Tuesday, November 24, 2026

ਪੰਜਾਬ ਨੈਸ਼ਨਲ ਬੈਂਕ ਵਲੋਂ ਸੈਲਫ ਹੈਲਪ ਗਰੁੱਪ ਨੂੰ ਕਰਜਾ ਵੰਡ ਸਮਾਰੋਹ ਆਯੋਜਿਤ

PPN2112201716 ਪਠਾਨਕੋਟ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਲੀਡ ਬੈਂਕ ਮੈਨੇਜਰ ਰਾਜੇਸ਼ ਗੁਪਤਾ ਦੀ ਦੇਖ-ਰੇਖ ਹੇਠ ਪੰਜਾਬ ਨੈਸ਼ਨਲ ਬੈਂਕ ਵਲੋਂ ਸੈਲੀ ਰੋਡ ਪਠਾਨਕੋਟ ਵਿਖੇ ਸੈਲਫ ਹੈਲਪ ਗਰੁੱਪ ਨੂੰ ਕਰਜਾ ਵੰਡਣ ਸਬੰਧੀ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਪੀ.ਐਸ ਚੌਹਾਨ ਜਰਨਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਪੰਜਾਬ ਜੋਨ ਵੱਲੋਂ ਕੀਤੀ ਗਈ।ਸਮਾਰੋਹ ਵਿਚ ਗੁਰਪ੍ਰਤਾਪ ਸਿੰਘ ਨਾਗਰਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਦੇ ਮੰਡਲ ਪ੍ਰਮੁੱਖ ਪੀ.ਐਨ ਤ੍ਰਿਵੇਦੀ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ।
ਸਮਾਰੋਹ ਵਿੱਚ 20 ਸੈਲਫ ਹੈਲਪ ਗਰੁੱਪਾਂ ਨੂੰ ਕਰਜਾ ਦਿੱਤਾ ਗਿਆ ਅਤੇ ਸਮਾਰੋਹ ਵਿੱਚ ਬੈਂਕ ਵਲੋਂ ਪਹਿਲਾਂ ਤੋਂ ਸਹਾਇਤਾ ਪ੍ਰਦਾਨ ਸੈਲਫ ਹੈਲਪ ਗਰੁੱਪਾਂ ਵਲੋਂ ਆਪਣੇ ਸਟਾਲ ਵੀ ਲਗਾਏ ਗਏ।ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਚੌਹਾਨ ਨੇ ਕਿਹਾ ਕਿ ਸੈਲਫ ਹੈਲਪ ਗਰੁੱਪ ਸਕੀਮ ਤਹਿਤ ਘਰੇਲੂ ਔਰਤਾਂ ਨੂੰ ਆਪਣੇ ਖਾਲੀ ਸਮੇਂ ਵਿੱਚ ਕੰਮ ਕਰਨ ਵਿੱਚ ਸਹਾਇਤਾ ਮਿਲਦੀ ਹੈ।ਜਿਸ ਨਾਲ ਉਨਾਂ ਵਿੱਚ ਆਤਮ ਨਿਰਭਤਾ ਅਤੇ ਅਤਮ ਵਿਸ਼ਵਾਸ ਵੱਧਦਾ ਹੈ ਅਤੇ ਉਹ ਆਪਣੇ ਅਹਿਮ ਫੈਸਲੇ ਲੈ ਸਕਦੀਆਂ ਹਨ।ਇਸ ਤੋਂ ਉਪਰੰਤ ਪੀ.ਐਸ ਚੌਹਾਨ ਦੀ ਪ੍ਰਧਾਨਗੀ ਵਿੱਚ ਗਰੈਂਡ ਹੋਟਲ ਪਠਾਨਕੋਟ ਵਿੱਚ ਕਰਜਾ ਡਿਸਬਰਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪੰਜਾਬ ਨੈਸ਼ਨਲ ਬੈਂਕ ਕਪੂਰਥਲਾ ਮੰਡਲ ਵਲੋਂ 308 ਗ੍ਰਾਹਕਾਂ ਨੂੰ 54 ਕਰੋੜ ਦੇ ਕਰਜ਼ੇ ਵੰਡੇ ਗਏ।ਇਸ ਤੋਂ ਇਲਾਵਾ ਬੈਂਕ ਵਲੋਂ ਓ.ਟੀ.ਐਸ ਸਕੀਮ ਤਹਿਤ 152 ਗ੍ਰਾਹਕਾਂ ਨੂੰ ਰਿਆਇਤੀ ਦਰਾਂ ’ਤੇ ਆਪਣਾ ਕਰਜ਼ਾ ਚੁਕਾਉਣ ਦਾ ਸੁਨਹਿਰਾ ਮੌਕਾ ਪ੍ਰਦਾਨ ਕੀਤਾ ਗਿਆ।PPN2112201717
ਇਸ ਮੌਕੇ ’ਤੇ ਪੀ.ਐਨ.ਬੀ ਕਪੂਰਥਲਾ ਮੰਡਲ ਦੇ ਮੰਡਲ ਪ੍ਰਮੁੱਖ ਪੀ.ਐਨ ਤਿ੍ਰਵੇਦੀ, ਮੰਡਲ ਉਪ ਪ੍ਰਮੁੱਖ ਵੀ.ਕੇ ਜੁਲਕਾ, ਅਚਲ ਦਫ਼ਤਰ ਲੁਧਿਆਣਾ ਦੇ ਏ.ਜੀ.ਐਮ ਮੁਕਲ ਅਗਰਵਾਲ ਤੋਂ ਇਲਾਵਾ ਸਾਰੀਆਂ ਸ਼ਾਖਾਵਾਂ ਦੇ ਸ਼ਾਖਾ ਮੁਖੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply