ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) ਮਦਨ ਮੋਹਨ ਮਾਲਵੀਆ ਰੋਡ ਸਥਿਤ ਆਰਟ ਗੈਲਰੀ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ `ਰੰਗ-ਏ-ਕਾਇਨਾਤ` ਦੇ ਬੈਨਰ ਹੇਠ ਆਰਟ
ਗੈਲਰੀ ਦੇ ਮੈਂਬਰ ਆਰਟਿਸਟਾਂ ਦੀਆਂ ਪੇਂਟਿੰਗਾਂ ਤੇ ਬੁੱਤਾਂ ਦੀ ਪ੍ਰਦਰਸ਼ਨੀ ਲਗਾਈ ਗਈ।ਇਸ ਪ੍ਰਦਰਸ਼ਨੀ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ।ਜਿੰਨਾਂ ਨੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਡਾਕਟਰ ਅਰਵਿੰਦਰ ਸਿੰਘ ਚਮਕ ਜਨਰਲ ਸਕੱਤਰ ਆਰਟ ਗੈਲਰੀ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਕੁੱਲ 16 ਮੈਂਬਰ ਆਰਟਿਸਟਾਂ ਦੀਆਂ ਕਲਾਕ੍ਰਿਤਾਂ ਪੁੱਜੀਆਂ, ਜਿੰਨਾਂ ਵਿਚੋਂ ਮੈਡਮ ਗੁਰਪ੍ਰੀਤ ਕੌਰ, ਗੁਲਸ਼ਨ ਸਦਾਨਾ, ਗੋਪਾਲ ਕਿਰੋਦਿਵਾਲ, ਕੇਵਲ ਸਹਿਗਲ, ਸੁਖਪਾਲ ਸਿੰਘ, ਅਤੁਲ ਮੇਹਰ, ਧਰਮਿੰਦਰ ਸ਼ਰਮਾ, ਕਰਮਜੀਤ ਸਿੰਘ, ਭੁਪਿੰਦਰ ਨੰਦਾ, ਮੈਡਮ ਰਵਿੰਦਰ ਢਿੱਲੋ, ਕੁਲਵੰਤ ਸਿੰਘ ਗਿੱਲ, ਓ.ਪੀ ਵਰਮਾ, ਨਰਿੰਦਰ ਸਿੰਘ ਬੁੱਤ ਤਰਾਸ਼, ਪ੍ਰਿੰਯਕਾ ਸ਼ਰਮਾ ਆਦਿ ਦੀਆਂ 25 ਪੇਟਿੰਗਾਂ ਅਤੇ 4 ਬੁੱਤ ਪ੍ਰਦਰਸ਼ਿਤ ਕੀਤੇ ਗਏ ਹਨ।ਉਨਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਵਿਸੇਸ਼ ਸੱਦੇ `ਤੇ ਆਈ.ਆਰ.ਐਸ ਕਮਿਸ਼ਨਰ ਰਵੀਇੰਦਰ ਸਿੰਘ ਗਿੱਲ ਦੀ ਪੇਂਟਿੰਗ ਵੀ ਲਗਾਈ ਗਈ।ਇਸ ਮੌਕੇ ਡਾ. ਪਰਮਿੰਦਰ ਸਿੰਘ ਗਰੋਵਰ, ਮਿਸ ਟੀ.ਕੇ ਸਿੰਘ, ਨਰਿੰਦਰਜੀਤ ਸਿੰਘ ਆਰਕੀਟੈਕਟ, ਪੁਸ਼ਪਿੰਦਰ ਸਿੰਘ ਗਰੋਵਰ, ਡਾ. ਕੰਵਰਜੀਤ ਸਿੰਘ ਕੰਬੋਜ਼, ਹਰਪ੍ਰੀਤ ਸਿੰਘ, ਸੁਭਾਸ਼ ਚੰਦਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰੀ ਤੇ ਕਲਾ ਪ੍ਰੇਮੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media