ਧੂਰੀ, 23 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਸੀਨੀਅਰ ਪੁਲਿਸ ਕਪਤਾਨ ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਮਨਜੀਤ ਸਿੰਘ ਬਰਾੜ ਸੁਪਰਡੈਂਟ ਪੁਲਿਸ, ਸਪੈਸ਼ਲ ਟਾਸਕ ਫੋਰਸ ਸੰਗਰੂਰ ਅਤੇ ਹਰਦੀਪ ਸਿੰਘ ਉਪ ਕਪਤਾਨ ਪੁਲਿਸ ਵੱਲੋਂ ਨਸ਼ਿਆਂ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਵੱਲੋਂ 18 ਗ੍ਰਾਮ ਸੁਲਫਾ ਸਮੇਤ 1 ਔਰਤ ਨੂੰ ਕਾਬੂ ਕੀਤਾ।
ਇਸ ਸਬੰਧੀ ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਐਸ.ਟੀ.ਐਫ ਟੀਮ ਦੇ ਇੰਚਾਰਜ ਰਵਿੰਦਰ ਭੱਲਾ ਦੀ ਅਗਵਾਈ ਵਾਲੀ ਟੀਮ ਦੇ ਹੋਲਦਾਰ ਬਲਵਿੰਦਰ ਸਿੰਘ, ਹੋਲਦਾਰ ਪ੍ਰਿੰਸ ਸਿੰਘ, ਹੋਲਦਾਰ ਦਿਲਪ੍ਰੀਤ ਸਿੰਘ ਅਤੇ ਥਾਣਾ ਅਮਰਗੜ ਦੇ ਸਹਾਇਕ ਥਾਣੇਦਾਰ ਸਾਧਾ ਸਿੰਘ ਚੈਕਿੰਗ ਦੇ ਸਬੰਧ ‘ਚ ਅਮਰਗੜ ਤੋਂ ਬਾਗੜੀਆਂ ਨੂੰ ਜਾ ਰਹੇ ਸੀ ਜਦੋਂ ਪੁਲਿਸ ਪਾਰਟੀ ਸੋਹੀ ਪੈਲੇਸ ਪੁੱਲ ਸੂਆ ਬਹੱਦ ਪਿੰਡ ਬਾਗੜੀਆ ਪਾਸ ਪੁੱਜੀ ਤਾਂ ਸੂਏ ਦੇ ਨਾਲ ਬਣੀ ਪੱਕੀ ਸੜਕ `ਤੇ ਇੱਕ ਔਰਤ, ਪੈਦਲ ਆਉਂਦੀ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਪਿਛੇ ਨੂੰ ਮੁੜਨ ਲੱਗੀ ਤਾਂ ਪੁਲਿਸ ਪਾਰਟੀ ਨੇ ਸ਼ੱਕ ਵਜੋਂ ਉਸ ਔਰਤ ਨੂੰ ਕਾਬੂ ਕਰ ਲਿਆ ਅਤੇ ਤਲਾਸੀ ਲੈਣ `ਤੇ ਉਸ ਪਾਸੋਂ 18 ਗ੍ਰਾਮ ਸੁਲਫਾ ਬ੍ਰਾਮਦ ਹੋਇਆ। ਔਰਤ ਦੀ ਸ਼ਨਾਖਤ ਕਰਮਜੀਤ ਕੌਰ ਪਤਨੀ ਜਸਪਾਲ ਸਿੰਘ ਉਰਫ (ਬੂਬਾ) ਵਾਸੀ ਬਾਗੜੀਆ ਥਾਣਾ ਅਮਰਗੜ ਜਿਲਾ ਸੰਗਰੂਰ ਵਜੋ ਹੋਈ।ਉਨਾਂ ਦੱਸਿਆ ਕਿ ਕਰਮਜੀਤ ਕੌਰ ਖਿਲਾਫ ਐਨ.ਡੀ.ਪੀ.ਐਸ ਐਕਟ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media