Thursday, June 11, 2026

ਵਾਲਮੀਕਿ ਸਮਾਜ ਨੇ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖ਼ਿਲਾਫ ਕਾਰਵਾਈ ਮੰਗੀ

ਮਾਮਲਾ ਟੀ.ਵੀ ਚੈਨਲ ‘ਤੇ ਵਾਲਮੀਕਿ ਸਮਾਜ ਬਾਰੇ ਗਲਤ ਟਿੱਪਣੀ ਕਰਨ ਦਾ

PPN2312201712ਧੂਰੀ, 23 ਦਸੰਬਰ (ਪੰਜਾਬ ਪੋਸਟ- ਪਰਵੀਨ ਗਰਗ) – ਵਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵੱਲੋਂ ਇੱਕ ਨਿੱਜੀ ਚੈਨਲ `ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਵਲੀ ਵਰਤਣ `ਤੇ ਕਾਰਵਾਈ ਦੀ ਮੰਗ ਲਈ ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ‘ਚ ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ ਨੂੰ ਮੰਗ ਪੱਤਰ ਸੌਪਿਆ ਗਿਆ।ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਦੱਸਿਆ ਕਿ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਵਲੋਂ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਲਈ ਇੱਕ ਨਿੱਜੀ ਚੈਨਲ ‘ਤੇ ਇੰਟਰਵਿਊ ਦੌਰਾਨ ਵਾਲਮੀਕ ਸਮਾਜ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕਰ ਕੇ ਵਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।ਉਨ੍ਹਾਂ ਸਲਮਾਨ ਖਾਨ ਅਤੇ ਸ਼ਿਲਪਾ ਸ਼ੈਟੀ ਦੇ ਇੰਟਰਵਿਉ ਦੇ ਪ੍ਰਸਾਰਨ ਕਰਨ ਵਾਲੇ ਦੋ ਨਿੱਜੀ ਚੈਨਲਾਂ ਖ਼ਿਲਾਫ ਵਾਲਮੀਕ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਲਗਾਉਦੇ ਹੋਏ ਸਰਕਾਰ ਤੋਂ ਇਹਨਾਂ ਖ਼ਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।
ਇਸੇ ਦੌਰਾਨ ਡੀ.ਐਸ.ਪੀ ਆਕਾਸ਼ਦੀਪ ਸਿੰਘ ਔਲਖ ਨੇ ਸਮੁੱਚੇ ਵਾਲਮੀਕ ਸਮਾਜ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।ਇਸ ਮੌਕੇ ਕਸਲਰ ਅਜੇ ਪਰੋਚਾ, ਗੋਗੀ ਸਹੋਤਾ, ਰਾਕੇਸ਼ ਕੁਮਾਰ ਕੇਸੂ, ਵਿਕਰਮ ਕਾਲਾ, ਦੀਪਕ ਵੈਦ, ਦੀਪਕ ਕੁਮਾਰ ਅਤੇ ਤਰਸੇਮ ਕੁਮਾਰ ਹਾਜ਼ਰ ਸਨ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply