂ ਨਾਲ ਤੇ ਖੋਖਰ ਫੌਜ਼ੀਆਂ ਦੀ ਟੀਮ ਨੇ ਬਟਾਲਾ ਨੂੰ ਸਾਢੇ ਸੱਤ ਅੰਕਾਂ ਦੇ ਫਰਕ ਨਾਲ ਹਰਾਇਆ। ਦੂਸਰੇ ਦਿਨ ਸਵੇਰ ਸਮੇਂ ਬਜ਼ੁਰਗਾਂ ਦੀ ਟੀਮ ਦਾ ਕਬੱਡੀ ਮੈਚ ਕਰਵਾਇਆ ਗਿਆ। ਜਿਸ ਵਿੱਚ ਸਲਾਹਪੁਰ ਦੀ ਟੀਮ ਨੇ ਨੰਗਲ ਝੌਰ ਦੀ ਟੀਮ ਨੂੰ ਸਾਢੇ ਤਿੰਨ ਅੰਕਾਂ ਨਾਲ ਹਰਾਇਆ। ਉਪਰੰਤ ਕਬੱਡੀ ਕੱਪ ਦਾ ਉਦਘਾਟਨ ਬਾਬਾ ਇਕਬਾਲ ਸਿੰਘ ਬੱਲ ਪੁਰੀਆ ਵਾਲੇ ਅਤੇ ਚੇਅਰਮੈਨ ਤਜਿੰਦਰ ਸਿੰਘ ਕਾਹਲੌਂ, ਉਪ ਚੇਅਰਮੈਨ ਧਰਮਜੋਤ ਸਿੰਘ ਤੇ ਸਰਪੰਚ ਸੁਖਚੈਨ ਸਿੰਘ, ਨੰਦ ਸਿੰਘ ਗਰਦੌਰ ਨੇ ਕੀਤਾ। ਕਬੱਡੀ ਕੱਪ ਦੇ ਪਹਿਲੇ ਮੈਚ ਵਿੱਚ ਬਾਬਾ ਨਾਮਦੇਵ ਕਲੱਬ ਘੁਮਾਣ ਨੇ ਗੁਰੂ ਨਾਨਕ ਕਲੱਬ ਬਟਾਲਾ ਨੂੰ 31-27 ਦੇ ਫਰਕ ਨਾਲ ਹਰਾਇਆ । ਦੂਜੇ ਮੈਚ ਵਿੱਚ ਅੰਬੀ ਹਠੂਰ ਕਲੱਬ ਮੋਗਾ ਨੇ ਸ਼ਿਕਾਰ ਮਾਛੀਆਂ ਦੀ ਟੀਮ ਨੂੰ ਹਰਾਇਆ। ਕਬੱਡੀ ਦੇ ਫਾਈਨਲ ਮੈਚ ਵਿੱਚ ਨਾਮਦੇਵ ਕਲੱਬ ਘੁਮਾਣ ਨੇ ਅੰਬੀ ਹਠੂਰ ਮੋਗਾ ਨੂੰ 25-10 ਦੇ ਵੱਡੇ ਫਰਕ ਨਾਲ ਹਰਾ ਕੇ ਬੱਡੀ ਕੱਪ ਜਿੱਤਿਆ। ਇਸ ਮੌਕੇ ਸੱਿਭਆਚਾਰਕ ਪ੍ਰੋਗਰਾਮ ਤਹਿਤ ਪੰਜਾਬੀ ਦੀ ਪ੍ਰਸਿੱਧ ਲੋਕ ਗਾਇਕ ਮਿਸ ਪੂਜਾ ਦਾ ਖੁੱਲਾ ਅਖ਼ਾੜਾ ਲੱਗਾ, ਜਿਸ ਵਿੱਚ ਮਿਸ ਪੂਜਾ ਨੇ ਆਪਣੇ ਦੋ ਦਰਜ਼ਨ ਤੋਂ ਵੱਧ ਹਿੱਟ ਗੀਤ ਗਾ ਕੇ ਲੋਕਾਂ ਦਾ ਖ਼ੂਬ ਮੰਨੋਰੰਜਨ ਕੀਤਾ। ਮਿਸ ਪੂਜਾ ਦੀ ਕਲਾ ਕੇ ਕੀਲੇ ਹੋਏ ਦਰਸ਼ਕ ਵਰਤੇ ਮੀਂਹ ਵਿੱਚ ਵੀ ਆਪਣੀ ਮਨਪਸੰਦ ਗਾਇਕਾ ਦੇ ਗੀਤਾਂ ਦਾ ਅਨੰਦ ਮਾਣਦੇ ਰਹੇ। ਕਮੇਡੀਅਨ ਰਣਧੀਰ ਰਾਣਾ ਨੇ ਆਪਣੀ ਸਾਫ਼ ਸੁਥਰੀ ਕਮੇਡੀ ਰਾਂਹੀ ਲੋਕਾਂ ਨੂੰ ਖ਼ੂਬ ਹਸਾਇਆ।
ਇਸ ਮੌਕੇ ਤੇ ਸ.ਨਿਰਮਲ ਸਿੰਘ ਕਾਹਲੌਂ ਸਾਬਕਾ ਸਪੀਕਰ ਪੰਜਾਬ ਤੇ ਕੈਪਟਨ ਬਲਬੀਰ ਸਿੰਘ ਬਾਠ ਵਿਸ਼ੇਸ ਤੌਰ ਤੇ ਪਹੁੰਚੇ। ਸ.ਕਾਹਲੌਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ.ਸੁਖਬੀਰ ਸਿੰਘ ਬਾਦਲ ਦੇ ਖੇਡਾਂ ਪ੍ਰਤੀ ਪਿਆਰ ਸਦਕਾ ਹੀ ਵਿਸ਼ਵ ਕਬੱਡੀ ਕੱਪ ਸ਼ੁਰੂ ਕੀਤਾ। ਉਸੇ ਹੀ ਲੜੀ ਤਹਿਤ ਪੁਰਾਤਨ ਭਾਗੋਵਾਲ ਛਿੰਝ ਮੇਲੇ ਮੌਕੇ ਪ੍ਰਬੰਧਕਾਂ ਵੱਲੋਂ ਕਬੱਡੀ ਕੱਪ ਕਰਵਾਉਣ ਦੀ ਸ਼ਲਾਘਾ ਕੀਤੀ ਤੇ ਪ੍ਰਬੰਧਕਾਂ ਨੂੰ ਯਕੀਨ ਦੁਆਇਆ ਕਿ ਉਹ ਇਸ ਛਿੰਝ ਮੇਲੇ ਦੀ ਤਰੱਕੀ ਲਈ ਤਰ ਤਰ੍ਹਾ ਦੀ ਸਹਾਇਤਾ ਦੇਣਗੇ। ਇਸ ਮੌਕੇ ਬਾਬਾ ਇਕਬਾਲ ਸਿੰਘ ਬੱਲਪੁਰੀਆਂ ਵਾਲਿਆਂ ਨੇ ਕਬੱਡੀ ਕੱਪ ਦੇ ਬੈਸਟ ਜਾਫ਼ੀ ਤੇ ਬੈਸਟ ਧਾਵੀ ਨੂੰ ਸੋਨੇ ਦੇ ਕੈਂਠਿਆ ਨਾਲ ਸਨਮਾਨਿਤ ਕੀਤਾ।
ਸ਼ਾਮ ਦੇ ਸਮੇਂ ਪੰਜਾਬ ਤੇ ਹਰਿਆਣਾ ਦੀਆਂ ਕੁੜੀਆਂ ਦੀਆਂ ਕਬੱਡੀ ਟੀਮਾਂ ਵਿਚਕਾਰ ਫਸਵਾਂ ਮੈਚ ਹੋਇਆ, ਜਿਸ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਜਿੱਤ ਦਰਜ ਕੀਤੀ। ਉਪਰੰਤ 25 ਦੇ ਕਰੀਬ ਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ, ਜਿਮਨਾਸਟਿਕ ਖੇਡਾਂ ਤੋਂ ਬਾਅਦ ਰੁਮਾਲੀ ਦੀ ਕੁਸ਼ਤੀ ਲਈ ਗੌਰਵ ਮਾਛੀਵਾੜਾ ਤੇ ਸਾਭਾ ਕੋਹਾਲੀ ਵਿਚਕਾਰ ਕਾਫੀ ਸ਼ੰਘਰਸ਼ ਤੋਂ ਬਾਅਦ ਮੁਕਾਬਲਾ ਬਰਾਬਰ ਰਿਹਾ। ਜਿੰਨ੍ਹਾਂ ਨੂੰ ਸਵ.ਮਹਿੰਦਰ ਸਿੰਘ ਪਹਿਲਾਵਨ ਦੇ ਸਪੁੱਤਰ ਡਾ.ਲਖਬੀਰ ਸਿੰਘ ਅਕਾਸ਼ ਹਸਪਤਾਲ ਵਾਲੇ ਅਤੇ ਡੀ.ਪੀ.ਆਰ.ਓ ਸਵਿੰਦਰ ਸਿੰਘ ਨੇ ਇੱਕ ਲੱਖ ਰੁਪਏ ਇਨਾਮ ਵੱਜੋਂ ਦਿੱਤੇ। ਪੰਮਾ ਤਲਵੰਡੀ, ਅਰਸ਼ ਭਾਗੋਵਾਲ, ਜੱਸਾ ਪੱਟੀ ਆਦਿ ਪਹਿਲਵਾਨਾਂ ਨੇ ਆਪਣੇ ਵਿਰੋਧੀਆਂ ਨੂੰ ਚਿੱਤ ਕੀਤਾ। ਇਸ ਛਿੰਝ ਮੇਲੇ ਨੂੰ ਸਫ਼ਲਤਾਪੂਰਵਕ ਨੇਪੜੇ ਚੜਾਉਣ ਲਈ ਸਰਪੰਚ ਗੁਰਮੀਤ ਸਿੰਘ ਸਾਬਕਾ ਸਰਪੰਚ, ਗੁਰਦੀਪ ਸਿੰਘ, ਗੁਰਪਿੰਦਰ ਸਿੰਘ ਲਾਡਾ ਸ਼ਾਹ, ਗੁਰਕੰਵਲ ਸਿੰਘ, ਕਵੀਸ਼ਰ ਜੋਗਾ ਸਿੰਘ, ਲਾਲੀ ਸ਼ਾਹ, ਬਲਬੀਰ ਸਿੰਘ ਬਿੱਟਾ, ਪਲਵਿੰਦਰ ਸਿੰਘ ਕਾਹਲੌਂ, ਨਰਿੰਦਰ ਪਾਲ ਸਿੰਘ, ਗੁਰਦੇਵ ਸਿੰਘ ਮੁੱਹਬਤ, ਗੁਰਦੀਪ ਸਿੰਘ ਆੜਤੀ, ਮਾ.ਹਰਪਾਲ ਸਿੰਘ, ਮਾ.ਕੁੰਦਣ ਸਿੰਘ, ਅਵਤਾਰ ਸਿੰਘ, ਫਕੀਰ ਸਿੰਘ ਲੰਬੜਦਾਰ, ਮਾ.ਜੋਗਿੰਦਰ ਸਿੰਘ, ਜਸਵਿੰਦਰ ਸਿੰਘ ਢਾਡੀ, ਕੁਲਵਿੰਦਰ ਸਿੰਘ ਸ਼ਾਹੂ, ਨਰਿੰਦਰ ਸਿੰਘ ਮੱਲੀ, ਮੁਗੇਸ਼ ਕੁਮਾਰ, ਸਤਨਾਮ ਸਿੰਘ ਪੀ.ਏ, ਲਖਵਿੰਦਰ ਸ਼ਰਮਾ, ਸਹਿਬਾਜ ਸਿੰਘ ਸੈਲੀ, ਮਾ.ਅਮਰੀਕ ਸਿੰਘ, ਬਾਪੂ ਕਰਨੈਲ ਸਿੰਘ, ਸਰਬਜੀਤ ਸਿੰਘ, ਡੀਪੂ ਹੋਲਡਰ, ਰਛਪਾਲ ਸਿੰਘ ਪਾਲੂ, ਡੀ.ਐਸ.ਪੀ, ਬਲਜੀਤ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ, ਸਤਨਾਮ ਸਿੰਘ ਹੈਪੀ ਆਦਿ ਮੋਤਹਬਰਾਂ ਦਾ ਵਿਸ਼ੇਸ ਯੋਗਦਾਨ ਰਿਹਾ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media