Monday, July 6, 2026

ਕੌਮੀ ਸਕੂਲ ਖੇਡਾਂ ’ਚ 17 ਤਗਮਿਆਂ ਵਿਚੋਂ 11 ਇਕੱਲੇ ਬਠਿੰਡੇ ਦੇ ਨਾਮ

ਬਠਿੰਡਾ, 30 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਪ੍ਰਾਇਵੇਟ ਜਗਾ ’ਤੇ ਇਕ ਸਾਦੇ ਜਿਹੇ ਸਮਾਗਮ ‘ਚ ਜਿਲਾ ਖੇਡ PPN3012201703ਐਸੋਸੀਏਸ਼ਨ ਵੱਲੋਂ ਖਿਡਾਰੀਆਂ ਦਾ ਮਾਨ ਸਨਮਾਨ ਕੀਤਾ ਗਿਆ ਜਿਸ ਵਿੱਚ ਤੇਲੰਗਾਨਾ ਵਿਖੇ ਸਮਾਪਤ ਹੋਈਆਂ 63ਵੀਆਂ ਕੌਮੀ ਸਕੂਲ ਖੇਡਾਂ ਵਿਚ ਪੰਜਾਬ ਟੀਮ ਦੇ ਕੁਲ 17 ਤਗਮਿਆਂ ਵਿੱਚੋਂ ਇਕੱਲੇ ਬਠਿੰਡਾ ਜ਼ਿਲੇ ਦੇ ਭਾਰ ਤੋਲਕਾਂ ਨੇ 11 ਤਗਮੇ  ਜਿੱਤੇ ਹਨ, ਜਿਸ ਸਦਕੇ ਪੰਜਾਬ ਦੀ ਟੀਮ ਕੌਮੀ ਸਕੂਲ ਖੇਡਾਂ ’ਚ ਓਵਰ ਆਲ ਦੂਜੇ ਸਥਾਨ ’ਤੇ ਰਹੀ ਹੈ।ਜਿਥੇ ਖਿਡਾਰੀਆਂ ਦਾ ਫੁੱਲਾਂ ਦਾ ਹਾਰ ਪਾਕੇ ਭਰਵਾਂ ਸਵਾਗਤ ਕੀਤਾ।
ਇਥੇ ਜਿਕਰਯੋਗ ਹੈ ਕਿ ਸਥਾਨਕ ਮਾਲ ਰੋਡ ਸਥਿਤ ਸਰਕਾਰੀ ਗਰਲਜ਼ ਸਕੂਲ ਦੀਆਂ 3 ਖਿਡਾਰਨਾਂ ਮਨਜੀਤ ਕੌਰ ਨੇ ਅੰਡਰ-17 ਸਾਲ ਦੇ 72 ਕਿਲੋਂ ਤੋਂ ਵੱਧ ਭਾਰ ’ਚ ਪਹਿਲਾ, ਗਗਨਜੋਤ ਕੌਰ ਨੇ ਅੰਡਰ-19 ਸਾਲ ਦੇ 52 ਕਿਲੋ ਭਾਰ ’ਚ ਦੂਜਾ ਅਤੇ ਅਮਨਜੋਤ ਨੇ ਅੰਡਰ-19 ਦੇ 57 ਕਿਲੋ ਭਾਰ ’ਚ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰਾਂ ਜੈਸਮੀਨ ਮਹਿੰਦਰਾ ਪਬਲਿਕ ਸਕੂਲ ਚੱਕ ਫ਼ਤਹਿ ਸਿੰਘ ਵਾਲਾ ਨੇ ਪਹਿਲਾ, ਅੰਡਰ-19 ਸਾਲ ਦੇ ਲੜਕਿਆਂ ਵਿਚ ਗੁਰੂ ਕਾਸ਼ੀ ਸਕੂਲ ਬਠਿੰਡਾ ਦੇ ਨਵਜੋਤ ਸਿੰਘ ਨੇ ਪਹਿਲਾ, ਸੰਦੀਪ ਸਿੰਘ ਗੋਨਿਆਣਾ ਮੰਡੀ ਨੇ ਪਹਿਲਾ, ਕੁਲਜੀਤ ਸਿੰਘ ਗੋਨਿਆਣਾ ਮੰਡੀ ਨੇ ਦੂਜਾ, ਸੱਤਪਾਲ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ, ਸੁਖਰਾਜ ਸਿੰਘ ਦੇਸ ਰਾਜ ਸਕੂਲ ਨੇ ਦੂਜਾ, ਤਲਵਿੰਦਰ ਸਿੰਘ ਰਾਮਪੁਰਾ ਫੂਲ ਨੇ ਦੂਜਾ, ਭੁਪਿੰਦਰ ਸਿੰਘ ਰਾਮਪੁਰਾ ਫੂਲ ਨੇ ਤੀਜਾ ਸਥਾਨ ਹਾਸਿਲ ਕਰਕੇ ਤਗਮੇ ਜਿੱਤੇ ਹਨ ਜਦਕਿ ਅੰਡਰ-19 ਸਾਲ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਹਰਪ੍ਰੀਤ ਕੌਰ ਨੇ ਦੂਜਾ, ਅੰਡਰ-17 ਵਿਚ ਰਮਨਦੀਪ ਕੌਰ ਨੇ ਤੀਜਾ, ਅੰਡਰ-17 ਸਾਲ ਵਿਚ ਕਪੂਰਥਲਾ ਦੇ ਅਭਿਨਾਸ਼ ਸ਼ਰਮਾ ਨੇ ਪਹਿਲਾ ਅਤੇ ਅੰਡਰ-19 ਸਾਲ ਵਿਚ ਨਵਨੀਤ ਸ਼ਰਮਾ ਕਪੂਰਥਲਾ ਨੇ ਦੂਜਾ ਸਥਾਨ, ਅੰਡਰ-17 ਸਾਲ ’ਚ ਗੁਰਚਰਨ ਸਿੰਘ ਦੋਰਾਹਾ ਨੇ ਤੀਜਾ ਅਤੇ ਮਾਨਸਾ ਦੇ ਸਰਦੂਲ ਸਿੰਘ ਨੇ ਤੀਜਾ ਹਾਸਿਲ ਕਰਕੇ ਪੰਜਾਬ ਲਈ ਤਗਮੇ ਜਿੱਤਣ ’ਚ ਸਫ਼ਲਤਾ ਹਾਸਿਲ ਕੀਤੀ ਹੈ। ਕੌਮੀ ਪੱਧਰ ’ਤੇ ਬਠਿੰਡਾ ਤੇ ਪੰਜਾਬ ਦਾ ਮਾਣ ਵਧਾ ਕੇ ਬਠਿੰਡਾ ਪੁੱਜੇ ਖਿਡਾਰੀ-ਖਿਡਾਰਨਾਂ ਅਤੇ ਕੋਚ ਪਰਮਿੰਦਰ ਸਿੰਘ ਤੇ ਰਮਾ ਕੁਮਾਰੀ ਦਾ ਗੁਰਪ੍ਰੀਤ ਸਿੰਘ ਏ.ਈ.ਓ ਖੇਡਾਂ, ਪਵਿੱਤਰ ਕੌਰ ਸਟੇਟ ਅਵਾਰਡੀ, ਪ੍ਰਿੰ: ਸਵੀਨ ਕਿਰਨ, ਪਿ੍ਰੰ: ਰਮਨਦੀਪ ਸਿੰਘ ਗਿੱਲ, ਕੰਵਰ ਭੀਮ ਸਿੰੰਘ ਸੈਕਟਰੀ ਪਾਵਰ ਲਿੰਫ਼ਟਿੰਗ ਐਸੋਸੀਏਸ਼ਨ, ਜੁਆਇੰਟ ਸੈਕਟਰੀ ਗੁਰਦਿੱਤ ਸਿੰਘ, ਕਰਮਜੀਤ ਸਿੰਘ ਘੁੱਦਾ, ਕੋਚ ਪਰਮਿੰਦਰ ਸਿੰਘ, ਰਣਧੀਰ ਸਿੰਘ ਪੀ.ਟੀ.ਆਈ, ਹਰਭਗਵਾਨ ਦਾਸ ਪੀ.ਟੀ.ਆਈ ਅਤੇ ਕਰਮ ਚੰਦ ਕੋਚ ਆਦਿ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply