ਸਮਰਾਲਾ, 1 ਜਨਵਰੀ (ਪੰਜਾਬ ਪਸੋਟ- ਕੰਗ) – ਸਮਰਾਲਾ ਸ਼ਹਿਰ ਦੇ ਉਭਰਦੇ ਗਾਇਕ ਰੌਕੀ ਪ੍ਰਿੰਸ ਦਾ ਸਿੰਗਲ ਟਰੈਕ ‘ਯਾਦ-ਦਾ ਸਵੀਟ ਪੋਆਇਜ਼ਨ ਦੀ ਪ੍ਰਮੋਸ਼ਨ
ਲਈ ਅੱਜ ਸਮਰਾਲਾ ਦੇ ਸਵਰਾਜ ਫਾਰਮ ਵਿਖੇ ਸਮਰਾਲਾ ਦੇ ਐਮ.ਸੀ ਅਤੇ ਯੂਥ ਕਾਂਗਰਸੀ ਆਗੂ ਸੰਨੀ ਦੂਆ ਅਤੇ ਰਵੀ ਥਾਪਰ ਪ੍ਰਧਾਨ ਰਾਮ ਲੀਲਾ ਕਮੇਟੀ ਗੜੀ ਵਾਲਾ ਮੰਦਰ ਵੱਲੋਂ ਸਾਂਝੇ ਤੌਰ ਤੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਰੌਕੀ ਪਿ੍ਰੰੋਸ ਨੇ ਦੱਸਿਆ ਕਿ ਉਸਦਾ ਇਹ ਗੀਤ ਯੂ ਟਿਊਬ ਅਤੇ ਫੇਸ ਬੁੱਕ ਤੇ 3 ਜਨਵਰੀ, 2018 ਤੋਂ ਚੱਲੇਗਾ।ਇਸ ਗੀਤ ਦੀ ਐਮ.ਪੀ 3 ਸਾਰੀਆਂ ਸਾਈਟਾਂ `ਤੇ ਚੱਲੇਗੀ।ਇਸ ਗੀਤ ਨੂੰ ਗੁਰਮੁੱਖ ਲਾਡਪੁਰੀ ਨੇ ਆਪਣੀ ਸੁੰਦਰ ਕਲਮ ਨਾਲ ਉਲੀਕਿਆ ਹੈ, ਮਿਊਜ਼ਕ ਮਨੀ ਸਿੰਘ ਕੈਨੇਡਾ ਦੁਆਰਾ ਦਿੱਤਾ ਗਿਆ ਹੈ।ਇਸ ਗੀਤ ਦੇ ਵੀਡੀਓ ਡਾਇਰੈਕਟਰ ਪੰਕਜ ਰਾਏ ਹਨ ਅਤੇ ਗੀਤ ਵਿੱਚ ਮਾਡਲਿੰਗ ਗਗਨਦੀਪ ਸਿੰਘ, ਮੁਸਕਾਨ, ਵਰੂਨ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕੀਤੀ ਹੈ।ਉਨਾਂ ਅੱਗੇ ਕਿਹਾ ਕਿ ਮੈਨੂੰ ਇਸ ਗੀਤ ਤੋਂ ਬਹੁਤ ਆਸਾਂ ਹਨ।ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਤੋਂ ਬਹੁਤ ਭਰਵਾਂ ਪਿਆਰ ਮਿਲੇਗਾ, ਉਹ ਹਮੇਸ਼ਾਂ ਹੀ ਪਰਿਵਾਰਕ ਗੀਤਾਂ ਨੂੰ ਹੀ ਤਰਜ਼ੀਹ ਦੇਣਗੇ।ਪੋਸਟਰ ਰਿਲੀਜ਼ ਕਰਨ ਮੌਕੇ ਹੋਰਨਾਂ ਤੋਂ ਇਲਾਵਾ ਸਨੀ ਦੂਆ, ਰਵੀ ਥਾਪਰ, ਹਨੀਸ਼ ਕੌਸ਼ਲ, ਹਰੀਸ਼ ਬਿੱਟੂ, ਸਤਵੰਤ ਰਾਏ ਬਿੱਟੂ, ਸੰਜੇ ਖੁੱਲਰ, ਗੀਤਕਾਰ ਰਾਣਾ ਭਗਵਾਨਪੁਰੀ, ਵਿਜੈ ਬੱਲੀ, ਹਨੀ ਕਲਿਆਣ, ਹੈਪੀ ਬੈਂਸ, ਗੌਰਵ ਥਾਪਰ, ਗਗਨਦੀਪ ਸਿੰਘ, ਕੇਵਲ ਕੁੱਲੇਵਾਲੀਆ, ਗਾਇਕ ਪਰਮਿੰਦਰ ਸੇਖੋਂ, ਕਰਮਜੀਤ ਸਿੰਘ ਬਾਲਿਓਂ ਆਦਿ ਤੋਂ ਇਲਾਵਾ ਹੋ ਸਭਿਆਚਾਰਕ ਪ੍ਰੇਮੀ, ਗੀਤਕਾਰ ਅਤੇ ਗਇਕ ਹਾਜਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਵਾਂ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ
ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ …
Punjab Post Daily Online Newspaper & Print Media