Friday, March 27, 2026

ਟਰੈਕਟਰ-ਟਰਾਲੀ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ

ਚੌਂਕ ਮਹਿਤਾ, 28 ਦਸੰਬਰ (ਪੰੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਪਿੰਡ ਮਹਿਸਮਪੁਰ ਕਲਾ ਨਜ਼ਦੀਕ ਬੀਤੀ ਸ਼ਾਮ ਹੋਏ ਇੱਕ ਸੜਕ ਹਾਦਸੇ ‘ਚ ਦੋ PPN2812201709ਮੋਟਰਸਾਈਕਲ ਸਵਾਰਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਮੋਟਰਸਾਈਕਲ ਨੂੰ ਟੱਕਰ ਮਾਰਨ ਵਾਲਾ ਟਰੈਕਟਰ-ਟਰਾਲੀ ਚਾਲਕ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ‘ਚ ਕਾਮਯਾਬ ਰਿਹਾ।ਤਫਤੀਸ਼ ਕਰ ਰਹੇ ਏ.ਐਸ.ਆਈ ਅਵਤਾਰ ਸਿੰਘ ਤੇ ਹੈਡ ਕਾਂਸਟੇਬਲ ਜਗਤਾਰ ਸਿੰਘ ਨੇ ਕਿਹਾ ਹੈ ਕਿ ਪੀੜਤ ਦੇ ਭਰਾ ਬਿਕਰਮਜੀਤ ਸਿੰਘ ਪੁੱਤਰ ਸੰਤੋਖ ਲਾਲ ਵਾਸੀ ਮਹਿਸਮਪੁਰ ਖੁਰਦ ਨੇ ਉਨਾਂ ਨੂੰ ਦੱਸਿਆ ਹੈ ਕਿ ਉਸ ਦੇ ਭਰਾ ਮਲਕੀਤ ਕੁਮਾਰ ਦੀ 5 ਮਹੀਨੇ ਦੀ ਬੇਟੀ ਦੇ ਜਨਮ ਦੀ ਖੁਸ਼ੀ ‘ਚ ਉਸ ਦਾ ਸਹੁਰਾ ਪਰਿਵਾਰ ਜਣੇਪਾ ਲੈ ਕੇ ਘਰ ਆਇਆ ਹੋਇਆ ਸੀ।ਸ਼ਾਮ ਨੂੰ ਪ੍ਰੋਗਰਾਮ ਸਮਾਪਤੀ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨੂੰ ਪਿੰਡ ਜਸਪਾਲ ਛੱਡ ਕੇ ਵਾਪਸ ਆ ਰਿਹਾ ਸੀ ਤਾਂ ਮਹਿਸਮਪੁਰ ਕਲਾ ਨਜ਼ਦੀਕ  ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ, ਜਿਸ ਦੀਆਂ ਲਾਈਟਾਂ ਬੰਦ ਸਨ, ਦੇ ਡਰਾਈਵਰ ਨੇ ਗਲਤ ਸਾਈਡ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ (ਮਲਕੀਤ ਕੁਮਾਰ) ਤੇ ਪਿੱਛੇ ਬੈਠਾ ਉਸ ਦਾ ਚਾਚਾ ਸਹੁਰਾ ਰਤਨ ਸਿੰਘ ਪੱਕੀ ਸੜਕ ‘ਤੇ ਡਿੱਗ ਪਏ।ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਗਈ।ਥਾਣਾ ਮਹਿਤਾ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮੁਕੱਦਮਾ ਦਰਜ ਕਰਜ ਕਰ ਲਿਆ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply