ਕਨੇਡਾ ਤੋਂ ਸਮਾਜ ਸੇਵੀ ਜਗਰੂਪ ਸਿੰਘ ਮਰਾੜ੍ਹ ਕਨਵੀਨਰ ਓਵਰਸੀਜ਼ (ਕਨੇਡਾ) ਨਿਯੁੱਕਤ
ਅੰਮ੍ਰਿਤਸਰ, 26 ਦਸੰਬਰ (ਪੰਜਾਬ ਪੋਸਟ ਮਨਜੀਤ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੀ ਕਾਰਜਕਾਰਨੀ ਵਲੋਂ ਅੰਮ੍ਰਿਤਸਰ-ਟੋਰਾਂਟੋ, ਅੰਮ੍ਰਿਤਸਰ-ਵੈਨਕੂਵਰ ਸਿੱਧੀਆਂ ਹਵਾਈ ਉਡਾਨਾਂ ਚਾਲੂ
ਕਰਾਉਣ ਲਈ ਯਤਨਸ਼ੀਲ ਕਨੇਡਾ ਤੋਂ ਸਮਾਜ ਸੇਵੀ ਜਗਰੂਪ ਸਿੰਘ ਮਰਾੜ੍ਹ ਨੂੰ ਕਨਵੀਨਰ ਓਵਰਸੀਜ਼ (ਕਨੇਡਾ) ਨਿਯੁੱਕਤ ਕੀਤਾ ਹੈ।
ਸਥਾਨਕ ਰੈਸਟਰੈਂਟ ਵਿਖੇ ਮੰਚ ਦੇ ਪ੍ਰਧਾਨ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਹ ਫੈਸਲਾ ਸਮੁੱਚੀ ਕਾਰਜਕਾਰਣੀ ਵਲੋਂ ਸਰਬਸੰਮਤੀ ਨਾਲ ਲ਼ਿਆ ਗਿਆ, ਜਿਸ ਵਿੱਚ ਸਰਪ੍ਰਸਤ ਪ੍ਰੋ. ਮੋਹਣ ਸਿੰਘ, ਮਨਮੋਹਨ ਸਿੰਘ ਬਰਾੜ, ਦਲਜੀਤ ਸਿੰਘ ਕੋਹਲੀ, ਲ਼ਖਬੀਰ ਸਿੰਘ ਘੁੰਮਣ, ਸੁਰਿੰਦਰਜੀਤ ਬਿੱਟੂ, ਗੁਰਮੇਜ ਸਿੰਘ, ਬਲਬੀਰ ਸਿੰਘ ਰੰਧਾਵਾ, ਨਿਸ਼ਾਨ ਸਿੰਘ, ਡਾ. ਆਰ.ਪੀ.ਐਸ ਬੇਦੀ (ਰਜਿਸਟਰਾਰ ਪੀ.ਟੀ.ਯੂ) ਆਦਿ ਸ਼ਾਮਲ ਹੋਏ।ਆਪਣੀ ਨਿਯੁੱਕਤੀ ਉਪਰੰਤ ਜਗਰੂਪ ਸਿੰਘ ਮਰਾੜ੍ਹ ਨੇ ਯਕੀਨ ਦਿਵਾਇਆ ਕਿ ਅੰਮ੍ਰਿਤਸਰ-ਟੋਰਾਂਟੋ, ਅੰਮ੍ਰਿਤਸਰ-ਵੈਨਕੂਵਰ ਸਿੱਧੀਆਂ ਹਵਾਈ ਉਡਾਨਾਂ ਚਾਲੂ ਕਰਾਉਣ ਲਈ ਉਹ ਆਪਣਾ ਸਮਾਜਿਕ ਅਤੇ ਰਾਜਸੀ ਰਸੂਖ ਵਰਤ ਕੇ ਪੂਰਾ ਟਿੱਲ ਲਾ ਦੇਣਗੇ।
ਕਾਰਜਕਾਰਨੀ ਨੇ ਅੰਮ੍ਰਿਤਸਰ-ਨਾਂਦੇੜ ਸਿੱਧੀ ਉੜਾਨ ਚਾਲੂ ਹੋਣ `ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਗੁਰਜੀਤ ਸਿੰਘ ਔਜਲਾ ਐਮ.ਪੀ ਅਤੇ ਸ਼ਵੇਤ ਮਲਿਕ ਮੈਂਬਰ ਰਾਜ ਸਭਾ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੇ ਯਤਨਾਂ ਸਦਕਾ ਇਹ ਉਡਾਨ ਅਰੰਭ ਹੋਈ ਹੈ।ਮੀਟਿੰਗ ਦੌਰਾਨ ਇਹ ਵੀ ਆਸ ਪ੍ਰਗਟਾਈ ਗਈ ਕਿ ਅੰਮ੍ਰਿਤਸਰ ਦੀਆਂ ਇਹ ਸ਼ਖਸ਼ੀਅਤਾਂ ਅੰਮ੍ਰਿਤਸਰ-ਪਟਨਾ ਸਾਹਿਬ, ਅੰਮ੍ਰਿਤਸਰ-ਗੋਆ, ਅੰਮ੍ਰਿਤਸਰ-ਕਲਕੱਤਾ, ਅੰਮ੍ਰਿਤਸਰ-ਟੋਰਾਂਟੋ, ਅੰਮ੍ਰਿਤਸਰ-ਵੈਨਕੂਵਰ, ਅੰਮ੍ਰਿਤਸਰ-ਮਿਲਾਨ ਆਦਿ ਸਿੱਧੀਆਂ ਉਡਾਨਾਂ ਚਾਲੂ ਕਰਾਉਣ ਲਈ ਸੁਹਿਰਦ ਯਤਨ ਕਰਨਗੀਆਂ।
ਮੰਚ ਦੀ ਕਾਰਜਕਾਰਨੀ ਨੇ ਅੰਮ੍ਰਿਤਸਰ ਸ਼ਹਿਰ ਦੀ ਟਰੈਫਿਕ ਨੂੰ ਨਿਯੰਤਰਣ ਕਰਨ, ਕੂੜਾ ਪ੍ਰਬੰਧਨ ਪਲਾਂਟ ਸ਼ਹਿਰੋਂ ਬਾਹਰ ਲਾਉਣ, ਵੇਰਕਾ ਵਿਖੇ ਸਾਰਕ ਹਸਪਤਾਲ ਚਾਲੂ ਕਰਵਾਉਣ, ਪੰਜਾਬ ਮਿਊਂਸੀਪਲ ਬਿਲਡਿੰਗ ਬਾਈ-ਲਾਜ਼ ਵਿੱਚ ਸੋਧ ਕਰਕੇ ਸਾਫਟਵੇਅਰ ਟੈਕਨੋਲੋਜੀ ਪਾਰਕ ਅੰਮ੍ਰਿਤਸਰ ਦੀ ਇਮਾਰਤ ਦੀ ਉਚਾਈ ਨੂੰ 58 ਫੁੱਟ ਤੱਕ ਉਸਾਰੀ ਕਰਨ ਲਈ ਪ੍ਰਵਾਨਗੀ ਦੇਣ (ਵਰਤਮਾਨ ਸਮੇ ਪਰਵਾਨਿਤ ਉਚਾਈ 38 ਫੁੱਟ ਹੈ) ਅੰਮ੍ਰਿਤਸਰ ਸ਼ਹਿਰ ਲਈ ਨਹਿਰੀ ਪਾਣੀ ਦੀ ਸਪਲਾਈ ਕਰਨ ਸਮੇਤ ਕਈ ਮਹੱਤਵਪੂਰਨ ਮੰਗਾਂ ਪੂਰੀਆਂ ਕਰਨ ਲਈ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਸੋਂ ਪੁਰਜੋਰ ਮੰਗ ਕੀਤੀ।ਇਸ ਮੌਕੇ ਪਰਗਟ ਸਿੰਘ ਗਰੇਵਾਲ ਚੇਅਰਮੈਨ ਪ੍ਰੋ. ਮੋਹਣ ਸਿੰਘ ਮੇਲਾ ਕਮੇਟੀ, ਡਾ. ਰਬਿੰਦਰ ਸਿੰਘ ਪ੍ਰਿੰਸੀਪਲ ਗੁਰੂੁ ਨਾਨਕ ਪੋਲੀਟੈਕਨਿਕ ਕਾਲਜ ਲੁਧਿਆਣਾ ਵੀ ਵਿਸ਼ੇਸ਼ ਤੌਰ `ਤੇ ਸ਼ਾਮਲ ਹੋੋਏ।ਮੰਚ ਵਲੋਂ ਸਾਰੀਆਂ ਸ਼ਖਸ਼ੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media