Tuesday, July 7, 2026

ਬੈਤਲਹਮ ਚਰਚ ਨੇ ਲਾਇਆ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ

ਅੰਮਿ੍ਤਸਰ, 7 ਜਨਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਬੈਤਲਹਮ ਚਰਚ ਗੁੰਮਟਾਲਾ ਵਲੋਂ ਚਰਚ ਇੰਚਾਰਜ ਪਾਸਟਰ ਸਤਿਦੰਰ ਪੀ.ਗਿੱਲ ਦੀ ਦੇਖ ਰੇਖ ਹੇਠ PPN0701201805ਦੋ ਰੋਜਾ ਅੱਖਾਂ ਦੀ ਜਾਂਚ ਦਾ ਫ੍ਰੀ ਕੈਂਪ ਲਗਾਇਆ ਗਿਆ।ਜਿਸ ਵਿਚ ਸਾਊਥ ਕੋਰੀਆ ਤੋਂ ਆਈ ਅੱਖਾਂ ਦੇ ਮਾਹਰ ਡਾਕਟਰਾਂ ਦੀ ਟੀਮ ਨੇ 8੦੦ ਮਰੀਜਾਂ ਦੀਆਂ ਅੱਖਾਂ ਦੇ ਰੋਗਾਂ ਦੀ ਜਾਂਚ ਕੀਤੀ ਅਤੇ ਲੋੜਵੰਦਾ ਨੂੰ ਮੁਫ਼ਤ ਐਨਕਾਂ ਵੀ ਦਿੱਤੀਆ ਗਈਆ।ਇਸ ਮੌਕੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਲੋਕਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਬਾਰੇ ਦੱਸਦਿਆ ਅੱਖਾਂ ਦੇ ਰੋਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਅੱਖਾਂ ਦੇ ਰੋਗਾਂ ਨੂੰ ਅਣਗੌਲਿਆ ਨਹੀਂ ਕਰਨਾ ਚਾਹੀਦਾ, ਉਸ ਦਾ ਜਲਦ ਇਲਾਜ ਕਰਵਾ ਲੈਣਾ ਚਾਹੀਦਾ ਹੈ।ਅੱਖਾਂ ਦਾ ਨਰੋਇਆ ਰਹਿਣਾ ਮਨੁੱਖ ਲਈ ਬਹੁਤ ਜਰੂਰੀ ਹੈ।ਇਸ ਮੌਕੇ ਚਰਚ ਇੰਚਾਰਜ ਪਾਸਟਰ ਸਤਿੰਦਰ ਪੀ. ਗਿਲ ਨੇ ਚਰਚ ਦੀ ਸਫਲਤਾ ਲਈ ਚਰਚ ਨਾਲ ਸਬੰਧਤ ਕਲੀਸ਼ੀਆ ਅਤੇ ਸਾਊਥ ਕੋਰੀਆ ਤੋਂ ਆਈ ਡਾਕਟਰਾਂ ਦਾ ਧੰਨਵਾਦ ਕੀਤਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply