Monday, August 10, 2026

ਇੰਦਰਪ੍ਰੀਤ ਚੱਢਾ ਦੇ ਅੰਤਿਮ ਸਸਕਾਰ `ਚ ਪੁੱਜੇ ਚਰਨਜੀਤ ਸਿੰਘ ਚੱਢਾ- ਪੁੱਤਰ ਨੂੰ ਦਿੱਤੀ ਅੰਤਿਮ ਵਿਦਾਈ

ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਵੱਡੇ ਸਪੁੱਤਰ ਇੰਦਰਪ੍ਰੀਤ ਸਿੰਘ ਚੱਢਾ PPN0401201801ਜਿਸ ਨੇ 3 ਜਨਵਰੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਦਾ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ।ਜਿਸ ਵਿੱਚ ਚਰਨਜੀਤ ਸਿੰਘ ਚੱਢਾ ਨੇ ਵੀ ਜਮਾਨਤ ਹਾਸਲ ਕਰਨ ਉਪਰੰਤ ਸ਼ਾਮਿਲ ਹੋ ਕੇ ਆਪਣੇ ਬੇਟੇ ਨੂੰ ਅੰਤਿਮ ਵਿਦਾਈ ਦਿੱਤੀ।ਇੰਦਰਪ੍ਰੀਤ ਸਿੰਘ ਚੱਢਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਹਨਾਂ ਦੇ ਸਪੁੱਤਰਾਂ ਅਨਮੋਲ ਸਿੰਘ ਅੰਗਦ, ਹਰਪ੍ਰੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ ਨੇ ਦਿਖਾਈ।ਇਸ ਸਮੇਂ ਵੱਡੀ ਗਿਣਤੀ ਵਿੱਚ ਪਰਿਵਾਰਕ ਮੈਂਬਰ, ਉਹਨਾਂ ਦੇ ਰਿਸ਼ਤੇਦਾਰ ਤੇ ਸਬੰਧੀ  ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਤੋਂ ਇਲਾਵਾ ਵਿਧਾਇਕ ਓਮ ਪ੍ਰਕਾਸ਼ ਸੋਨੀ, ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਪ੍ਰੋ: ਦਰਬਾਰੀ ਲਾਲ, ਖਾਲਸਾ ਕਾਲਜ਼ ਗਵਰਨਿੰਗ ਕੌਸਲ ਤੋਂ ਰਜਿੰਦਰ ਮੋਹਨ ਸਿੰਘ ਛੀਨਾ, ਚੀਫ ਖਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧਨਰਾਜ ਸਿੰਘ, ਆਨ. ਸਕੱਤਰ ਨਰਿੰਦਰ ਸਿੰਘ ਖੁਰਾਣਾ, ਸੰਤੋਖ ਸਿੰਘ ਸੇਠੀ, ਹਰਮਿੰਦਰ ਸਿੰਘ ਫਰੀਡਮ, ਗੁਰਿੰਦਰ ਸਿੰਘ ਚਾਵਲਾ, ਮਨਜੀਤ ਸਿੰਘ ਮੰਜ਼ਿਲ, ਰਣਬੀਰ ਸਿੰਘ ਚੋਪੜਾ, ਤੇਜਿੰਦਰ ਸਿੰਘ ਸਰਦਾਰ ਪੱਗੜੀ ਹਾਊਸ, ਪ੍ਰਿੰਸੀਪਲ ਜਸਵਿੰਦਰ ਸਿੰਘ, ਅਕਾਲੀ ਜਥਾ ਸ਼ੀਹਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਕੌਂਸਲਰ ਅਮਰਬੀਰ ਸਿੰਘ ਢੋਟ ਆਦਿ ਨੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।PPN0401201802
ਜਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ `ਤੇ ਇਰਾਜ਼ਯੋਗ ਵੀਡੀਓ ਸਾਹਮਣੇ ਆਉਣ ਉਪਰੰਤ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਪੁੱਤਰ ਖਿਲਾਫ ਦਰਜ਼ ਕੀਤੇ ਗਏ ਮਾਮਲੇ ਉਪਰੰਤ ਸਾਬਕਾ ਪ੍ਰਧਾਨ ਚੱਢਾ ਰੂਪੋਸ਼ ਚੱਲ ਰਹੇ ਸਨ।ਬੇਟੇ ਵਲੋਂ ਖੁਦਕੁਸ਼ੀ ਕਰ ਲੈਣ ਉਪਰੰਤ ਚੱਢਾ ਨੇ ਸਥਾਨਕ ਅਦਾਲਤ ਵਿੱਚ ਦਰਖਾਸਤ ਪਾਈ ਸੀ, ਜਿਸ `ਤੇ ਸੁਣਵਾਈ ਕਰਦਿਆਂ ਅਦਾਲਤ ਨੇ ਚੱਢਾ ਦੀ ਗ੍ਰਿਫਤਾਰੀ `ਤੇ 10 ਜਨਵਰੀ ਤੱਕ ਰੋਕ ਲਗਾ ਦਿਤੀ ਸੀ, ਤਾਂ ਜੋ ਉਹ ਇੰਦਰਪ੍ਰੀਤ ਚੱਢਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਸਕਣ।ਇਥੇ ਇਹ ਵੀ ਦੱਸਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਚੱਢਾ ਨੂੰ ਵੀ ਮਾਨਯੋਗ ਅਦਾਲਤ ਤੋਂ ਅਗਾਊਂ ਜਮਾਨਤ ਮਿਲੀ ਹੋਈ ਸੀ, ਪਰ ਪਿਤਾ ਦੀ ਇਤਰਾਜ਼ਯੋਗ ਵੀਡੀਓ ਤੋਂ ਪ੍ਰੇਸ਼ਾਨ ਹੋਣ ਕਰ ਕੇੇ ਉਹਨਾਂ ਨੇ ਆਪਣੀ ਕਾਰ ਵਿੱਚ ਬੈਠਿਆਂ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ।
ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਗਏ ਖੁਦਕੁਸ਼ੀ ਨੋਟ ਵਿੱਚ ਕਈ ਅਹਿਮ ਖੁਲਾਸੇ ਕੀਤੇ ਗਏ ਹਨ।ਜਿਨ੍ਹਾਂ ਦੇ ਅਧਾਰ `ਤੇ ਪੁੁਲਿਸ ਵਲੋਂ ਵੀਡੀਓ ਵਿੱਚ ਦਿਖਾਈ ਦੇ ਰਹੀ ਮਹਿਲਾ ਸਮੇਤ 11 ਵਿਅਕਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ।ਖੁਦਕੁਸ਼ੀ ਨੋਟ `ਚ ਗੰਭੀਰ ਦੋਸ਼ ਲਗਾਉਂਦਿਆਂ ਉਹਨਾਂ ਲਿਖਿਆ ਹੈ ਕਿ ਛੋਟੇ ਭਰਾ ਹਰਜੀਤ ਸਿੰਘ ਚੱਢਾ ਨਾਲ ਉਹਨਾਂ ਦਾ ਜਾਇਦਾਦ ਸਬੰਧੀ ਵਿਵਾਦ ਚੱਲ ਰਿਹਾ ਸੀ, ਜੋ ਆਪਣੇ ਸਾਥੀਆਂ ਉਮਤ, ਸੁਰਜੀਤ ਸਿੰਘ, ਇੰਦਰਪ੍ਰੀਤ ਸਿੰਘ ਅਨੰਦ ਤੇ ਹੋਰਾਂ ਨਾਲ ਮਿਲ ਕੇ ਸਾਜਿਸ਼ ਤਹਿਤ ਉਨਾਂ ਪਿਤਾ-ਪੁੱਤਰ ਨੂੰ ਕਾਰੋਬਾਰੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ।ਉਹਨਾਂ ਨੇ ਇਹ ਵੀ ਲਿਖਿਆ ਹੈ ਕਿ ਸਕੂਲ ਦੀ ਪਿ੍ਰੰਸੀਪਲ ਅਤੇ ਉਸ ਦੇ ਪਤੀ ਵੱਲੋਂ ਪੈਸਿਆਂ ਦੇ ਲਾਲਚ ਵਿੱਚ ਰਚੀ ਸਾਜਿਸ਼ ਤਹਿਤ ਉਹਨਾਂ ਦੇ ਪਿਤਾ ਨੂੰ ਫਸਾਇਆ ਹੈ ਅਤੇ ਇਹ ਹਨੀ ਟਰੈਪ ਸੀ ਜੋ ਉਸ ਲਈ ਡੈਥ ਟਰੈਪ ਸਾਬਤ ਹੋਇਆ।ਖੁਦਕੁਸ਼ੀ ਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਸਬੰਧੀ ਕਈ ਪੁਖਤਾ ਸਬੂਤ ਮੌਜੂਦ ਹਨ।ਇੰਦਰਪ੍ਰੀਤ ਚੱਢਾ ਨੇ ਲਿਖਿਆ ਹੈ ਕਿ ਹਰੇਕ ਪੁੱਤਰ ਦਾ ਫਰਜ਼ ਹੁੰਦਾ ਹੈ ਕਿ ਉਹ ਆਪਣੇ ਪਿਤਾ ਦੇ ਨਾਲ ਖਲੋਵੇ ਇਸੇ ਲਈ ਝੂਠ ਤੋਂ ਪਰਦਾ ਚੁੱਕਣ ਅਤੇ ਸੱਚ ਸਾਹਮਣੇ ਲਿਆਉਣ ਲਈ ਉਸਨੇ ਇਹ ਖੁਦਕੁਸ਼ੀ ਨਹੀਂ ਬਲਕਿ ਆਪਣੇ ਪਿਤਾ ਲਈ ਕੁਰਬਾਨੀ ਦਿੱਤੀ ਹੈ ਅਤੇ ਉਸ ਦੇ ਬਾਅਦ ਤਿੰਨ ਪੁੱਤਰ ਅਤੇ ਪਤਨੀ ਵੀ ਮੇਰੇ ਪਿਤਾ ਦੇ ਲਈ ਲੜਾਈ ਲੜ੍ਹਨਗੇ।ਇੰਦਰਪ੍ਰੀਤ ਨੇ ਖੁਦਕੁਸ਼ੀ ਨੋਟ ਵਿੱਚ ਏ.ਡੀ.ਜੀ.ਪੀ ਪੁਲਿਸ ਅਧਿਕਾਰੀ ਅਤੇ ਇੱਕ ਸਿਆਸੀ ਆਗੂ ਬਾਰੇ ਵੀ ਇੰਕਸਾਫ ਕੀਤੇ ਹਨ।ਇੰਦਰਪ੍ਰੀਤ ਚੱਢਾ ਨੇ ਲਿਖਿਆ ਹੈ ਕਿ ਉਸ ਦਾ ਮਿਸ਼ਨ ਚੰਡੀਗੜ ਪੀ.ਜੀ.ਆਈ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨਾ ਸੀ ।
ਉਧਰ ਚਰਨਜੀਤ ਸਿੰਘ ਚੱਢਾ ਨੂੰ ਮਿਲੀ ਜਮਾਨਤ ਤਹਿਤ ਚੱਢਾ ਦੀ 10 ਜਨਵਰੀ ਤੱਕ ਗ੍ਰਿਫਤਾਰੀ ਨਹੀਂ ਹੋ ਸਕਦੀ ਅਤੇ ਉਹਨਾਂ ਦੀ ਜਮਾਨਤ ਪੇਸ਼ੀ ਵੀ 10 ਜਨਵਰੀ ਨੂੰ ਹੀ ਰੱਖੀ ਗਈ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply