ਪਠਾਨਕੋਟ, 21 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟਬਲਿਸ਼ਮੈਂਟ ਐਕਟ-1958 ਲਾਗੂ ਕੀਤਾ ਗਿਆ ਹੈ।ਇਹ ਜਾਣਕਾਰੀ ਮਨੋਜ ਸ਼ਰਮਾ ਲੇਬਰ ਇਨਫੋਰਸਮੈਂਟ ਅਫ਼ਸਰ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਤੋਂ ਪਹਿਲਾ ਇਹ ਐਕਟ ਕੇਵਲ ਨੋਟੀਫਾਇਡ ਏਰੀਆ ਜਾਂ ਮਿਊਂਸਪਲ ਟਾਊਨਜ਼ ਵਿੱਚ ਹੀ ਲਾਗੂ ਸੀ ਅਤੇ ਹੁਣ ਪਿੰਡਾਂ ਦੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ ਵੀ ਇਸ ਦੇ ਦਾਇਰੇ ਅੰਦਰ ਆ ਜਾਣ ਨਾਲ ਇੰਨਾਂ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ ਵੀ ਇਸ ਐਕਟ ਦਾ ਲਾਭ ਹੋਵੇਗਾ।
ਇਸ ਬਾਰੇ ਲੇਬਰ ਇਨਫੋਰਸਮੈਂਟ ਅਫ਼ਸਰ ਮਨੋਜ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਈ ਦੁਕਾਨ ਜਾਂ ਵਪਾਰਕ ਅਦਾਰੇ ਦਾ ਮਾਲਕ ਆਪਣਾ ਆਧਾਰ ਕਾਰਡ, ਦੁਕਾਨ/ਵਪਾਰਕ ਅਦਾਰੇ ਦੇ ਸਬੂਤ, ਅਦਾਰੇ ਦੇ ਅੰਦਰਲੇ ਅਤੇ ਬਾਹਰਲੇ ਭਾਗ ਦੀ ਫੋਟੋ ਸਮੇਤ ਹਸਤਾਖਰ ਵਿਭਾਗ ਦੀ ਵੈਬਸਾਈਟ ’ਤੇ ਲਾਗਿਨ ਕਰਕੇ ਆਨ-ਲਾਈਨ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨਾਂ ਦੱਸਿਆ ਕਿ ਦੁਕਾਨ ਜਾਂ ਵਪਾਰਕ ਅਦਾਰੇ ਦੇ ਮਾਲਕ ਨੂੰ ਉਸ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਕਿਰਤ ਵਿਭਾਗ ਵੱਲੋਂ 24 ਘੰਟੇ ਦੇ ਅੰਦਰ-ਅੰਦਰ ਜਾਰੀ ਕਰ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਉਨਾਂ ਦੇ ਦਫ਼ਤਰ ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ, ਬਲਾਕ-ਬੀ, ਕਮਰਾ ਨੰ:217 ਵਿੱਚ ਦਫ਼ਤਰ ਲੇਬਰ ਇਨਫੋਰਸਮਂੈਟ ਅਫ਼ਸਰ, ਪਠਾਨਕੋਟ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media