ਬਠਿੰਡਾ, 20 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਸ.ਐਚ.ਓ ਇੰਚਾਰਜ਼ ਆਰਥਿਕ ਅਪਰਾਧ ਸ਼ਾਖਾ ਨੇ ਪ੍ਰੈਸ ਨੋਟ ਰਾਹੀਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਕਿ ਪਿਨ ਗਰੁੱਪ ਕੰਪਨੀ ਜਿਸ ਵਿਚ ਪਿਨਕੋਨ ਹਾਊਸਿੰਗ ਇੰਨਫਰਾ ਸਟਰਕਚਰ ਲਿਮਟਿਡ, ਐਲ.ਆਰ.ਐਨ ਫਾਈਨਂੈਸ ਲਿਮਟਿਡ, ਗਰੀਨਏਜ਼ ਫੂਡ ਪ੍ਰੋਡਕਟਸ ਲਿਮਟਿਡ ਅਤੇ ਯੂਨੀਵਰਸਲ ਮਲਟੀ ਸਟੇਟ ਕੋਆਰਪਰੇਸ਼ਨ ਸੋਸਾਇਟੀ ਲਿਮਟਿਡ ਜੋ ਕਿ ਆਮ ਜਨਤਾ ਤੋਂ ਪੈਸੇ ਇੰਨਵੈਸਟ ਕਰਵਾ ਕੇ ਠੱਗੀ ਮਾਰਦੀ ਹੈ।ਜਿਸ ਦੇ ਮੁਤੱਲਕਾ ਮੁੱਕਦਮਾ ਨੰਬਰ: 47/17 ਮਿਤੀ 19/02/2017 ਅ/ਧ 420,406 ਆਈ.ਪੀ.ਸੀ ਥਾਣਾ ਖਜੋਰੀੇ, ਪੱਛਮੀ ਬੰਗਾਲ ਵਿਖੇ ਦਰਜ਼ ਕੀਤਾ ਗਿਆ ਹੈ।ਡਾਇਰੈਕਟਰ ਆਰਥਿਕ ਅਪਰਾਧ ਪੱਛਮੀ ਬੰਗਾਲ ਵਲੋਂ ਉਕਤ ਕੰਪਨੀ ਦੇ ਦਫਤਰ ਵਗੈਰਾ ਸੀਲ ਕੀਤੇ ਗਏ ਹਨ।ਸੋ ਇਹ ਸੂਚਨਾ ਜਨਹਿਤ ਵਿਚ ਜਾਰੀ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਉਕਤ ਕੰਪਨੀ/ਗਰੁੱਪ ਵਿਚ ਪੈਸੇ ਇਨਵੈਸਟ ਨਾ ਕਰੇ।ਜੇਕਰ ਕੋਈ ਵੀ ਕੰਪਨੀ/ਗਰੁੱਪ ਆਪਣੇ ਏਰੀਆ ਵਿਚ ਕੰਮ ਕਰ ਰਿਹਾ ਹੈ ਤਾਂ ਸਬੰਧਤ ਐਸ.ਐਚ.ਓ ਇੰਚਾਰਜ਼ ਆਰਥਿਕ ਅਪਰਾਧ ਸ਼ਾਖਾ ਦੇ ਮੋਬਾਇਲ ਨੰਬਰ- 99150-21721, 84278-48000 `ਤੇ ਸੂਚਿਤ ਕੀਤਾ ਜਾਵੇ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media