Tuesday, August 11, 2026

ਨੌਜਵਾਨ ਦੀ ਮੌਤ ਹੋਣ `ਤੇ ਮ੍ਰਿਤਕ ਦੇ ਪਰਿਵਾਰ ਨੇ ਥਾਣਾ ਘੇਰਿਆ

ਅੰਮ੍ਰਿਤਸਰ, 1 ਜਨਵਰੀ (ਪੰਜਾਬ ਪੋਸਟ- ਸਖਬੀਰ ਸਿੰਘ) – ਝਗੜੇ ਵਿੱਚ ਜਖਮੀ ਹੋਏ ਇੱਕ ਨੌਜਵਾਨ ਦੀ ਮੌਤ ਹੋ ਜਾਣ `ਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ PPN0101201813ਮੁਹੱਲਾ ਵਾਸੀਆਂ ਸਮੇਤ ਪੁਲਿਸ ਥਾਣਾ ਸੁਲਤਾਨਵਿੰਡ ਮੂਹਰੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਤਕਰੀਬਨ 22 ਸਾਲਾ ਮ੍ਰਿਤਕ ਨੌਜਵਾਨ ਬਿਕਰਮਜੀਤ ਸਿੰਘ ਦੀ ਮਾਤਾ ਪਰਮਜੀਤ ਕੌਰ ਵਿਧਵਾ ਹਰਜਿੰਦਰ ਸਿੰਘ ਵਾਸੀ ਨਿਊ ਕੋਟ ਆਤਮਾ ਰਾਮ ਸੁਲਤਾਨਵਿੰਡ ਰੋਡ ਅੰਮਿਤਸਰ ਨੇ ਦੱਸਿਆ ਕਿ ਰੰਜ਼ਿਸ਼ ਤਹਿਤ ਉਨਾਂ ਦੇ ਗਵਾਂਢੀ ਸੁਖਦੇਵ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੇ ਬੇਟੇ ਦੀ ਬਹੁਤ ਜਿਆਦਾ ਮਾਰਕੁੱਟ ਕੀਤੀ ਸੀ ।ਬੁਰੀ ਤਰਾਂ ਜਖਮੀ ਹੋਏ ਆਪਣੇ ਪੁੱਤਰ ਨੂੰ ਉਸ ਨੇ ਨਿੱਜੀ ਹਸਪਤਾਲ `ਚ ਦਾਖਲ ਕਰਵਾਇਆ ਸੀ, ਪ੍ਰੰਤੂ ਇਲਾਜ਼ ਦੌਰਾਨ ਅੱਜ ਉਸ ਦੀ ਮੌਤ ਹੋ ਗਈ ਹੈ।ਪਰਮਜੀਤ ਕੌਰ ਨੇ ਦੋਸ਼ ਲਾਇਆ ਕਿ ਪੁਲਿਸ ਵਲੋਂ ਇਸ ਮਾਮਲੇ `ਚ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸੇ ਦੌਰਾਨ ਸੁਲਤਾਨਵਿੰਡ ਥਾਣਾ ਇੰਚਾਰਜ ਨੀਰਜ਼ ਕੁਮਾਰ ਸਮੇਤ ਮੌਕੇ `ਤੇ ਪਹੁੰਚੇ ਏ.ਸੀ.ਪੀ ਸਾਊਥ ਮਨਜੀਤ ਸਿੰਘ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਇਹ ਧਰਨਾ ਚੁੱਕ ਲਿਆ ਗਿਆ।ਇਸ ਸਮੇਂ ਏ.ਸੀ.ਪੀ ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕ ਬਿਕਰਮਜੀਤ ਸਿੰਘ ਪੁੱਤਰ ਲੇਟ ਹਰਜਿੰਦਰ ਸਿੰਘ ਦੇ ਦਾਦਾ ਬਲਬੀਰ ਸਿੰਘ ਵਲੋਂ ਦਿਤੇ ਬਿਆਨਾਂ `ਤੇ 26 ਦਸੰਬਰ 2017 ਨੂੰ ਥਾਣਾ ਸੁਲਤਾਨਵਿੰਡ ਵਿਖੇ ਐਫ.ਆਈ.ਆਰ ਨੰਬਰ 243 ਦਰਜ ਕੀਤੀ ਗਈ ਸੀ ਅਤੇ ਅੱਜ ਬਿਕਰਮਜੀਤ ਸਿੰਘ ਦੀ ਮੌਤ ਹੋਣ ਜਾਣ ਉਪਰੰਤ ਧਾਰਾ 302 ਜੋੜ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇੱਕ ਕਥਿਤ ਦੋਸ਼ੀ ਸਿਮਰਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਛੇਤੀ ਗ੍ਰਿਫਤਾਰ ਕਰ ਲ਼ਿਆ ਜਾਵੇਗਾ।ਦੱਸਣਯੋਗ ਹੈ ਕਿ ਧਰਨੇ ਕਾਰਣ ਘੰਟਿਆਂਬੱਧੀ ਆਵਾਜਾਈ ਰੁਕੀ ਰਹੀ ਤੇ ਸੜਕ ਦੇ ਦੋਵੇਂ ਪਾਸੇ ਵਾਹਣਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply