Wednesday, June 10, 2026

ਖੂਨੀ ਚਾਇਨਾ ਡੋਰ ਦੇ 50 ਗੱਟੂ ਬਰਾਮਦ

PPN2512201705ਜੰਡਿਆਲਾ ਗੁਰੂ, 25 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਖੂਨੀ ਚਾਈਨਾ ਡੋਰ ਦੇ ਗੱਟੂ ਵੱਡੀ ਗਿਣਤੀ `ਚ ਜੰਡਿਆਲਾ ਪੁਲਿਸ ਵਲੋਂ ਫੜੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਿਸ ਚੌਂਕੀ ਇੰਚਾਰਜ ਲਖਬੀਰ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਰਾਤ 2.00 ਵਜੇ ਬਾਲਮੀਕੀ ਚੋਂਕ ਰੋਡ ਵਿਖੇ ਗੁਪਤ ਸੂਚਨਾ ਦੇ ਆਧਾਰ `ਤੇ ਨਾਕੇਬੰਦੀ ਕੀਤੀ ਹੋਈ ਸੀ ਕਿ ਮੋਟਰਸਾਈਕਲ ਤੇ ਤਿੰਨ ਲੜਕੇ ਬੜੀ ਤਜ਼ੀ ਨਾਲ ਆ ਰਹੇ ਸਨ।ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਮੋਟਰਸਾਈਕਲ ਹੋਰ ਤੇਜ਼ ਕਰ ਲਿਆ ਤੁਰੰਤ ਉਹਨਾਂ ਦਾ ਪਿੱਛਾ ਕਰਕੇ ਘਾਹ ਮੰਡੀ ਚੋਂਕ ਵਿਚ ਫੜ ਲਿਆ।ਜਿਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਕੀਤੀ ਤਾਂ ਉਹਨਾਂ ਦੇ ਬੈਗਾਂ ਵਿਚੋਂ 50 ਦੇ ਕਰੀਬ ਗੱਟੂ ਬਰਾਮਦ ਕੀਤੇ ਗਏ।ਚੌਂਕੀ ਇੰਚਾਰਜ ਲਖਬੀਰ ਸਿੰਘ ਨਾਲ ਗੱਲਬਾਤ ਦੋਰਾਨ ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਹੁਕਮਾਂ ਦੀ ਉਲੰਘਣਾ ਦੇ ਤਹਿਤ ਅਤੇ ਡੀ.ਐਸ.ਪੀ ਜੰਡਿਆਲਾ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦੋਸ਼ੀਆਂ ਸਾਹਿਲ, ਹਰੀਸ਼ ਦੋਨੋ ਭਰਾ ਪੁੱਤਰ ਬਲਦੇਵ ਰਾਜ, ਹਮਾ ਪੁੱਤਰ ਕ੍ਰਿਸ਼ਨ ਲਾਲ ਸਾਰੇ ਵਾਸੀ ਬਰਤਨ ਬਾਜ਼ਾਰ ਜੰਡਿਆਲਾ ਗੁਰੂ ਖਿਲਾਫ ਪਰਚਾ ਨੰਬਰ 277 ਧਾਰਾ 188 ਅਧੀਨ ਕਾਰਵਾਈ ਕਰਕੇ ਅਗਲੇਰੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply