ਗਹਿਰੀ ਮੰਡੀ, 5 ਜਨਵਰੀ (ਪੰਜਾਬ ਪੋਸਟ- ਡਾ. ਨਰਿੰਦਰ ਸਿੰਘ) – ਮਾਨਾਵਾਲਾ ਸਥਿਤ ਗੁਰਸ਼ੇਰ ਹਸਪਤਾਲ ਵਿਖੇ ਬੱਚਿਆਂ ਦਾ ਚੈਕਅੱਪ ਕਰਨ ਪੁੱਜੇ ਬੱਚਿਆਂ ਦੇ
ਮਾਹਿਰ ਡਾ. ਸੁਪ੍ਰਿਯਾ ਰੰਧਾਵਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ-ਛੋਟੇ ਬੱਚੇ ਜਦੋਂ ਰੌਂਦੇ ਨੇ ਤਾਂ ਉਨਾਂ ਦੇ ਰੋਣ ਦਾ ਕੋਈ ਨਾ ਕੋਈ ਕਾਰਣ ਜਰੂਰ ਹੁੰਦਾ ਹੈ।ਜਿਸ ਵਿੱਚ ਪੇਟ ਗੈਸ, ਪੇਟ `ਚ ਦਰਦ ਦਾ ਰਹਿਣਾ, ਪੇਟ ਪੂਰੀ ਤਰ੍ਹਾਂ ਸਾਫ ਨਾ ਰਹਿਣਾ ਆਦਿ ਤੋਂ ਇਲਾਵਾ ਨੱਕ ਬੰਦ ਰਹਿਣਾ, ਕੰਨ ਦਾ ਦਰਦ, ਬੱਚੇ ਦੇ ਲਗਾਤਾਰ ਖਾਰਿਸ਼ ਹੋਣਾ ਜਾਂ ਸਾਹ ਦਾ ਪੂਰੀ ਤਰ੍ਹਾਂ ਨਾ ਆਉਣਾ ਸ਼ਾਮਲ ਹੈ, ਜਿਸ ਨੂੰ ਛੋਟਾ ਜਿਹਾ ਬੱਚਾ ਕੇਵਲ ਰੋ ਕੇ ਹੀ ਦੱਸ ਸਕਦਾ ਹੈ।
ਡਾ. ਰੰਧਾਵਾ ਨੇ ਕਿਹਾ ਹਰੇਕ ਦੁੱਖ ਦੇ ਲੱਛਣ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਹਨ।ਬਦਹਜ਼ਮੀ ਹੋਣ `ਤੇ ਬੱਚਾ ਕੁੱਝ ਖਾਵੇ ਤਾਂ ਉਸ ਨੂੰ ਉਲਟੀਆਂ ਆ ਜਾਂਦੀਆਂ ਹਨ ਤਾਂ ਸਮਝੋ ਕਿ ਬੱਚੇ ਦੇ ਪੇਟ ਵਿੱਚ ਗੈਸ ਬਣਦੀ ਹੈ ਜਾਂ ਫਿਰ ਉਸ ਦੇ ਪੇਟ ਵਿੱਚ ਦਰਦ ਹੈ, ਅਗਰ ਬੱਚਾ ਰੋਣੋ ਚੁੱਪ ਨਹੀਂ ਕਰਦਾ ਤਾਂ ਉਸ ਨੂੰ ਫੌਰਨ ਬੱਚਿਆਂ ਦੇ ਸਪੈਸ਼ਲਿਸਟ ਨੂੰ ਜਰੂਰ ਦਿਖਾਉਣਾ ਚਾਹੀਦਾ ਹੈ ਤਾਂ ਜੋ ਬੱਚਾ ਹਮੇਸ਼ਾਂ ਤੰਦਰੁਸਤ ਰਹੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media