Tuesday, August 11, 2026

ਰੌਕੀ ਪ੍ਰਿੰਸ ਦੇ ਸਿੰਗਲ ਟਰੈਕ ਗਾਣੇ `ਯਾਦ- ਦ ਸਵੀਟ ਪੋਆਇਜ਼ਨ` ਦਾ ਪੋਸਟਰ ਰਿਲੀਜ਼

ਸਮਰਾਲਾ, 1 ਜਨਵਰੀ (ਪੰਜਾਬ ਪਸੋਟ- ਕੰਗ) – ਸਮਰਾਲਾ ਸ਼ਹਿਰ ਦੇ ਉਭਰਦੇ ਗਾਇਕ ਰੌਕੀ ਪ੍ਰਿੰਸ ਦਾ ਸਿੰਗਲ ਟਰੈਕ ‘ਯਾਦ-ਦਾ ਸਵੀਟ ਪੋਆਇਜ਼ਨ ਦੀ ਪ੍ਰਮੋਸ਼ਨ PPN0101201812ਲਈ ਅੱਜ ਸਮਰਾਲਾ ਦੇ ਸਵਰਾਜ ਫਾਰਮ ਵਿਖੇ ਸਮਰਾਲਾ ਦੇ ਐਮ.ਸੀ ਅਤੇ ਯੂਥ ਕਾਂਗਰਸੀ ਆਗੂ ਸੰਨੀ ਦੂਆ ਅਤੇ ਰਵੀ ਥਾਪਰ ਪ੍ਰਧਾਨ ਰਾਮ ਲੀਲਾ ਕਮੇਟੀ ਗੜੀ ਵਾਲਾ ਮੰਦਰ ਵੱਲੋਂ ਸਾਂਝੇ ਤੌਰ ਤੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਰੌਕੀ ਪਿ੍ਰੰੋਸ ਨੇ ਦੱਸਿਆ ਕਿ ਉਸਦਾ ਇਹ ਗੀਤ ਯੂ ਟਿਊਬ ਅਤੇ ਫੇਸ ਬੁੱਕ ਤੇ 3 ਜਨਵਰੀ, 2018 ਤੋਂ ਚੱਲੇਗਾ।ਇਸ ਗੀਤ ਦੀ ਐਮ.ਪੀ 3 ਸਾਰੀਆਂ ਸਾਈਟਾਂ `ਤੇ ਚੱਲੇਗੀ।ਇਸ ਗੀਤ ਨੂੰ ਗੁਰਮੁੱਖ ਲਾਡਪੁਰੀ ਨੇ ਆਪਣੀ ਸੁੰਦਰ ਕਲਮ ਨਾਲ ਉਲੀਕਿਆ ਹੈ, ਮਿਊਜ਼ਕ ਮਨੀ ਸਿੰਘ ਕੈਨੇਡਾ ਦੁਆਰਾ ਦਿੱਤਾ ਗਿਆ ਹੈ।ਇਸ ਗੀਤ ਦੇ ਵੀਡੀਓ ਡਾਇਰੈਕਟਰ ਪੰਕਜ ਰਾਏ ਹਨ ਅਤੇ ਗੀਤ ਵਿੱਚ ਮਾਡਲਿੰਗ ਗਗਨਦੀਪ ਸਿੰਘ, ਮੁਸਕਾਨ, ਵਰੂਨ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕੀਤੀ ਹੈ।ਉਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੀਤ ਤੋਂ ਬਹੁਤ ਆਸਾਂ ਹਨ।ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਤੋਂ ਬਹੁਤ ਭਰਵਾਂ ਪਿਆਰ ਮਿਲੇਗਾ, ਉਹ ਹਮੇਸ਼ਾਂ ਹੀ ਪਰਿਵਾਰਕ ਗੀਤਾਂ ਨੂੰ ਹੀ ਤਰਜ਼ੀਹ ਦੇਣਗੇ।ਪੋਸਟਰ ਰਿਲੀਜ਼ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਸਨੀ ਦੂਆ, ਰਵੀ ਥਾਪਰ, ਹਨੀਸ਼ ਕੌਸ਼ਲ, ਹਰੀਸ਼ ਬਿੱਟੂ, ਸਤਵੰਤ ਰਾਏ ਬਿੱਟੂ, ਸੰਜੇ ਖੁੱਲਰ, ਗੀਤਕਾਰ ਰਾਣਾ ਭਗਵਾਨਪੁਰੀ, ਵਿਜੈ ਬੱਲੀ, ਹਨੀ ਕਲਿਆਣ, ਹੈਪੀ ਬੈਂਸ, ਗੌਰਵ ਥਾਪਰ, ਗਗਨਦੀਪ ਸਿੰਘ, ਕੇਵਲ ਕੁੱਲੇਵਾਲੀਆ, ਗਾਇਕ ਪਰਮਿੰਦਰ ਸੇਖੋਂ, ਕਰਮਜੀਤ ਸਿੰਘ ਬਾਲਿਓਂ ਆਦਿ ਤੋਂ ਇਲਾਵਾ ਹੋ ਸਭਿਆਚਾਰਕ ਪ੍ਰੇਮੀ, ਗੀਤਕਾਰ ਅਤੇ ਗਇਕ ਹਾਜਰ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply