ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਦੇ ਚੁੱਕੇ ਹਨ ਪੱਤਰ
ਸੰਦੌੜ, 30 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਪੰਜਾਬੀ ਮਾਂ ਬੋਲੀ ਨੂੰ ਪ੍ਰਫ਼ੁਲਿਤ ਕਰਨ ਦੇ ਮਕਸਦ ਨਾਲ ਕਰਨਾਟਕਾ ਸੂਬੇਾ ਦੇ ਜੰਮਪਲ ਸਹਾਇਕ
ਪ੍ਰੋਫ਼ੈਸਰ ਪੰਡਿਤ ਰਾਓ ਧਰੇਨਵਰ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਂ ਬੋਲੀ ਪੰਜਾਬੀ ਨੂੰ ਦਰਸਾਉਂਦਾ ਇਕ ਫ਼ਲੈਕਸ ਬੋਰਡ ਨੰਗੇਂ ਪੈਰੀ ਚੱਲਦਿਆਂ ਆਪਣੇ ਸਿਰ ਤੇ ਚੁਕ ਕੇ ਸ਼ਹਿਰ ਮਲੇਰਕੋਟਲਾ ਦੇ ਵੱਖ-ਵੱਖ ਇਲਾਕਅਿਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਅੱਜ ਮਲੇਰਕੋਟਲਾ ਵਿਖੇ ਮੁਫ਼ਤੀ-ਏ-ਆਜ਼ਮ ਪੰਜਾਬ ਜਨਾਬ ਇਰਤਕਾ-ਉਲ ਹਸਨ ਨੂੰ ਮਿਲੇ।ਜਿਨਾਂ ਲੱਚਰ ਗਾਇਕੀ ਨੂੰ ਨਕੇਲ ਕੱਸਲ ਲਈ ਸਹਿਯੋਗ ਮੰਗਿਆ।ਪੰਡਿਤ ਰਾਓ ਵਲੋਂ ਆਪਣੀ ਇਸ ਮੁਹਿੰਮ ਵਿਚ ਲੱਚਰ ਗਾਇਕੀ, ਨਸ਼ਿਆਂ ਦੇ ਖ਼ਿਲਾਫ਼ ਵੀ ਜੰਗ ਵਿੱਢੀ ਹੋਈ ਹੈ, ਜਿਸ ਦੇ ਖ਼ਿਲਾਫ਼ ਪੰਡਿਤ ਰਾਓ ਵਲੋਂ ਮਾਨਯੌਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਇਸ ਸਬੰਧੀ ਵੀ ਰਿੱਟ ਦਾਖ਼ਿਲ ਕੀਤੀ ਹੋਈ ਹੈ ਤਾਂ ਜੋ ਲੱਚਰਤਾ ਅਤੇ ਨਸ਼ਿਆਂ ਨੂੰ ਵਧਾਵਾ ਦੇਣ ਵਾਲੇ ਗੀਤਕਾਰਾਂ ਗਾਇਕਾਂ ਅਤੇ ਉਹਨਾਂ ਦੇ ਗੀਤਾਂ ਤੇ ਨਕੇਲ ਪਾਈ ਜਾ ਸਕੇ।ਉਹ ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਤੇ ਲੱਚਰਤਾ ਤੇ ਪਾਬੰਦੀ ਲਗਾਉਣ ਲਈ ਪਿਛਲੇ ਦਿਨੀਂ ਸਿੱਖ ਭਾਈਚਾਰੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲ ਚੁੱਕੇ ਹਨ।ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਜੋ ਗਾਇਕ ਲੱਚਰਤਾ, ਨਸ਼ਿਆਂ ਅਤੇ ਹਥਿਆਰਾਂ ਨੂੰ ਵੜਾਵਾ ਦੇਣ ਵਾਲੇ ਗੀਤ ਹਨ ਉਹਨਾਂ ਤੇ ਪਾਬੰਦੀ ਲਗਾਉਣ ਲਈ ਮੱਦਦ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਚੰਗੇ ਅਤੇ ਸਭਿਆਚਾਰਕ ਗੀਤ ਸੁਨਣ ਨੂੰ ਮਿਲਣ ਅਤੇ ਪੰਜਾਬ ਵਾਸੀ ਆਪਣੀ ਸੱਭਿਅਤਾ ਤੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ।ਉਧਰ ਇਸ ਮੌਕੇ ਮੁਫ਼ਤੀ ਪੰਜਾਬ ਨੇ ਕਿਹਾ ਕਿ ਇਸਲਾਮ ਧਰਮ ਵਿਚ ਤਾਂ ਪਹਿਲਾਂ ਤੋਂ ਹੀ ਗਾਣਾ ਵਜਾਉਣਾ ਜਾਂ ਸੰਗੀਤ ਸੁਨਣ ਨੂੰ ਮਨਾ ਕੀਤਾ ਗਿਆ ਹੈ।ਉਹਨਾਂ ਅਜਿਹੇ ਲੱਚਰਤਾ ਵਾਲੇ ਗੀਤ ਜੋ ਸਮਾਜ ਅੰਦਰ ਬੁਰਾਈਆਂ ਨੂੰ ਜਨਮ ਦਿੰਦੇ ਹਨ ਉਹਨਾਂ ਤੋਂ ਬਚਣ ਦੀ ਅਪੀਲ ਕੀਤੀ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਪੰਡਿਤ ਰਾਓ ਨੇ ਦੱਸਿਆ ਕਿ ਉਹਨਾਂ ਨੂੰ ਇਸ ਉਪਰਾਲੇ ਲਈ ਪੰਜਾਬ ਭਰ ਦੇ ਲੋਕਾਂ ਦਾ ਭਰਭੂਰ ਸਹਿਯੋਗ ਤੇ ਪਿਆਰ ਮਿਲ ਰਿਹਾ ਹੈ ਅਤੇ ਮਲੇਰਕੋਟਲਾ ਦੀ ਇਤਿਹਾਸਕ ਧਰਤੀ ਤੇ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਤੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜੇ ਤੱਕ ਪੰਜਾਬ ਦੇ ਇਕ ਹੀ ਪੰਜਾਬੀ ਗਾਇਕ ਵਲੋਂ ਪੰਜਾਬੀ ਮਾਂ ਬੋਲੀ ਤੋਂ ਮੁਆਫ਼ੀ ਮੰਗੀ ਗਈ ਹੈ ਬਾਕੀਆਂ ਨੂੰ ਵੀ ਮਾਂ ਬੋਲੀ ਪੰਜਾਬੀ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media