Tuesday, April 28, 2026

ਦਮਦਮੀ ਟਕਸਾਲ ਵਲੋਂ ਮਹਾਨ ਨਗਰ ਕੀਰਤਨ ਅੱਜ 20 ਨੂੰ

Harnam-S-Dhumaਚੌਂਕ ਮਹਿਤਾ, 19 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਮਹਾਨ ਕੀਰਤਨ ਅੱਜ 20 ਦਸੰਬਰ ਨੂੰ ਦਮਦਮੀ ਟਕਸਾਲ ਦੇ ਹੈਡਕੁਆਟਰ ਗਰਦੁਆਰਾ ਗੁਰਦਰਸ਼ਨ ਪ੍ਰਕਾਸ਼ ਤੋਂ ਸਜਾਇਆ ਜਾਵੇਗਾ।ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 7.00 ਵਜੇ ਸ਼ੁਰੂ ਹੋ ਕੇ ਉਦੋਨੰਗਲ, ਨਾਥ ਦੀ ਖੂਹੀ, ਜਲਾਲ ਉਸਮਾ, ਚੇਲੇਆਣਾ, ਰਜਧਾਨ, ਬਾਬਾ ਬਕਾਲਾ, ਸਠਿਆਲਾ, ਗੱਗੜਭਾਣਾ, ਬੁੱਟਰ, ਖੱਬੇ, ਚੂੰਗ ਤੋ ਹੁੰਦਾ ਹੋਇਆ ਮਹਿਤਾ ਚੌਂਕ ਵਿੱਚੋਂ ਲੰਘ ਕੇ ਵਾਪਸ ਦਮਦਮੀ ਟਕਸਾਲ ਵਿਖੇ ਸੰਪਨ ਹੋਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply