ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫੈਕਲਟੀ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ
ਕੀਤੀ ਜਾਵੇਗੀ।ਇਹ ਸੈਂਟਰ ਮਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ, ਭਾਰਤ ਸਰਕਾਰ ਦੀ ਦਸਵੀਂ ਪ੍ਰੋਜੈਕਟ ਅਪਰੂਵਲ ਬੋਰਡ ਵਿਚ ਪ੍ਰਵਾਨਿਤ ਕੀਤਾ ਗਿਆ।ਇਥੇ ਵਰਣਨਯੋਗ ਹੈ ਕਿ ਇਹ ਕੇਂਦਰ ਉਤਰੀ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਕੇਂਦਰ ਹੋਵੇਗਾ ਜੋ ਕਿ 2.70 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਹੋਵੇਗਾ ਅਤੇ ਇਸ ਨਾਲ ਅਧਿਆਪਕ ਵਰਗ ਵਧੇਰੇ ਲਾਭਵੰਦ ਹੋਵੇਗਾ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਖੇ ਮਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਵੱਲੋਂ ਐਮ.ਵਾਈ.ਏ.ਐਸ- ਜੀ.ਐਨ.ਡੀ.ਯੂ ਸੈਂਟਰ ਫਾਰ ਸਪੋਰਟਸ ਸਾਇੰਸਜ਼ ਦੀ ਸਥਾਪਨਾ ਕੀਤੀ ਗਈ, ਜਿਸ ਕਾਰਜ ਲਈ ਮਨਿਸਟਰੀ ਵੱਲੋਂ ਪੰਜ ਸਾਲਾਂ ਦੇ ਅਰਸੇ ਦੌਰਾਨ 25 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। ਭਾਰਤ ਵਿੱਚ ਇਹ ਅਜਿਹਾ ਦੂਜਾ ਸੈਂਟਰ ਹੋਵੇਗਾ।
ਇਹ ਸੈਂਟਰ ਯੂਨੀਵਰਸਿਟੀ ਵਿਖੇ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ ਸਕਮਿ ਅਧਨਿ ਸਥਾਪਤ ਹੋਵੇਗਾ।ਇਸ ਦਾ ਮੁੱਖ ਉਦੇਸ਼ ਵੱਖ ਖੇਤਰਾਂ ਦੇ ਅਧਿਆਪਕਾਂ ਨੂੰ ਅਜੋਕੇ ਸਮੇਂ ਵਿਚ ਹੋ ਰਹੇ ਤਕਨਾਲੋਜੀਕਲ ਬਦਲਾਵਾਂ ਦੇ ਹਾਣ ਦਾ ਬਣਾਉਣਾ ਹੋਵੇਗਾ। ਇਸ ਨਾਲ ਅਧਿਆਪਕ ਵਰਗ ਆਪਣੀ ਕਾਰਜ ਪ੍ਰਣਾਲੀ ਵਿਚ ਹੋਰ ਨਿਪੰਨਤਾ ਲਿਆਉਂਦੇ ਹੋਏ ਵਿਦਿਆਰਥੀਆਂ ਨੂੰ ਹੋਰ ਚੰਗੇਰੇ ਢੰਗ ਨਾਲ ਗਿਆਨ ਦੇ ਸਕਣਗੇ।
ਉਨਾਂ੍ਹ ਕਿਹਾ ਕਿ ਇਸ ਸੈਂਟਰ ਨੂੰ ਸਥਾਪਤ ਕਰਨ ਲਈ ਦੇਸ਼ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਤੋਂ 23 ਪ੍ਰਪੋਜ਼ਲ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚੋਂ ਕਿ ਯੂਨੀਵਰਸਿਟੀਆਂ ਦੀ ਕਾਰਗਜ਼ਾਰੀ ਨੰ ਦੇਖਦੇ ਹੋਏ ਕੇਵਲ ਦੋ ਯੂਨੀਵਰਸਿਟੀਆਂ ਨੂੰ ਹੀ ਇਹ ਸੈਂਟਰ ਪ੍ਰਦਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕਿਸੇ ਵੀ ਅਦਾਰੇ ਦਾ ਵਿਕਾਸ ਉਸ ਦੇ ਸਮਰੱਥ ਅਧਿਆਪਕਾਂ ਤੋਂ ਹੁੰਦਾ ਹੈ।ਇਹ ਕੇਂਦਰ ਅਧਿਆਪਕਾਂ ਨੂੰ ਲੋੜ ਅਨੁਸਾਰ ਹੋਰ ਵਧੇਰੇ ਗਿਆਨ ਪ੍ਰਦਾਨ ਕਰਦੇ ਹੋਏ ਉਨ੍ਹਾਂ ਵਿਚ ਪ੍ਰਬੰਧਨ, ਲੀਡਰਸ਼ਿਪ ਅਤੇ ਚੰਗਾ ਖੋਜਾਰਥੀ ਜਿਹੇ ਗੁਣ ਪੈਦਾ ਕਰਦੇ ਹੋਏ ਅਦਾਰੇ ਨੂੰ ਲੋੜੀਂਦੇ ਟੀਚੇ ਪ੍ਰਾਪਤ ਕਰਨ ਲਈ ਸਹਾਈ ਹੁੰਦਾ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media