ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮੁੱਖ ਦਫਤਰ ਦੇ ਵੇਹੜੇ ਵਿਚ 2018 ਕੈਲੰਡਰ ਦਾ ਕੈਲੰਡਰ ਰੀਲੀਜ਼ ਕੀਤਾ
ਗਿਆ।ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਦੱਸਿਆ ਕਿ ਪਹਿਲੀ ਵਾਰ ਭਗਤ ਪੂਰਨ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਧਾਰਿਤ ਵਾਤਾਵਰਨ ਸੰਭਾਲ, ਭਰੂਣ ਹੱਤਿਆ, ਨਸ਼ੇ ਤਿਆਗੋ, ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ, ਵੱਧ ਰਹੀ ਆਬਾਦੀ ਤੇ ਰੋਕ ਅਤੇ ਪਾਣੀ ਬਚਾਓ ਆਦਿ ਵਿਸ਼ਿਆਂ ਨੂੰ ਜਾਗ੍ਰਿਤ ਕਰਦੇ ਹੋਏ ਇਹ ਕੈਲੰਡਰ ਤਿਆਰ ਕੀਤਾ ਗਿਆ ਹੈ।ਇਸ ਮੰਤਵ ਲਈ ਪਿਛਲੇ ਸਾਲ ਮਹੀਨੇ ਭਗਤ ਪੂਰਨ ਸਿੰਘ ਸਪੈਸ਼ਲ ਐਜੂਕੇਸ਼ਨ ਸਕੂਲ ਮਾਨਾਂਵਾਲਾ ਕਲਾਂ ਦੀਆਂ ਦੀਵਾਰਾਂ ਨੂੰ ਪੇਟਿੰਗ ਨਾਲ ਸਜਾਉਣ ਹਿੱਤ ਇਕ ਪੇਟਿੰਗ ਵਰਕਸ਼ਾਪ ਕਰਵਾਈ ਗਈ ਸੀ।ਜਿਸ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਬੱਚਿਆਂ ਨੇ ਉਪਰੋਕਤ ਵਿਸ਼ਿਆਂ `ਤੇ ਪੇਟਿੰਗ ਬਣਾ ਕੇ ਦੀਵਾਰਾਂ ਨੂੰ ਸਜਾਇਆ।ਇਹ ਪੇਟਿੰਗਾਂ ਬਨਾਉਣ ਵਿੱਚ ਅੰਮ੍ਰਿਤਸਰ ਦੇ ਉੱਘੇ ਕਲਾਕਾਰ ਕੁਲਵੰਤ ਸਿੰਘ ਗਿੱਲ, ਬ੍ਰਿਜੇਸ਼ ਜੌਲੀ, ਅਤੁਲ ਮੇਹਰਾ ਅਤੇ ਸੰਜੇ ਕੁਮਾਰ ਬੇ ਬੱਚਿਆਂ ਦਾ ਮਾਰਗ ਦਰਸ਼ਨ ਕੀਤਾ।
ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਨੇ ਦਸਿਆ ਕਿ ਲੋਕ ਭਲਾਈ ਨੂੰ ਮੁੱਖ ਰੱਖਦੇ ਹੋਏ ਪਿਛਲੇ ਸਾਲ ਤਿੰਨ ਵਾਰ ਬਾਰਡਰ ਏਰੀਆ ਦੇ ਪਿੰਡਾਂ (ਕੋਟਲੀ ਦਸੌਧੀ ਸਿੰਘ, ਛੰਨ ਕੁਹਾਲੀ, ਕੱਲੇਵਾਲ, ਵਾੜਾ, ਅੰਬੀਵਾਲ, ਵਿਹੜਾ, ਕੁੱਤੀਵਾਲ, ਭਿੰਡੀ ਸੈਦਾਂ, ਧਰਮਕੋਟ ਪਤਨ, ਗੁਰਚੱਕ) ਅਤੇ ਆਸ਼ਾ ਦੇਵੀ ਚੈਰੀਟੇਬਲ ਟਰੱਸਟ, ਗੁਮਟਾਲਾ ਸਕੂਲ ਦੇ ਗਰੀਬ ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਨੂੰ ਕੰਬਲ, ਬੂਟ ਅਤੇ ਗਰਮ ਕੱਪੜੇ ਵੀ ਵੰਡੇ ਗਏ ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਅਤੁਲ ਮੇਹਰਾ, ਸੰਜੇ ਕੁਮਾਰ, ਉਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਡਾ. ਸਰਬਜੀਤ ਸਿੰਘ ਛੀਨਾ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜਰ ਸਨ ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media