ਬਾਬਾ ਬਕਾਲਾ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਫਤਿਹ ਕਰਾਟੇ ਅਕੈਡਮੀ ਬਿਆਸ ਵਲੋਂ ਇੱਕ ਰੋਜ਼ਾ ਕਰਾਟੇ ਸਿਖਲਾਈ ਕੈਂਪ ਦਾ ਆਯੋਜਨ ਪਿੰਡ ਵਡਾਲਾ ਕਲਾਂ ਵਿਖੇ ਸਥਿਤ ਜੈਂਥ ਪਬਲਿਕ ਸਕੂਲ `ਚ ਕਰਵਾਇਆ ਗਿਆ।ਜਿਸ ਵਿੱਚ ਅਕੈਡਮੀ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਕੈਂਪ `ਚ ਚੀਫ ਟੈਕਨੀਕਲ ਡਾਇਰੈਕਟਰ ਮਨਿੰਦਰ ਸਿੰਘ ਭੱਟੀ ਉਚੇਚੇ ਤੌਰ `ਤੇ ਸ਼ਾਮਲ ਹੋਏ।ਕੈਂਪ ਦੀ ਮੇਜ਼ਬਾਨੀ ਕਰਦਿਆਂ ਅਕੈਡਮੀ ਦੇ ਮੁੱਖੀ ਦਲਵਿੰਦਰ ਸਿੰਘ ਫਤਿਹ ਨੇ ਆਪਣੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ ਦਾ ਪ੍ਰਦਰਸ਼ਨ ਵੀ ਕੀਤਾ ਅਤੇ ਨਵੇਂ ਬੱਚਿਆਂ ਨੂੰ ਕਰਾਟੇ ਸਿੱਖਣ ਦੇ ਢੰਗ ਤਰੀਕੇ ਦੱਸੇ।ਵੱਖ-ਵੱਖ ਪੇਸ਼ਕਾਰੀ ਕਰਨ ਵਾਲਿਆਂ ਕਰਾਟੇ ਦੇ ਵਿਦਿਆਰਥੀਆਂ ਨੂੰ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲਿਆਂ ਬੱਚਿਆਂ ਨੂੰ ਵਿਧਾਇਕ ਬਾਬਾ ਬਕਾਲਾ ਸਾਹਿਬ ਸੰਤੋਖ ਸਿੰਘ ਭਲਾਈਪੁਰ ਦੇ ਬੇਟੇ ਪ੍ਰਦੀਪ ਸਿੰਘ ਭਲਾਈਪੁਰ ਨੇ ਸਨਮਾਨਿਤ ਕੀਤਾ।ਆਪਣੇ ਸੰਬੋਧਨੀ ਭਾਸ਼ਣ `ਚ ਕਿਹਾ ਕਿ ਫਤਿਹ ਅਕੈਡਮੀ ਬੱਲਸਰਾਂ (ਬਿਆਸ) ਨਵੀਂ ਪੀੜੀ ਨੂੰ ਕਰਾਟੇ ਦੀ ਸਿਖਲਾਈ ਦੇ ਕੇ ਇੱਕ ਤਾਂ ਸਵੈ ਰੱਖਿਆ ਲਈ ਆਤਮ ਨਿਰਭਰ ਕਰ ਰਹੀ ਹੈ ਦੂਜਾ ਇਹ ਬੱਚੇ ਚੰਗੀ ਸੰਗਤ ਮਿਲਣ ਕਰਕੇ ਨਸ਼ੇ ਦੀ ਬੁਰਾਈ ਤੋਂ ਦੂਰ ਹਨ। ਭਲਾਈਪੁਰ ਨੇ ਦਲਵਿੰਦਰ ਸਿੰਘ ਫਤਿਹ ਨੂੰ ਵਧਾਈ ਦਿੱਤੀ ਅਤੇ ਸਰਕਾਰ ਵਲੋਂ ਲੋੜੀਂਦਾ ਸਹਿਯੋਗ ਦਾ ਭਰੋਸਾ ਵੀ ਦਿੱਤਾ।ਕੈਂਪ `ਚ ਪਹੁੰਚੇ ਕਰਾਟੇ ਕੋਚ ਹਰਵਿੰਦਰ ਸਿੰਘ, ਹਰਪ੍ਰੀਤ ਸਿੰਘ ਹਨੀ, ਬਿਕਰਮ ਸਿੰਘ, ਵਿਕਰਮਜੀਤ ਸਿੰਘ, ਅਖਵਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਆਪਣੀਆਂ ਟੀਮਾਂ ਸਮੇਤ ਸ਼ਮੂਲੀਅਤ ਕੀਤੀ।ਇਸ ਮੌਕੇ ਹਰਦੀਪ ਸਿੰਘ ਕਲੇਰ ਤੇ ਸਿਮਰਨਪ੍ਰੀਤ ਸਿੰਘ ਆਦਿ ਨੇ ਅਕੈਡਮੀ ਦੇ ਕੋਚ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਸਕੂਲ ਦੇ ਚੋਅਰਮੈਨ ਐਚ.ਐਸ ਸੇਖੋਂ ਅਤੇ ਪ੍ਰਿੰਸੀਪਲ ਸੰਜੀਵ ਸਿੰਘ ਨੇ ਕਿਹਾ ਕਿ ਇਸ ਕੈਂਪ ਨੇ ਬੱਚਿਆਂ `ਚ ਚੇਤਨਤਾ ਪੈਦਾ ਕੀਤੀ ਹੈ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media