Tuesday, August 11, 2026

ਸੁਨੀਲ ਜਾਖੜ ਨੇ ਰੇਲਵੇ ਮੰਤਰੀ ਕੋਲ ਦੋ ਅੰਡਰ ਬਿ੍ਰਜ ਉਸਾਰਨ ਦੀ ਰੱਖੀ ਮੰਗ

PPN2512201710ਪਠਾਨਕੋਟ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਨਵੇਂ ਚੁਣੇ ਗਏ ਸਾਂਸਦ ਸੁਨੀਲ ਜਾਖੜ ਨੇ ਆਪਣੇ ਹਲਕੇ ਦੀਆਂ ਮੁਸਕਿਲਾਂ ਦੇ ਹੱਲ ਲਈ ਮੋਰਚਾ ਸੰਭਾਲ ਲਿਆ ਹੈ।ਉਨਾਂ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਮਿਲ ਕੇ ਗੁਰਦਾਸਪੁਰ ਅਤੇ ਪਠਾਨਕੋਟ ਦੀਆਂ ਰੇਲਵੇ ਨਾਲ ਸਬੰਧਤ ਮੁਸਕਿਲਾਂ ਉਠਾਉਣ ਦੇ ਨਾਲ ਨਾਲ ਪੰਜਾਬ ਵਿਚ ਨਵੀਂਆਂ ਰੇਲ ਗੱਡੀਆਂ ਚਲਾਉਣ ਦੀ ਮੰਗ ਵੀ ਕੇਂਦਰੀ ਮੰਤਰੀ ਨੂੰ ਕੀਤੀ ਹੈ।
ਇਸ ਸਬੰਧ ਵਿਚ ਨਵੀਂ ਦਿੱਲੀ ਵਿਖੇ ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਗੁਰਦਾਸਪੁਰ ਦੇ ਸਾਂਸਦ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਦੇ ਤਿਬੜੀ ਰੋੜ ਤੇ ਰੇਲਵੇ ਦੀ ਕਰਾਸਿੰਗ ਐਸ.ਪੀ.ਐਲ 52/ਈ. 3 ਤੇ ਅੰਡਰ ਬਿ੍ਰਜ ਬਣਾਉਣ ਦੀ ਮੰਗ ਰੱਖਦਿਆਂ ਕਿਹਾ ਕਿ ਇੱਥੇ ਲਗਾਤਾਰ ਫਾਟਕ ਬੰਦ ਰਹਿਣ ਕਾਰਨ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਲੋਕ ਪ੍ਰੇਸ਼ਾਨ ਹੁੰਦੇ ਹਨ।ਸ਼ਹਿਰ ਦੇ ਬਹੁਤ ਸਾਰੇ ਸਕੂਲ, ਕਾਲਜ ਅਤੇ ਹੋਰ ਅਦਾਰੇ ਫਾਟਕ ਦੇ ਪਾਰ ਹਨ।ਫਾਟਕ ਦੇ ਵਾਰ ਵਾਰ ਬੰਦ ਹੋਣ ਕਾਰਨ ਇੱਥੇ ਅਕਸਰ ਜ਼ਾਮ ਲੱਗਾ ਰਹਿੰਦਾ ਹੈ ਅਤੇ ਕਈ ਵਾਰ ਤਾਂ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ।ਉਨਾਂ ਕਿਹਾ ਕਿ ਇੱਥੇ ਅੰਡਰ ਬ੍ਰਿਜ ਬਣ ਜਾਵੇ ਤਾਂ ਇਸ ਮੁਸਕਿਲ ਦਾ ਹੱਲ ਸੰਭਵ ਹੈ।
ਇਸੇ ਤਰਾਂ ਉਨਾਂ ਨੇ ਪਠਾਨਕੋਟ ਜ਼ਿਲੇ ਦੇ ਸੁਜਾਨਪੁਰ ਦੇ ਰੇਲਵੇ ਕਰਾਸਿੰਗ  ਐਸ.ਪੀ.ਐਲ/4/ਟੀ 2 ਤੇ ਵੀ ਅੰਡਰ ਬ੍ਰਿਜ ਬਣਾਉਣ ਦੀ ਮੰਗ ਰੇਲਵੇ ਮੰਤਰੀ ਕੋਲ ਉਠਾਉਂਦਿਆਂ ਕਿਹਾ ਕਿ ਇੱਥੇ ਵੀ ਸ਼ਿਵ ਅਵਿਨਿਊ, ਸ਼ਹੀਦ ਭਗਤ ਸਿੰਘ ਨਗਰ, ਡਿਫੈਂਸ ਐਵਨਿਊ ਵਰਗੇ ਰਿਹਾਇਸ਼ੀ ਇਲਾਕੇ ਫਾਟਕੋਂ ਪਾਰ ਹਨ ਅਤੇ ਫਾਟਕ ਵਾਰ ਵਾਰ ਬੰਦ ਹੋਣ ਕਾਰਨ ਇਹ ਲੋਕ ਬਹੁਤ ਪ੍ਰੇਸ਼ਾਨ ਹੁੰਦੇ ਹਨ।
ਇਸ ਤੋਂ ਬਿਨਾਂ ਸੁਨੀਲ ਜਾਖੜ ਨੇ ਸ੍ਰੀ ਅੰਮਿ੍ਰਤਸਰ ਸਾਹਿਬ ਤੋਂ ਪਠਾਨਕੋਟ ਤੱਕ ਬਰਾਸਤਾ ਗੁਰਦਾਸਪੁਰ ਨਵੀਂ ਯਾਤਰੀ ਗੱਡੀ ਚਲਾਉਣ ਦੀ ਮੰਗ ਦੇ ਨਾਲ ਨਾਲ ਸ੍ਰੀ ਗੰਗਾਨਗਰ ਤੋਂ ਬਰਾਸਤਾ ਸ੍ਰੀ ਅੰਮ੍ਰਿਤਸਰ ਸਾਹਿਬ, ਗੁਰਦਾਸਪੁਰ ਜੰਮੂ ਤੱਕ ਨਵੀਂ ਗੱਡੀ ਚਲਾਉਣ ਦੀ ਮੰਗ ਵੀ ਕੀਤੀ ਤਾਂ ਜੋ ਇਸ ਸਰਹੱਦੀ ਇਲਾਕੇ ਵਿੱਚ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply