ਮਜੀਠਾ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ’ਚ
ਮਜੀਠਾ ਵਿਖੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 65ਵਾਂ ਮਹਾਨ ਸ਼ਹੀਦੀ ਪੁਰਬ ਮੌਕੇ ਹਰ ਸਾਲ ਦੀ ਤਰਾਂ ਮੁਖਤਿਆਰ ਸਿੰਘ ਚਾਟੀ ਅਤੇ ਮਦਦ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਗਰੀਬ ਪਰਿਵਾਰਾਂ ਦੇ 15 ਜੋੜਿਆਂ ਦੇ ਸਮੂਹਿਕ ਅਨੰਦ ਕਾਰਜ ਕਰਾਏ ਗਏ।
ਗੁਰਦਵਾਰਾ ਬਾਬਾ ਜੀਵਨ ਸਿੰਘ ਜੀ ਵਿਖੇ ਮਜੀਠੀਆ ਨੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਪ੍ਰਤੀ ਸੁੱਭਕਾਮਨਾਵਾਂ ਅਤੇ ਘਰੇਲੂ ਜ਼ਰੂਰਤ ਦੀਆਂ ਵਸਤਾਂ ਦਿਤੀਆਂ ਗਈਆਂ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਲਈ ਆੜੇ ਹੱਥੀਂ ਲਿਆ।ਉਹਨਾਂ ਕਿਹਾ ਕਿ ਅਕਾਲੀ ਦਲ ਨੇ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕਿਸਾਨੀ ਅਤੇ ਦਲਿਤ ਵਰਗ ਦੇ ਹਿਤਾਂ ਲਈ ਆਵਾਜ਼ ਉਠਾਈ ਅਤੇ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ।ਇੰਡਸਟਰੀ ਨੂੰ 5 ਰੁਪੈ ਪ੍ਰਤੀ ਯੂਨਿਟ ਬਿਜਲੀ ਦੇਣ ਪ੍ਰਤੀ ਦਸ ਵਾਰ ਐਲਾਨ ਕਰ ਚੁੱਕੇ ਹਨ ਪਰ ਹਾਲੇ ਤਕ ਉਸ ’ਤੇ ਅਮਲ ਨਹੀਂ ਕੀਤਾ ਗਿਆ।ਸਗੋਂ ਘਰੇਲੂ ਬਿਜਲੀ ਦੇ ਬਿਨਾਂ ਵਿੱਚ ਹੀ 15 ਫੀਸਦੀ ਦਾ ਵਾਧਾ ਕਰ ਚੁੱਕੇ ਹਨ।ਮਜੀਠੀਆ ਨੇ ਇਸ ਮੌਕੇ ਹਰੇਕ ਨਵ-ਵਿਆਹੇ ਜੋੜੇ ਨੂੰ 2200 ਰੁਪਏ ਸ਼ਗਨ ਅਤੇ ਘਰੇਲੂ ਸਮਾਨ ਵਿਚ ਇੱਕ ਅਲਮਾਰੀ, ਰੰਗਦਾਰ ਟੀ.ਵੀ, ਕੰਬਲ ਤੇ 11 ਬਰਤਨ ਦਿੱਤੇ।
ਇਸ ਮੌਕੇ ਮੇਜਰ ਸ਼ਿਵਚਰਨ ਸਿੰਘ, ਤਲਬੀਰ ਗਿੱਲ, ਰਾਕੇਸ਼ ਪ੍ਰਾਸ਼ਰ, ਜਥੇਦਾਰ ਸੰਤੋਖ ਸਿੰਘ ਸਮਰਾ, ਪ੍ਰਧਾਨ ਤਰੁਨ ਕੁਮਾਰ ਅਬਰੋਲ, ਮੁਖਤਾਰ ਸਿੰਘ ਚਾਟੀ, ਸੁਨੀਤ ਕੋਚਰ, ਕੈਲਾਸ਼ ਧਵਨ, ਪਵਨ ਸ਼ਰਮਾ, ਪ੍ਰੀਤ, ਲਾਟੀ ਨੰਬਰਦਾਰ, ਨਾਨਕ ਸਿੰਘ ਮਜੀਠਾ, ਵਾਈਸ ਚੇਅਰਮੈਨ ਦੁਰਗਾ ਦਾਸ, ਚੇਅਰਮੈਨ ਅਮਨਦੀਪ ਗਿੱਲ ਸੁਪਾਰੀਵਿੰਡ, ਸਲਵੰਤ ਸੇਠ, ਡਾ: ਰਮਨ ਕੁਮਾਰ, ਸੁਰਿੰਦਰਪਾਲ ਸਿੰਘ ਗੋਕਲ, ਸਰਬਜੀਤ ਸਿੰਘ ਸੁਪਾਰੀ ਵਿੰਡ,ਅਵਤਾਰ ਸਿੰਘ ਗਿੱਲ, ਪਿ੍ਰੰਸ ਨਈਅਰ, ਲੱਕੀ ਕਹੇੜ, ਜੈਪਾਲ ਮਹਾਜਨ, ਅਜੈ ਚੋਪੜਾ, ਬਿੱਲਾ ਸ਼ਾਹ ਆੜਤੀਆ, ਸੁਰਿੰਦਰ ਚੌਹਾਨ, ਸੋਨੂੰ ਰੋੜੀ, ਮਹਿੰਦਰ ਸਿੰਘ, ਸੁਖਜੀਤ ਸਿੰਘ ਮਜੀਠਾ ਦਿਹਾਤੀ, ਭੁਪਿੰਦਰ ਸਿੰਘ ਮਜੀਠਾ ਦਿਹਾਤੀ, ਅਜੀਤਪਾਲ ਸਿੰਘ ਰੰਧਾਵਾ, ਸਤਨਾਮ ਸਿੰਘ, ਨੀਰਜ ਸ਼ਰਮਾ, ਪ੍ਰਧਾਨ ਜੋਗਿੰਦਰ ਸਿੰਘ, ਬਿਕਰਮਜੀਤ ਸਿੰਘ ਵਿੱਕੀ, ਮੁਖਤਾਰ ਸਿੰਘ, ਸੰਤੋਖ ਸਿੰਘ, ਪ੍ਰੋ: ਸਰਚਾਂਦ ਸਿੰਘ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media