Friday, March 13, 2026

ਜ਼ਿਲੇ `ਚ ਸਾਉਣੀ 2017 ਦੌਰਾਨ 27500 ਹੈਕਟੇਅਰ ਰਕਬੇ ਵਿਚ ਝੋਨੇ ਤੇ ਬਾਸਮਤੀ ਦੀ ਕੀਤੀ ਗਈ ਕਾਸ਼ਤ

PPN1912201722ਪਠਾਨਕੋਟ, 19 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਪਠਾਨਕੋਟ ਵਲੋਂ ਸਾਉਣੀ ਦੌਰਾਨ ਕੀਤੀਆਂ ਭਰਪੂਰ ਕੋਸ਼ਿਸ਼ਾਂ ਨੇ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।ਇਸ ਵਾਰ ਜ਼ਿਲੇ ਅੰਦਰ ਝੋਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ 4596 ਕਿਲੋਂ ਰਹੀ ਜੋ ਪਿਛਲੇ ਸਾਲ ਦੇ ਮੁਕਾਬਲੇ ਤਕਰੀਨ 4 ਕੁਇੰਟਲ ਪ੍ਰਤੀ ਹੈਕਟੇਅਰ ਵੱਧ ਰਹੀ ਹੈ।ਇਸ ਤਰਾਂ ਕਿਸਾਨਾਂ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਵਧੇਰੇ ਲਾਭ ਹੋਇਆ ਹੈ, ਇਹ ਜਾਣਕਾਰੀ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਨੇ ਦਿੱਤੀ।ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦਾ ਮੁੱਖ ਉੁਦੇਸ਼ ਕਿਸਾਨਾਂ ਤੱਕ ਖੇਤੀਬਾੜੀ ਨਾਲ ਸੰਬੰਧਤ ਨਵੀਨਤਮ ਤਕਨੀਕਾਂ ਨੂੰ ਪਸਾਰ ਦੇ ਵੱਖ-ਵੱਖ ਮਾਧਿਅਮਾਂ ਜਿਵੇਂ ਪਿੰਡ, ਬਲਾਕ ਅਤੇ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ, ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਫਸਲਾਂ ਨਾ ਸੰਬੰਧਤ ਸਮੱਸਿਆਵਾਂ ਨੂੰ ਮੌਕੇ `ਤੇ ਹੱਲ ਕਰਨਾ, ਖੇਤ ਦਿਵਸ ਮੁਹਿੰਮਾਂ, ਪ੍ਰਿੰਟ ਮੀਡੀਆ, ਬਿਜਲਈ ਮੀਡੀਆ ਤੇ ਸ਼ੋਸ਼ਲ ਮੀਡੀਆ ਖਾਸ ਕਰਕੇ ਵਟਸਐਪ, ਬਿਜਲਈ ਮੀਡੀਆ ਰਾਹੀਂ ਪਹੁੰਚਾਉਣਾ ਹੈ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਬਾਕੀ ਜ਼ਿਲਿਆਂ ਦੇ ਮੁਕਾਬਲੇ ਪਠਾਨਕੋਟ ਜ਼ਿਲੇ ਦੀਆਂ ਭੂਗੋਲਿਕ ਸਥਿਤੀਆਂ ਵੱਖ ਹੋਣ ਕਾਰਨ ਕਿਸਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਪਠਾਨਕੋਟ ਜ਼ਿਲੇ ਵਿੱਚ ਸਾਉਣੀ 2017 ਦੌਰਾਨ 27500 ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕੀਤੀ ਗਈ, ਜਿਸ ਤੋਂ 4596 ਕਿਲੋ ਪ੍ਰਤੀ ਹੈਕਟੇਅਰ ਪੇਦਾਵਾਰ ਹੋਈ ਜੋ ਪਿਛਲੇ ਸਾਲ ਦੇ ਮੁਕਾਬਲੇ 478 ਕਿਲੋ ਪ੍ਰਤੀ ਹੈਕਟੇਅਰ ਵੱਧ ਹੈ।ਇਸ ਤਰਾਂ ਕਿਸਾਨਾਂ ਨੂੰ ਤਕਰੀਬਨ 20 ਕਰੋੜ 90 ਲੱਖ ਰੁਪਏ ਦਾ ਫਾਇਦਾ ਹੋਇਆ ਹੈ।ਉਨਾਂ ਦੱਸਿਆ ਕਿ ਇਸ ਵਾਰ ਝੋਨੇ ਦੇ ਮੰਡੀਕਰਨ ਸਮੇਂ ਨਾਪ ਤੋਲ ਨੂੰ ਸਹੀ ਰੱਖਣ ਲਈ ਮੰਡੀਆਂ ਵਿੱਚ ਮੰਡੀਕਰਨ ਸ਼ਾਖਾ ਵੱਲੋਂ ਲਗਾਤਾਰ ਨਿਗਰਾਨੀ ਬਣਾਈ ਰੱਖੀ ਜਿਸ ਨਾਲ ਕਿਸਾਨਾਂ ਅੰਦਰ ਖੇਤੀ ਜਿਨਸਾਂ ਦੇ ਮੰਡੀਕਰਨ ਸਮੇਂ ਸੁਚੇਤ ਰਹਿਣ ਲਈ ਜਾਗਰੁਕਤਾ ਵਿੱਚ ਵਾਧਾ ਹੋਇਆ।
ਉਨਾਂ ਦੱਸਿਆ ਕਿ ਜ਼ਿਲੇ ਅੰਦਰ ਪ੍ਰਤੀ ਹੈਕਟੇਅਰ ਝੋਨੇ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਜ਼ਿਲਾ ਪੱਧਰ `ਤੇ 1, ਬਲਾਕ ਪੱਧਰ ੱਤੇ 4 ਅਤੇ ਪਿੰਡ ਪੱਧਰ ੱਤੇ 113 ਕਿਸਾਨ ਸਿਖਲਾਈ ਕੈਂਪ ਲਗਾਏ ਗਏ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ ਦੇ ਹਰੇਕ ਪਿੰਡਾਂ ਦੇ 1-2 ਨੌਜਵਾਨਾਂ ਨੂੰ ਖੇਤੀ ਪਸਾਰ ਸੇਵਾਵਾਂ ਹੋਰਨਾਂ ਕਿਸਾਨਾਂ ਤੱਕ ਪਹੰਚਾਉਣ ਲਈ ਸ਼ੋਸ਼ਲ ਮੀਡੀਆ ਵਟਸਐਪ ਤੇ ਨੌਜਵਾਨ ਕਿਸਾਨਾਂ ਦੇ ਸਮੂਹ ਬਣਾ ਕੇ 320 ਨੌਜਵਾਨਾਂ ਤੱਕ ਖੇਤੀ ਤਕਨੀਕਾਂ ਪਹੁੰਚਾਈਆਂ ਗਈਆਂ, ਇੰਨਾਂ ਨੌਜਵਾਨ ਕਿਸਾਨਾਂ ਨੇ ਵਟਸਐਪ `ਤੇ ਮਿਲੀਆਂ ਸੂਚਨਾਵਾਂ ਹੋਰਨਾਂ ਕਿਸਾਨਾਂ ਤੱਕ ਪਹੁੰਚਾਉਣ `ਚ ਮਦਦ ਕੀਤੀ।ਉਨਾਂ ਦੱਸਿਆ ਕਿ ਆਮ ਕਰਕੇ ਕਿਸਾਨਾਂ ਵਲੋਂ ਫਸਲਾਂ ਨਾਲ ਸੰਬੰਧਤ ਸਮਸਿਆਵਾਂ ਲਈ ਖੇਤੀ ਸਮੱਗਰੀ ਵਿਕ੍ਰੇਤਾਵਾਂ ਨਾਲ ਸੰਪਰਕ ਕੀਤਾ ਜਾਂਦਾ ਹੈ। ਇਨਾਂ ਦੁਕਾਨਦਾਰਾਂ ਦਾ ਖੇਤੀ ਗਿਆਨ ਵਿੱਚ ਵਾਧਾ ਕਰਨ ਲਈ ਵਟਸਐਪ ਤੇ ਡੀਲਰਾਂ ਦਾ ਵੱਖਰਾ ਸਮੂਹ ਬਣਾਇਆ ਗਿਆ। ਜਿਸ ਨਾਲ ਵੀ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ਵਿੱਚ ਮਦਦ ਮਿਲੀ।
ਖੇਤੀਬਾੜੀ ਅਧਿਕਾਰੀ ਨੇ ਦੱਸਿਆ ਕਿ ਬਲਾਕ ਪਠਾਨਕੋਟ ਦੇ ਪਿੰਡ ਜੰਗਲ ਵਿੱਚ ਮਾਸਟਰ ਗਿਆਨ ਸਿੰਘ ਦੇ ਫਾਰਮ ਤੇ ੱਿੲਕ ਫਾਰਮ ਸਕੂਲ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਝੋਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ 5 ਸ਼ੈਸ਼ਨ ਲਗਾ ਕੇ 35 ਕਿਸਾਨਾਂ ਨੂੰ ਝੋਨੇ ਦੀ ਸਫਲ ਕਾਸ਼ਤ ਬਾਰੇ ਪੂਰੀ ਸਿਖਲਾਈ ਦਿੱਤੀ ਗਈ।ਉਨਾਂ ਦੱਸਿਆ ਕਿ ਇਸ ਖੇਤ ਸਕੂਲ ਦਾ ਮੁੱਖ ਮਕਸਦ ਝੋਨੇ ਅਤੇ ਬਾਸਮਤੀ ਦੀ ਫਸਲ ਵਿੱਚ ਕਿਸਾਨਾਂ ਵਲੋਂ ਗੈਰ ਜ਼ਰੂਰੀ ਖੇਤੀ ਰਸਾਇਨਾਂ ਨੂੰ ਘੱਟ ਕਰਨਾ ਸੀ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਏਕੜ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਸਿਖਲਾਈ ਲੈਣ ਵਾਲੇ 35 ਕਿਸਾਨਾਂ ਨੇ ਇਸ ਵਾਰ ਸਿਫਾਰਸ਼ਾਂ ਮੁਤਾਬਕ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਕੇ 9 ਲੱਖ ਤੋਂ ਵਧੇਰੇ ਪੈਸਿਆਂ ਦੀ ਬੱਚਤ ਕੀਤੀ।ਉਨਾਂ ਦੱਸਿਆ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਪਹੁੰਚਾਉਣ ਦੇ ਮਕਸਦ ਨਾਲ ਖੇਤੀ ਸਮਗਰੀ ਵਿਕ੍ਰੇਤਾਵਾਂ ਦੀ ਵਿਸ਼ੇਸ਼ ਨਿਗਰਾਨੀ ਰੱਖੀ ਗਈ ਜਿਸ ਨਾਲ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ।ਉਨਾਂ ਜ਼ਿਲਾ ਪ੍ਰਸ਼ਾਸ਼ਨ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ ਕਰਮਾਚਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਖੇਤੀਬਾੜੀ ਵਿਭਾਗ ਵਲੋਂ ਭਰਪੂਰ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਦੇ ਚੰਗੇਰੇ ਭਵਿੱਖ ਲਈ ਅਜਿਹੀਆਂ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਜਾਣ ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਕੇ ਜੀਵਨ ਪੱਧਰ ਨੂੰ ਉਚਾ ਕੀਤਾ ਜਾ ਸਕੇ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply