Friday, March 13, 2026

ਪੰਜਾਬ ਮੰਡੀ ਬੋਰਡ ਦੇ ਕੁਲਦੀਪ ਸਿੰਘ ਬਰਾੜ ਡਿਪਟੀ ਜਨਰਲ ਮੈਨੇਜਰ ਨਿਯੁੱਕਤ

Kuldip S Brarਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਮੰਡੀ ਬੋਰਡ ਦੇ ਕੁਲਦੀਪ ਸਿੰਘ ਬਰਾੜ ਜਿਲਾ ਮੰਡੀ ਅਫਸ਼ਰ ਬਠਿੰਡਾ/ਮਾਨਸਾ ਨੂੰ ਉਨਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਡਿਪਟੀ ਜਨਰਲ ਮੈਨੇਜਰ ਬਣਾਇਆ ਗਿਆ ਹੈ।ਉਨਾਂ ਨੇ ਆਪਣਾ ਚਾਰਜ ਸੰਭਾਲ ਲਿਆ ਹੈ। ਜਿਲਾ ਬਠਿੰਡਾ ਦੇ ਸਮੂਹ ਸਕੱਤਰਾਂ ਨੇ ਉਨਾਂ ਨੂੰ ਚਾਰਜ ਸੰਭਾਲਣ ਉਪਰੰਤ ਵਧਾਈ ਦਿੱਤੀ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਕੱਤਰਾਂ ਵਿੱਚ ਸੁਖਵਿੰਦਰ ਸਿੰਘ ਜਟਾਣਾ, ਬਲਕਾਰ ਸਿੰਘ, ਸੁਖਜੀਵਨ ਸਿੰਘ, ਸੁਖਦੇਵ ਸਿੰਘ, ਦਾਰਾ ਸਿੰਘ ਆਦਿ ਹਾਜ਼ਰ ਸਨ।ਇਥੇ ਜ਼ਿਕਰਯੋਗ ਇਹ ਹੈ ਕਿ ਇਹਨਾਂ ਕੋਲ 7 ਜਿਲਿਆਂ ਦਾ ਚਾਰਜ਼ ਹੈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply