Wednesday, August 12, 2026

ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਨੇ ਨਜ਼ਾਇਜ ਉਸਾਰੀਆਂ ਰੋਕੀਆਂ – ਸੰਧੂ

PPN2212201709 ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ  ਮਨਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਅਣਅਧਿਕਾਰਤ ਕਲੋਨੀਆਂ/ਅਣਅਧਿਕਾਰਤ ਮੈਰਿਜ ਪੈਲੇਸ/ ਅਣਅਧਿਕਾਰਤ ਉਸਾਰੀਆਂ ਨੂੰ ਰੋਕਣ ਲਈ ਰੈਗੂਲੇਟਰੀ ਵਿੰਗ ਵਿੱਚ ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ।
ਇਹ ਜਾਣਕਾਰੀ ਦਿੰਦਿਆਂ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਮੁੱਖ ਪ੍ਰਸਾਸ਼ਕ ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਦੱਸਿਆ ਕਿ ਇਹ ਟੀਮਾਂ ਜਿਲਾ ਅੰਮਿ੍ਰਤਸਰ ਦੇ ਇੰਚਾਰਜ, ਜਿਲਾ ਨਗਰ ਯੋਜਨਾਕਾਰ ਅੰਮ੍ਰਿਤਸਰ ਅਤੇ ਪ੍ਰਿਤਪਾਲ ਸਿੰਘ ਉਪ ਮੰਡਲ ਇੰਜੀਨੀਅਰ ਤਰਨਤਾਰਨ ਦੇ ਇੰਚਾਰਜ, ਜਿਲਾ ਨਗਰ ਯੋਜਨਾਕਾਰ ਗੁਰਦਾਸਪੁਰ ਅਤੇ ਚਰਨਜੀਤ ਸਿੰਘ ਉਪ ਮੰਡਲ ਇੰਜੀਨੀਅਰ, ਜਿਲਾ ਗੁਰਦਾਸਪੁਰ ਦੇ ਇੰਚਾਰਜ ਅਸਟੇਟ ਅਫਸਰ, ਏ.ਡੀ.ਏ ਅੰਮ੍ਰਿਤਸਰ ਅਤੇ ਰਾਜਬੀਰ ਸਿੰਘ ਉਪ ਮੰਡਲ ਇੰਜੀਨੀਅਰ ਜਿਲਾ ਪਠਾਨਕੋਟ ਅਤੇ ਗੁਰਪ੍ਰੀਤ ਸਿੰਘ ਉਪ ਮੰਡਲ ਇੰਜੀਨੀਅਰ ਅੰਮਿ੍ਰਤਸਰ ਬਣਾਏ ਗਏ ਹਨ।ਇਨਾਂ ਟੀਮਾਂ ਦਾ ਮੁੱਖ ਮਕਸਦ ਅਣਅਧਿਕਾਰਤ ਉਸਾਰੀਆਂ ਨੂੰ ਠੱਲ ਪਾਉਣਾ ਹੈ ਅਤੇ ਸਬ-ਡਵੀਜਨ ਪੱਧਰ ’ਤੇ ਵੀ ਇਕ ਜੇ.ਈ ਅਤੇ ਪਲਾਨਿੰਗ ਅਫਸਰ ਦੀ ਟੀਮ ਬਣਾਈ ਗਈ ਹੈ ਤਾਂ ਜੋ ਅਣਅਧਿਕਾਰਤ ਕਲੋਨੀਆਂ/ਅਣਅਧਿਕਾਰਤ ਮੈਰਿਜ ਪੈਲੇਸ/ ਅਣਅਧਿਕਾਰਤ ਉਸਾਰੀਆਂ ਨੂੰ ਰੋਕਣ ਦੇ ਨਾਲ ਸਖਤ ਕਾਰਵਾਈ ਵੀ ਕੀਤੀ ਜਾ ਸਕੇ।
PPN2212201710 ਸੰਧੂ ਨੇ ਅੱਗੇ ਦੱਸਿਆ ਕਿ ਇਨਾਂ ਟੀਮਾਂ ਵੱਲੋਂ ਤਰਨਤਾਰਨ, ਗੋਇੰਦਵਾਲ ਸਾਹਿਬ, ਉਦੋਨੰਗਲ, ਬਾਬਾ ਬਕਾਲਾ, ਦੂਲੋਨੰਗਲ ਤੇ ਡੇਰਾ ਬਾਬਾ ਨਾਨਕ ਏਰੀਆ ‘ਚ ਨਜ਼ਾਇਜ ਉਸਾਰੀਆਂ ਰੋਕੀਆਂ ਗਈਆਂ ਅਤੇ ਸਬੰਧਤਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਣਅਧਿਕਾਰਤ ਕਲੋਨੀਆਂ ਵਿੱਚ ਪਲਾਟ ਦੀ ਖਰੀਦੋ ਫਰੋਖਤ ਨਾ ਕੀਤੀ ਜਾਵੇ ਤਾਂ ਜੋ ਕੋਈ ਕਾਨੂੰਨੀ ਮੁਸ਼ਕਲ ਵਿੱਚ ਨਾ ਆਵੇ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply