ਸੰਦੌੜ, 31 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਗੋਲਡਨ ਈਰਾ ਮਲੇਨੀਅਮ ਪਬਲਿਕ ਸਕੂਲ ਸੁਲਤਾਨਪੁਰ ਬੱਧਰਾਵਾਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਸਫਲਤਾ ਪੂਰਵਕ ਸੰਪਨ ਹੋਇਆ।ਸਮਾਗਮ ਵਿੱਚ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਸਮਾਗਮ ਦੌਰਾਨ ਸਕੂਲ ਦੇ ਛੋਟੇ-ਛੋਟੇ ਵਿਦਿਆਰਥੀਆਂ ਵੱਲੋਂ ਜਿੱਥੇ ਨਾਚ, ਨਾਟਕ, ਗੀਤ,ਗਿੱਧਾ, ਭੰਗੜਾ, ਕਵਿਤਾਵਾਂ ਆਦਿ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤੇ ਗਏ।ਉਥੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਗੁਜਰਾਤ, ਹਿਮਾਚਲ ਆਦਿ ਕਈ ਰਾਜਾਂ ਦੇ ਡਾਂਸ ਨੇ ਮਹਿਮਾਨ ਸਮੇਤ ਹਾਜ਼ਰ ਬਹੁ ਗਿਣਤੀ ਮਾਪਿਆਂ ਨੂੰ ਉਠ ਨੱਚਣ ਲਈ ਮਜਬੂਰ ਕਰ ਦਿੱਤਾ ਤੇ ਸਾਰਾ ਮਹੌਲ ਤਾੜੀਆਂ ਨਾਲ ਗੂੰਜਣ ਲੱਗ ਪਿਆ।ਸਕੂਲ ਵੱਲੋਂ ਵਿੱਦਿਆ ਅਤੇ ਰਾਜ ਪੱਧਰੀ ਖੇਡਾਂ ਸਮੇਤ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਉਪਰੰਤ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਵਿਦਿਆ ਤੋਂ ਬਿਨਾਂ ਸਮਾਜ ਦੀ ਤਰੱਕੀ ਸੰਭਵ ਨਹੀਂ ਹੈ।ਇਸ ਲਈ ਚੰਗੀ ਸਿੱਖਿਆ ਹਰ ਇੱਕ ਲਈ ਜਰੂਰੀ ਹੈ।ਉਹਨਾਂ ਕਿਹਾ ਕਿ ਗੋਲਡਨ ਈਰਾ ਪੇਂਡੂ ਇਲਾਕੇ ਦੇ ਵਿੱਚ ਵਧੀਆ ਸਿੱਖਿਆ ਦੇਣ ਵਾਲੀ ਸੰਸਥਾ ਹੈ।ਅੱਜ ਦੀਆਂ ਪੇਸ਼ਕਾਰੀਆਂ ਤੇ ਸਕੂਲ ਦੀਆਂ ਹੁਣ ਦੀਆਂ ਪ੍ਰਾਪਤੀਆਂ ਦੱਸ ਰਹੀਆਂ ਹਨ ਕਿ ਸੰਸਥਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਯਤਨਸ਼ੀਲ ਹੈ।ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ ਨੇ ਸਕੂਲ ਸੁਰੂ ਕਰਨ ਦੇ ਉਦੇਸ਼ ਅਤੇ ਸਹੂਲਤਾਂ ਬਾਰੇ ਚਾਨਣਾ ਪਾਇਆ ਅਤੇ ਪ੍ਰਿੰਸੀਪਲ ਜਾਨਦੀਪ ਸਿੰਘ ਸੰਧੂ ਵੱਲੋਂ ਸਲਾਨਾ ਰਿਪੋਰਟ ਪੜੀ੍ਹ ਗਈ।ਇਸ ਮੌਕੇ ਸਕੂਲ ਦੇ ਚੇਅਰਮੈਨ ਪ੍ਰੀਤਇੰਦਰ ਸਿੰਘ ਸਿੱਧੂ, ਮੈਨੇਜਮੈਂਟ ਕਮੇਟੀ ਮੈਂਬਰ ਭਗਵਾਨ ਸਿੰਘ ਗਿੱਲ, ਮੈਂਬਰ ਹਰਮਨ ਸਿੰਘ ਸੰਧੂ, ਨੰਬਰਦਾਰ ਹਮੀਰ ਸਿੰਘ, ਇੰਦਰਜੀਤ ਸਿੰਘ ਸੰਦੌੜ, ਸਰਪੰਚ ਹਾਕਮ ਸਿੰਘ ਬਧਰਾਵਾਂ, ਸਰਪੰਚ ਤਰਸੇਮ ਸਿੰਘ ਭੂਦਨ, ਸਰਪੰਚ ਜਤਿੰਦਰ ਸਿੰਘ ਮਹੋਲੀ ਸਮੇਤ ਇਲਾਕੇ ਭਰ ਦੇ ਪਤਵੰਤੇ ਅਤੇ ਵੱਡੀ ਗਿਣਤੀ ਦੇ ਵਿੱਚ ਮਾਪੇ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …