Monday, December 23, 2024

ਬਾਲਟਾਲ ਵਿਖੇ ਹੋਏ ਹਮਲਿਆਂ ਦੇ ਮਾਮਲੇ ‘ਚ ਸ਼ਿਵ ਸੈਨਾ ਨੂੰ ਪੂਰਨ ਸਮਰਥਨ ਦੇਵਾਂਗੇ -ਰਣਦੀਪ ਗਿੱਲ

ਸਮਾਜ ਰਤਨ ਅਵਾਰਡ ਨਾਲ ਸਨਮਾਨਿਤ ਕਰਨ ‘ਤੇ ਵਾਲਮੀਕ ਭਾਈਚਾਰੇ ਦਾ ਧੰਨਵਾਦ

PPN260708

ਬਟਾਲਾ, 26  ਜੁਲਾਈ (ਨਰਿੰਦਰ ਬਰਨਾਲ)- ਬਟਾਲਾ ਵਿਖੇ ਅਖਿਲ ਵਾਲਮੀਕੀ ਧਰਮ ਸਮਾਜ ਸੰਗਠਨ (ਰਜਿ) ਭਾਰਤ ਅਵਾਧਸ ਦੀ ਮੀਟਿੰਗ ਅਵਾਧਸ ਵੇਦ ਪ੍ਰਕਾਸ ਲਾਟੀ ਲੂਥਰਾ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿਚ ਕੌਮੀ ਚੇਅਰਮੈਨ ਰਣਦੀਪ ਗਿੱਲ ਨੇ ਸ਼ਿਰਕਤ ਕੀਤੀ।ਇਸ ਮੌਕੇ ਕੌਮੀ ਚੇਅਰਮੈਨ ਵੀਰ ਰਣਦੀਪ ਗਿੱਲ ਨੇ  ਕਿਹਾ ਕਿ ਮੈਂ ਪੰਜਾਬ ਪ੍ਰਧਾਨ ਵੇਦ ਪ੍ਰਕਾਸ਼ ਲਾਟੀ ਲੂਥਰਾ ਅਤੇ ਵਾਲਮੀਕ ਭਾਈਚਾਰੇ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨਾਂ ਦੇ ਧੰਨਵਾਦੀ ਹਨ ਜਿੰਨਾਂ ਨੇ ਸਮਾਜ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ । ਉਨਾ ਕਿਹਾ ਕਿ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਸ਼ਹਿਰ ਵਿਖੇ ਜਿਹੜੇ ਸ਼ਰਾਰਤੀ ਅਨਸਰਾਂ ਵਲੋ ਹਮਲੇ ਕੀਤੇ ਜਾ ਰਹੇ ਹਨ, ਉਸਦੀ ਅਖਿਲ ਵਾਲਮੀਕੀ ਧਰਮ ਸਮਾਜ ਸੰਗਠਨ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ। ਉਨਾ ਕਿਹਾ ਕਿ ਅਜਿਹੇ ਗੰਭੀਰ ਮਸਲਿਆਂ ਖਿਲਾਫ ਹਮੇਸ਼ਾ ਹੀ ਅਖਿਲ ਵਾਲਮੀਕੀ ਧਰਮ ਸਮਾਜ ਸੰਗਠਨ ਹਰ ਧਰਮ ਨਾਲ ਚੱਟਾਨ ਵਾਂਗ ਖੜਾ ਹੈ ਅਤੇ ਲੋੜ ਪੈਣ ਤੇ ਉਨਾਂ ਦਾ ਪੂਰਾ ਸਮਰਥਨ ਕਰਾਂਗੇ। ਉਨਾ ਕਿਹਾ ਕਿ ਸ਼ਿਵ ਸੈਨਾ ਵਲੋ ਜੰਮੂ ਕਸ਼ਮੀਰ ਸਰਕਾਰ ਖਿਲਾਫ ਜੋ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਦਾ ਅਸੀ ਪੂਰਨ ਸਮਰਥਨ ਕਰਦੇ ਹਨ ਅਤੇ ਕਿਸੇ ਵੀ ਧਾਰਮਿਕ ਸਥਾਨ ਤੇ ਸਾਜਿਸ਼ ਤਹਿਤ ਕੀਤੀ ਜਾ ਰਹੀ ਘਿਨੋਣੀ ਕਾਰਵਾਈ ਦਾ ਹਮੇਸ਼ਾ ਡੱਟਵਾਂ ਵਿਰੋਧ ਕਰਦੇ ਰਹਾਂਗੇ। ਉਨਾ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਧਰਮ ਦੀ ਭਾਵਨਾਂ ਨਾਲ ਨਹੀ ਖਿਲਵਾੜ ਨਹੀ ਕਰਨ ਦੇਵਾਂਗੇ ਅਤੇ ਲੋੜ ਤਾਂ ਉਸਦਾ ਮੂੰਹ  ਤੋੜ ਜਵਾਬ ਵੀ ਦਿੱਤਾ ਜਾਵੇਗਾ। ਇਸ ਮੌਕੇ  ਵੀਰ ਲਖਵਿੰਦਰ ਗਿੱਲ ਪੰਜਾਬ ਪ੍ਰਧਾਨ ਯੂਥ ਵਿੰਗ ਅਵਾਧਸ, ਨਵੀਨ ਕਲਿਆਣ, ਰਜਤ ਭਗਤ, ਅਕਾਸ ਕਲਿਆਣ, ਸੱਤਾ ਪ੍ਰਧਾਨ, ਸਵਰਣ ਸਿੰਘ, ਤੀਰਥ ਗਿੱਲ, ਸਮੀਰ ਭੱਟੀ ਆਦਿ ਹਾਜਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply