ਜੰਡਿਆਲਾ ਗੁਰੂ, 30 ਦਸੰਬਰ (ਪੰਜਾਬ ਪੋਸਟ-ਹਰਿੰਦਰ ਪਾਲ ਸਿੰਘ) – ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅੱਜ ਭੁਪਿੰਦਰ ਸਿੰਘ ਹੈਪੀ ਕੋਂਸਲਰ ਦੇ ਘਰ
ਪਹੁੰਚੇ।ਜਿਥੇ ਉਨਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਲ਼ਾਂ ਸੁਣੀਆਂ ਅਤੇ ਕਈ ਮੌਕੇ ਤੇ ਹੱਲ ਕਰਵਾ ਦਿਤੀਆਂ।ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਕਿਹਾ ਕਿ ਸ਼ਹਿਰ ਦੀ ਮੁੱਖ ਮੰਗ ਲੋਕਲ ਬੱਸ ਸਟੈਂਡ ਵਿਚ ਹੋਏ ਨਜਾਇਜ ਕਬਜੇ ਹਟਾਉਣ ਦੀ ਹੈ, ਜਿਸ ਨੂੰ ਸਬੰਧਤ ਵਿਭਾਗ ਨਾਲ ਗੱਲ ਕਰਕੇ ਉਥੋਂਂ ਬੱਸ ਸੇਵਾ ਬਹਾਲ ਕਰਵਾ ਦਿੱਤੀ ਜਾਵੇਗੀ ਤਾਂ ਜੋ ਜੰਡਿਆਲਾ ਗੁਰੂ ਤੋਂ ਅੰਮ੍ਰਿਤਸਰ ਜਾਂਦੇ ਵਿਦਿਆਰਥੀਆਂ ਵਿਸ਼ੇਸ਼ ਕਰਕੇ ਲੜਕੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।ਉਨਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਲਈ ਉਹ ਹਰ ਸੰਭਵ ਉਪਰਾਲਾ ਕਰਨਗੇ।
ਇਲਾਕਾ ਨਿਵਾਸੀਆਂ ਦੇ ਇਕੱਠ ਵਿਚ ਇਹ ਵੀ ਗੱਲ ਖਾਸ ਰਹੀ ਕਿ ਕਿ ਖੁੱਦ ਹਲਕਾ ਵਿਧਾਇਕ ਡੈਨੀ ਅਤੇ ਉਹਨਾਂ ਦੇ ਪਿਤਾ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਇਕੱਲੇ ਇਕੱਲੇ ਵਿਅਕਤੀ ਕੋਲੋ ਮੁਸ਼ਕਲਾਂ ਪੁੱਛ ਰਹੇ ਸਨ।ਇਸ ਮੌਕੇ ਰਣਧੀਰ ਸਿੰਘ ਕੋਂਸਲਰ, ਕੁਲਵਿੰਦਰ ਸਿੰਘ ਕਿੰਦਾ, ਆਸ਼ੂ ਵਿਨਾਇਕ, ਜਸਇੰਦਰ ਸਿੰਘ ਸਹਾਇਕ ਵਿਧਾਇਕ, ਗਗਨਦੀਪ ਸਿੰਘ ਐਸ.ਓ, ਸੰਜੀਵ ਚੋਪੜਾ, ਹੈਪੀ ਬਰਾੜ ਸਮੇਤ ਅਨੇਕਾਂ ਮੋਹਤਬਰ ਵਿਅਕਤੀ ਮੌਜੂਦ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media