ਮਲੋਟ, 28 ਦਸੰਬਰ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਕੂਲ ਦੇ ਵਿਦਿਆਰਥੀਆਂ ਲਈ 500 ਲੀਟਰ ਦਾ ਵਾਟਰ ਕੂਲਰ, ਕੰਪਿਊਟਰ ਲੈਬ ਤੇ ਦ਼ਫਤਰ ਲਈ ਲਈ ਮੈਟ, ਇਨਵਟਰ, ਸੋਫ਼ਾ ਅਤੇ ਬੱਚਿਆਂ ਲਈ ਕਿਤਾਬਾਂ ਦਾਨ ਵਿਚ ਆਈਆਂ ਹਨ।ਪ੍ਰਿੰਸੀਪਲ ਵਿਜੈ ਗਰਗ ਨੇ ਕਿਹਾ ਕਿ ਰੋਹਿਤ ਬਾਂਸਲ ਦਿੱਲੀ, ਦੇਸ ਰਾਜ ਸ਼ਰਮਾ ਜਲੰਧਰ, ਪਾਰਸ ਮਿੱਡਾ, ਕੁਲਦੀਪ ਕਤਿਆਲ, ਜੀਜੋ ਅਬੋਹਰ, ਸੂਜੇ ਖੋਸਲਾ ਚੂਡੀਗੜ੍ਹ, ਵਿਜੈ ਸਕਾਈ ਮੋਲ, ਸੋਰਬਾ ਬੇਰੀ ਚੰਡੀਗੜ੍ਹ ਮਨੋਜ ਅਸੀਜਾ ਕੋਆਰਡੀਨੇਟਰ ਸਮਾਜ ਸੇਵੀ ਸੰਸਥਾਵਾਂ ਮਲੋਟ ਨੇ ਇਸ ਲਈ ਆਰਥਿਕ ਸਹਿਯੋਗ ਦਿੱਤਾ ਹੈ।ਪ੍ਰਿੰਸੀਪਲ ਵਿਜੈ ਗਰਗ ਨੇ ਦੱਸਿਆ ਕਿ ਇਸ ਸਕੂਲ ਦੀਆਂ ਵਿਦਿਆਰਥਣਾਂ ਪੜਨ ਵਿੱਚ ਬਹੁਤ ਰੁਚੀ ਰੱਖਦੀਆਂ ਹਨ ਅਤੇ ਸਟਾਫ ਵੀ ਬਹੁਤ ਮਿਹਨਤੀ ਹੈ, ਪਰ ਜਿਆਦਾਤਰ ਵਿਦਿਆਰਥਣਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।ਜਿੰਨਾਂ ਦੀ ਬਹੁਤ ਸਾਰੇ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ `ਤੇ ਮਦਦ ਕੀਤੀ ਜਾਦੀ ਹੈ।ਉਨਾਂ ਨੇ ਦਾਨੀਆਂ ਦਾ ਧੰਨਵਾਦ ਕਰਦਿਆਂ ਹੋਰ ਸੱਜਣਾਂ ਨੂੰ ਵੀ ਇਸ ਮਹਾਨ ਕਾਰਜ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media