Monday, May 4, 2026

ਕਸ਼ਮੀਰੀ ਪੰਡਿਤ ਹੁਣ ਗੁਰੂ ਤੇਗ ਬਹਾਦਰ ਪੰਥੀ ਕਹਾਉਣਗੇ – ਪ੍ਰੀਤੀ ਸਪਰੂ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਯੁੱਧ ਦਾ ਪ੍ਰਤੀਕ – ਜੀ.ਕੇ

ਨਵੀਂ ਦਿੱਲੀ, 3 ਜਨਵਰੀ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹਿੰਦੂਸਤਾਨ ਦੇ ਧਰਮ ਨਿਰਪੱਖ ਸਰੂਪ ਨੂੰ ਬਚਾਉਣ ਵਾਸਤੇ ਦਿੱਤੀ ਗਈ GK Preeti Sapruਸ਼ਹਾਦਤ ਨੂੰ ਨਤਮਸਤਕ ਹੁੰਦੇ ਹੋਏ ਕਸ਼ਮੀਰੀ ਪੰਡਿਤ ਹੁਣ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਪੰਥੀ ਕਹਿ ਕੇ ਸੰਬੋਧਿਤ ਕਰਨਗੇ।ਇਸ ਗੱਲ ਦਾ ਐਲਾਨ ਅੱਜ ਕਸ਼ਮੀਰੀ ਪੰਡਿਤਾਂ ਦੀ ਆਗੂ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਨਮਾਨ ਯਾਤਰਾ ਦੀ ਮੁਖ ਆਗੂ ਪ੍ਰੀਤੀ ਸਪਰੂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜੂਦਗੀ ’ਚ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਸ਼ਮੀਰੀ ਪੰਡਿਤਾਂ ਦੇ ਆਗੂਆਂ ਨੇ ਦਿੱਲੀ ਅਤੇ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 6 ਜਨਵਰੀ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਤੋਂ ਯਾਤਰਾ ਆਰੰਭ ਹੋ ਕੇ 7 ਜਨਵਰੀ ਨੂੰ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਪੁੱਜਣ ਵਾਲੀ ਯਾਤਰਾ ਦੇ ਮਨੋਰਥ ਅਤੇ ਰੂਟ ਦੀ ਜਾਣਕਾਰੀ ਦਿੱਤੀ।
ਜੀ.ਕੇ ਨੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਰਾਖੀ ਲਈ ਸ਼ਹਾਦਤ ਦੇ ਕੇ ਹਿੰਦੂਸਤਾਨ ’ਚ ਧਰਮਾਂ ਦੀ ਹੋਂਦ ਨੂੰ ਬਚਾਇਆ ਸੀ। ਜੇਕਰ ਇਹ ਜ਼ੁਲਮ ਮੁਗਲਾਂ ਦੀ ਥਾਂ ਕੋਈ ਹੋਰ ਵੀ ਕਰ ਰਿਹਾ ਹੁੰਦਾ ਤਾਂ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣ ਤੋਂ ਪਿੱਛੇ ਨਹੀਂ ਹੱਟਣਾ ਸੀ।342 ਸਾਲ ਬਾਅਦ ਵੀ ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਨਤਮਸਤਕ ਹੋਣ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਲਾਘਾ ਕਰਦੇ ਹੋਏ ਜੀ.ਕੇ ਨੇ ਇਸ ਮਸਲੇ ’ਤੇ ਕਮੇਟੀ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪ੍ਰੀਤੀ ਸਪਰੂ ਦੇ ਨਾਲ ਹੀ ਕਰਨਲ ਤੇਜ਼ ਟਿੱਕੂ ਅਤੇ ਜਨਰਲ ਐਚ.ਕੇ ਰਾਜਦਾਨ ਨੇ ਕਿਹਾ ਕਿ 1675 ’ਚ ਜਿਵੇਂ ਕਸ਼ਮੀਰੀ ਪੰਡਿਤਾਂ ਨੂੰ ਧਾਰਮਿਕ ਅਸ਼ਹਿਨਸ਼ੀਲਤਾ ਦਾ ਸਾਹਮਣਾ ਔਰੰਗਜ਼ੇਬ ਦੇ ਰਾਜ ’ਚ ਕਰਨਾ ਪੈ ਰਿਹਾ ਸੀ ਅੱਜ ਵੀ ਹਾਲਾਤ ਅਜਿਹੇ ਹੀ ਹਨ। ਸਾਨੂੰ ਆਪਣੇ ਘਰਾਂ ਨੂੰ ਵਾਪਸ ਪਰਤਣ ਲਈ ਸੁਰੱਖਿਅਤ ਮਾਹੌਲ ਉਪਲਬਧ ਕਰਾਉਣ ’ਚ ਸਰਕਾਰਾਂ ਕਾਮਯਾਬ ਨਹੀਂ ਹੋ ਰਹੀਆਂ।ਇਸ ਕਰਕੇ 342 ਸਾਲ ਬਾਅਦ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਨਤਮਸਤਕ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਆਪਣੇ ਘਰਾਂ ਨੂੰ ਵਾਪਸ ਪਰਤਣ ਦੀ ਅਰਦਾਸ ਕਰਨ ਲਈ ਅਸੀਂ ਜਾ ਰਹੇ ਹਾਂ। ਆਗੂਆਂ ਨੇ ਲਗਭਗ 1 ਹਜ਼ਾਰ ਕਸ਼ਮੀਰੀ ਪੰਡਿਤਾਂ ਦੇ ਇਸ ਯਾਤਰਾ ’ਚ ਭਾਗ ਲੈਣ ਦੀ ਉਮੀਦ ਜਤਾਈ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਪੂਰੀ ਕੋਸ਼ਿਸ਼ ਹੈ ਕਿ ਕਸ਼ਮੀਰੀ ਪੰਡਿਤ ਆਪਣੇ ਮੂਲ ਨਾਲ ਉਸੇ ਤਰੀਕੇ ਨਾਲ ਜੁੜੇ ਰਹਿਣ ਜਿਵੇਂ ਗੁਰੂ ਸਾਹਿਬ ਨੇ ਜੋੜਿਆ ਸੀ।ਰਾਮ-ਰਾਵਣ ’ਤੇ ਕੌਰਵ-ਪਾਂਡਵਾਂ ਦੀ ਲੜਾਈ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਕਿਹਾ ਕਿ ਇਹ ਯੁੱਧ ਇੱਕੋ ਹੀ ਧਰਮ ਦੇ ਆਗੂਆਂ ਵਿੱਚਕਾਰ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਦੂਜੇ ਧਰਮ ਦੇ ਤਿਲਕ ਅਤੇ ਜਨੇਊ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ ਸੀ। ਜਦਕਿ ਇਸ ਜਨੇਊ ਦਾ ਖੁੱਦ ਗੁਰੂ ਨਾਨਕ ਦੇਵ ਜੀ ਨੇ ਖੰਡਨ ਕੀਤਾ ਸੀ।ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਯੁੱਧ ਦਾ ਪ੍ਰਤੀਕ ਹੈ।ਜੀ.ਕੇ ਨੇ ਇਸ ਯਾਤਰਾ ’ਚ ਦਿੱਲੀ ਕਮੇਟੀ ਵੱਲੋਂ ਤਾਲਮੇਲ ਰੱਖਣ ਦੀ ਜਿੰਮੇਵਾਰੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ ਨੂੰ ਦੇਣ ਦਾ ਐਲਾਨ ਕੀਤਾ।ਇਸ ਮੌਕੇ ਦਿੱਲੀ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਕਸ਼ਮੀਰੀ ਪੰਡਿਤਾਂ ਦੇ ਆਗੂ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply